- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਛੋਟੇ ਭਰਾ ‘ਛੋਟੇ ਸਿੱਧੂ’ ਦਾ ਕੈਨੇਡਾ ਦੇ ਟੋਰੰਟੋ ’ਚ ਹੋਏ ਇਕ ਸ਼ੋਅ ਦੌਰਾਨ ਬੰਦੂਕ ਚਲਾਉਣ ਵਰਗੇ ਇਸ਼ਾਰੇ ਕਰਨ ਦਾ ਮਾਮਲਾ ਚਰਚਾ ’ਚ ਆ ਗਿਆ ਹੈ।

ਜਾਸ, ਮਾਨਸਾ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਛੋਟੇ ਭਰਾ ‘ਛੋਟੇ ਸਿੱਧੂ’ ਦਾ ਕੈਨੇਡਾ ਦੇ ਟੋਰੰਟੋ ’ਚ ਹੋਏ ਇਕ ਸ਼ੋਅ ਦੌਰਾਨ ਬੰਦੂਕ ਚਲਾਉਣ ਵਰਗੇ ਇਸ਼ਾਰੇ ਕਰਨ ਦਾ ਮਾਮਲਾ ਚਰਚਾ ’ਚ ਆ ਗਿਆ ਹੈ। ਇਸ ਮਾਮਲੇ ’ਚ ਬਾਲ ਅਧਿਕਾਰਾਂ ਨਾਲੁੜੇ ਸੰਗਠਨ ਲਾਇਰਜ਼ ਫਾਰ ਹਿੳੂਮਨ ਰਾਈਟਸ ਇੰਟਰਨੈਸ਼ਨਲ (LFHRI) ਨੇ ਮਾਨਸਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਸ਼ਿਕਾਇਤ ਦੇ ਕੇ ਜਾਂਚ ਅਤੇ ਬੱਚੇ ਦੀ ਸੁਰੱਖਿਆ ਲਈ ਜ਼ਰੂਰੀ ਕਦਮ ਚੁੱਕਣ ਦੀ ਮੰਗ ਕੀਤੀ ਹੈ।
ਸੰਗਠਨ ਅਨੁਸਾਰ, ਕਰੀਬ ਢਾਈ ਸਾਲ ਦੇ ਸੁਖਦੀਪ ਸਿੰਘ ਸਿੱਧੂ ਨੂੰ ਜਨਤਕ ਪ੍ਰੋਗਰਾਮਾਂ ’ਚ ਬੰਦੂਕ ਚਲਾਉਣ ਵਾਲੇ ਇਸ਼ਾਰੇ ਕਰਨ ਲਈ ਉਤਸ਼ਾਹਿਤ ਨਹੀਂ ਕੀਤਾ ਜਾਣਾ ਚਾਹੀਦਾ। ਸ਼ਿਕਾਇਤ ’ਚ ਬੱਚੇ ਦੇ ਮਾਤਾ-ਪਿਤਾ ਬਲਕੌਰ ਸਿੰਘ ਅਤੇ ਚਰਨ ਕੌਰ ਦੀ ਕੌਂਸਲਿੰਗ ਕਰਵਾਉਣ ਦੀ ਮੰਗ ਵੀ ਕੀਤੀ ਗਈ ਹੈ।
9 ਅਕਤੂਬਰ ਨੂੰ ਸ਼ੋਅ ’ਚ ਪਹੁੰਚੇ ਸਨ ਛੋਟੇ ਸਿੱਧੂ
ਸ਼ਿਕਾਇਤ ਅਨੁਸਾਰ, 9 ਅਕਤੂਬਰ ਨੂੰ ਕੈਨੇਡਾ ਦੇ ਟੋਰੰਟੋ ਸਥਿਤ ਸਕੋਟਿਆਬੈਂਕ ਏਰਿਨਾ ’ਚ ‘ਸਾਈਂਡ ਵਰ ਗਾਰਡ ਵਰਲਡ ਟੂਰ’ ਦੇ ਉਦਘਾਟਨ ਪ੍ਰੋਗਰਾਮ ਦੌਰਾਨ ਛੋਟੇ ਸਿੱਧੂ ਨੂੰ ਮੰਚ ’ਤੇ ਲਿਆਂਦਾ ਗਿਆ ਸੀ। ਇਸ ਪ੍ਰੋਗਰਾਮ ’ਚ ਉਸ ਦੇ ਮਾਪੇ ਵੀ ਮੌਜੂਦ ਸਨ।
