- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੇਂਦਰ ਸਰਕਾਰ ਅਤੇ ਨਾਲਸਾ ਵੱਲੋਂ ਵਕੀਲਾਂ ਦੇ ਪੇਸ਼ੇ ਨੂੰ ਖਤਮ ਕਰਨ ਖਿਲਾਫ ਅੱਜ ਬੁਢਲਾਡਾ ਬਾਰ ਦੇ ਮੁਫਤ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਪੈਨਲ 'ਤੇ ਕੰਮ ਕਰ ਰਹੇ ਵਕੀਲ ਸਾਹਿਬਾਨਾਂ ਵੱਲੋਂ ਸਮੂਹਕ ਅਸਤੀਫ਼ੇ ਦਿੱਤੇ ਗਏ ਅਤੇ ਪੰਜਾਬ ਦੇ ਸਮੂਹ ਪੈਨਲ 'ਤੇ ਕੰਮ ਕਰ ਰਹੇ ਵਕੀਲ ਸਾਹਿਬਾਨਾਂ ਨੂੰ ਅਸਤੀਫੇ ਦੇਣ ਦੀ ਅਪੀਲ ਕੀਤੀ। ਅੱਜ ਭੁੱਖ ਹੜਤਾਲ ਦੇ ਦੂਸਰੇ ਦਿਨ ਬਾਰ ਪ੍ਰਧਾਨ ਸੁਰਜੀਤ ਸਿੰਘ ਗਰੇਵਾਲ, ਸਕੱਤਰ ਕਿਰਤੀ ਸ਼ਰਮਾਂ, ਜੁਆਇੰਟ ਸਕੱਤਰ ਗਿੰਦੂ ਕੌਰ,ਬੇਅੰਤ ਸਿੰਘ ਗਰੇਵਾਲ, ਪ੍ਰਦੀਪ ਸਿੰਘ ਧਾਲੀਵਾਲ ਅਤੇ ਡਿੰਪੀ ਵਰਮਾ ਭੁਖ ਹੜਤਾਲ 'ਤੇ ਬੈਠੇ। ਇਸੇ ਦੌਰਾਨ ਕੇਂਦਰ ਸਰਕਾਰ ਅਤੇ ਮਾਨਸਾ ਵੱਲੋਂ ਲਿਆਂਦੀ ਲੀਗਲ ਏਡ ਡਿਫੈਂਸ ਕੌਂਸਲ

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ - ਕੇਂਦਰ ਸਰਕਾਰ ਅਤੇ ਨਾਲਸਾ ਵੱਲੋਂ ਵਕੀਲਾਂ ਦੇ ਪੇਸ਼ੇ ਨੂੰ ਖਤਮ ਕਰਨ ਖਿਲਾਫ ਅੱਜ ਬੁਢਲਾਡਾ ਬਾਰ ਦੇ ਮੁਫਤ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਪੈਨਲ 'ਤੇ ਕੰਮ ਕਰ ਰਹੇ ਵਕੀਲ ਸਾਹਿਬਾਨਾਂ ਵੱਲੋਂ ਸਮੂਹਕ ਅਸਤੀਫ਼ੇ ਦਿੱਤੇ ਗਏ ਅਤੇ ਪੰਜਾਬ ਦੇ ਸਮੂਹ ਪੈਨਲ 'ਤੇ ਕੰਮ ਕਰ ਰਹੇ ਵਕੀਲ ਸਾਹਿਬਾਨਾਂ ਨੂੰ ਅਸਤੀਫੇ ਦੇਣ ਦੀ ਅਪੀਲ ਕੀਤੀ। ਅੱਜ ਭੁੱਖ ਹੜਤਾਲ ਦੇ ਦੂਸਰੇ ਦਿਨ ਬਾਰ ਪ੍ਰਧਾਨ ਸੁਰਜੀਤ ਸਿੰਘ ਗਰੇਵਾਲ, ਸਕੱਤਰ ਕਿਰਤੀ ਸ਼ਰਮਾਂ, ਜੁਆਇੰਟ ਸਕੱਤਰ ਗਿੰਦੂ ਕੌਰ,ਬੇਅੰਤ ਸਿੰਘ ਗਰੇਵਾਲ, ਪ੍ਰਦੀਪ ਸਿੰਘ ਧਾਲੀਵਾਲ ਅਤੇ ਡਿੰਪੀ ਵਰਮਾ ਭੁਖ ਹੜਤਾਲ 'ਤੇ ਬੈਠੇ। ਇਸੇ ਦੌਰਾਨ ਕੇਂਦਰ ਸਰਕਾਰ ਅਤੇ ਮਾਨਸਾ ਵੱਲੋਂ ਲਿਆਂਦੀ ਲੀਗਲ ਏਡ ਡਿਫੈਂਸ ਕੌਂਸਲ ਪਾਲਸੀ ਨੂੰ ਲਾਗੂ ਕਰਨ ਖਿਲਾਫ ਰੋਸ ਵਜੋਂ ਬੁਢਲਾਡਾ ਬਾਰ ਦੇ ਲੀਗਲ ਏਡ ਦੇ ਪੈਨਲ 'ਤੇ ਕੰਮ ਕਰ ਰਹੇ ਵਕੀਲ ਸਾਹਿਬਾਨਾਂ ਵੱਲੋਂ ਸਮੂਹਿਕ ਤੌਰ 'ਤੇ ਅਸਤੀਫੇ ਦਿੱਤੇ ਗਏ।