ਮਰੀਜ਼ਾਂ ਨੂੰ ਖਾਣ-ਪੀਣ ਦਾ ਸਾਮਾਨ ਵੰਡ ਕੇ ਮਨਾਇਆ ਜਨਮ ਦਿਨ
ਅਪੈਕਸ ਕਲੱਬ ਮਾਨਸਾ ਦੇ ਮੁੱਖ ਸਲਾਹਕਾਰ ਭੁਪੇਸ਼
Publish Date: Tue, 24 Mar 2026 06:08 PM (IST)
Updated Date: Wed, 25 Mar 2026 04:05 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ. ਮਾਨਸਾ
ਅਪੈਕਸ ਕਲੱਬ ਮਾਨਸਾ ਦੇ ਮੁੱਖ ਸਲਾਹਕਾਰ ਭੁਪੇਸ਼ ਜਿੰਦਲ ਨੇ ਅਪਣਾ ਜਨਮਦਿਨ ਸਿਵਲ ਹਸਪਤਾਲ ਮਾਨਸਾ ਅਤੇ ਸਰਕਾਰੀ ਜੱਚਾ ਬੱਚਾ ਸੈਂਟਰ ਮਾਨਸਾ ਵਿਖੇ ਜੇਰੇ ਇਲਾਜ਼ ਮਰੀਜ਼ਾਂ ਲਈ ਖਾਣ ਪੀਣ ਦਾ ਸਮਾਨ ਵੰਡ ਕੇ ਮਣਾਇਆ। ਕਲੱਬ ਦੇ ਸਕੱਤਰ ਕਮਲ ਗਰਗ ਨੇ ਦੱਸਿਆ ਕਿ ਇਹਨਾਂ ਹਸਪਤਾਲਾਂ ’ਚ ਸ਼੍ਰੀ ਰਾਮ ਸੇਵਾ ਦਲ ਅਤੇ ਭਾਈ ਕਨ੍ਹਈਆ ਵੇਲਫੇਅਰ ਸੁਸਾਇਟੀ ਵੱਲੋਂ ਲੰਬੇ ਸਮੇਂ ਤੋਂ ਮਰੀਜ਼ਾਂ ਲਈ ਦੁੱਧ ਅਤੇ ਦਲੀਏ ਦੀ ਸੇਵਾ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਕੀਤੀ ਜਾਂਦੀ ਹੈ ਅੱਜ ਭੁਪੇਸ਼ ਜਿੰਦਲ ਵੱਲੋਂ ਇਹਨਾਂ ਦਾ ਸਹਿਯੋਗ ਕਰਦਿਆਂ ਦੁੱਧ ਅਤੇ ਦਲੀਏ ਨਾਲ ਬਿਸਕੁਟ ਅਤੇ ਰਸਾਂ ਦੀ ਸੇਵਾ ਨਿਭਾਈ ਗਈ। ਇਸ ਸਮੇਂ ਕਲੱਬ ਦੇ ਮੈਂਬਰਾਂ ਨੇ ਪਹੁੰਚ ਕੇ ਵਧਾਈ ਦਿੱਤੀ। ਇਸ ਮੌਕੇ ਕਲੱਬ ਦੇ ਪ੍ਰਧਾਨ ਸੰਜੀਵ ਪਿੰਕਾ ਨੇ ਵਧਾਈ ਦਿੰਦਿਆਂ ਕਿਹਾ ਕਿ ਕਿਸੇ ਵੀ ਲੋੜਵੰਦ ਵਿਅਕਤੀ ਜਾਂ ਮਰੀਜ਼ ਦੀ ਸਹਾਇਤਾ ਕਰਕੇ ਜਨਮਦਿਨ, ਵਿਆਹ ਦੀ ਵਰ੍ਹੇਗੰਢ ਦੀ ਖੁਸ਼ੀ ਸਾਂਝੀ ਕਰਨਾ ਵਧੀਆ ਸੋਚ ਤੇ ਪਰਿਵਾਰ ਵੱਲੋਂ ਮਿਲੇ ਵਧੀਆ ਸੰਸਕਾਰਾਂ ਦਾ ਨਤੀਜਾ ਹੈ ਉਨ੍ਹਾਂ ਭੁਪੇਸ਼ ਜ਼ਿੰਦਲ ਨੂੰ ਕਲੱਬ ਵੱਲੋਂ ਵਧਾਈ ਦਿੰਦਿਆਂ ਉਨ੍ਹਾਂ ਦੇ ਇਸ ਤਰ੍ਹਾਂ ਸਾਦੇ ਢੰਗ ਨਾਲ ਜਨਮਦਿਨ ਮਨਾਉਣ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਲੋਕਾਂ ਨੂੰ ਇਸ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਅਤੇ ਅਜਿਹੇ ਸਮਾਜਸੇਵੀ ਕੰਮ ਕਰਨ ਵਾਲੀਆਂ ਸੰਸਥਾਵਾਂ ਦਾ ਸਹਿਯੋਗ ਕਰਨਾ ਚਾਹੀਦਾ ਹੈ। ਇਸ ਮੌਕੇ ਕੋਆਪਰੇਟਿਵ ਇੰਸਪੈਕਟਰ ਅਨਿਲ ਗਰਗ, ਇੰਜੀਨੀਅਰ ਕਸ਼ਿਸ਼ ਜਿੰਦਲ, ਕਮਲ ਗਰਗ, ਮਨੀਸ਼ ਚੌਧਰੀ, ਵਿੱਕੀ ਸਿੰਗਲਾ, ਹਰਦਿਆਲ ਸਿੰਘ, ਹੈਪੀ ਕੁਮਾਰ, ਵਿਜੇ ਕੁਮਾਰ, ਪ੍ਰੀਤ ਸਿੰਘ ਸਮੇਤ ਮੈਂਬਰ ਹਾਜ਼ਰ ਸਨ।