ਮੰਚ ’ਤੇ ਬੱਚੇ ਨੂੰ ਹੱਥ ਨਾਲ ਪਿਸਤੌਲ ਚਲਾਉਣ ਵਰਗਾ ਇਸ਼ਾਰਾ ਕਰਦੇ ਅਤੇ ਗੋਲ਼ੀ ਚੱਲਣ ਦੀ ਆਵਾਜ਼ ਦੀ ਨਕਲ ਕਰਦੇ ਦੇਖਿਆ ਗਿਆ। ਇਸ ਦੌਰਾਨ ਉਨ੍ਹਾਂ ਨੇ ਆਪਣੇ ਮਰਹੂਮ ਵੱਡੇ ਭਰਾ ਸਿੱਧੂ ਮੂਸੇਵਾਲਾ ਦੇ ਚਰਚਿਤ ‘ਥਾਪੀ’ ਅੰਦਾਜ਼ ਨੂੰ ਵੀ ਦੁਹਰਾਇਆ।
ਪ੍ਰੋਗਰਾਮ ਦੌਰਾਨ ਦਰਸ਼ਕਾਂ ਨੇ ਇਸ ਪੇਸ਼ਕਾਰੀ ’ਤੇ ਤਾੜੀਆਂ ਵਜਾਈਆਂ। ਇਸ ਤੋਂ ਬਾਅਦ ਇਸ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਗਿਆ। ਸੰਗਠਨ ਨੇ ਇਕ ਹੋਰ ਵੀਡੀਓ ਦਾ ਵੀ ਹਵਲਾ ਦਿੱਤਾ ਹੈ, ਜਿਸ ਬਾਰੇ ਉਸ ਦਾ ਦਾਅਵਾ ਹੈ ਕਿ ਉਸ ’ਚ ਆਸਪਾਸ ਮੌਜੂਦ ਛੋਟੇ ਬੱਚੇ ਨੂੱ ਪਿਸਤੌਲ ਵਰਗੇ ਇਸ਼ਾਰੇ ਕਰਨਾ ਸਿਖਾਉਂਦੇ ਜਾਂ ਇਸ ਲਈ ਪ੍ਰੇਰਿਤ ਕਰਦੇ ਦਿਖਾਈ ਦਿੰਦੇ ਹਨ।
ਬੱਚੇ ਦੇ ਮਾਨਸਿਕ ਵਿਕਾਸ ਅਤੇ ਸੁਰੱਖਿਆ ਨੂੰ ਲੈ ਕੇ ਚਿੰਤਾ
ਸੰਸਥਾ ਨੇ ਆਪਣੀ ਸ਼ਿਕਾਇਤ ’ਚ ਕਿਹਾ ਹੈ ਕਿ ਇੰਨੀ ਘੱਟ ਉਮਰ ਦੇ ਬੱਚੇ ਨੂੰ ਹਥਿਆਰਾਂ ਅਤੇ ਗੋਲ਼ੀ ਚਲਾਉਣ ਵਰਗੇ ਹਾਵ-ਭਾਵ ਦੀ ਨਕਲ ਕਰਨ ਲਈ ਉਤਸ਼ਾਹਿਤ ਕਰਨਾ ਉਸ ਦੇ ਮਾਨਸਿਕ ਵਿਕਾਸ ’ਤੇ ਉਲਟਾ ਅਸਰ ਪਾ ਸਕਦਾ ਹੈ। ਸੰਗਠਨ ਨੇ ਬੱਚੇ ਦੀ ਸੁਰੱਖਿਆ ਨੂੰ ਲੈ ਕੇ ਵੀ ਚਿੰਤਾ ਪ੍ਰਗਟਾਈ ਹੈ।
ਸ਼ਿਕਾਇਤ ’ਚ ਸਿੱਧੂ ਮੂਸੇਵਾਲਾ ਦੀ ਮਈ 2022 ’ਚ ਹੋਈ ਹੱਤਿਆ ਦਾ ਵੀ ਉਲੇਖ ਕੀਤਾ ਗਿਆ ਹੈ। ਸੰਗਠਨ ਦਾ ਕਹਿਣਾ ਹੈ ਿਕ ਇਸ ਪਿਛੋਕੜ ਨੂੰ ਵੇਖਦੇ ਹੋਏ ਬੱਚੇ ਦੀ ਸੁਰੱਖਿਆ ਅਤੇ ਉਸ ਦੇ ਹਿੱਤਾਂ ਨੂੰ ਵਿਸ਼ੇਸ਼ ਮਹੱਤਵ ਦਿੱਤਾ ਜਾਣਾ ਚਾਹੀਦਾ ਹੇ।
ਮਾਪਿਆਂ ਦੀ ਕੌਂਸਲਿੰਗ ਅਤੇ ਰੋਕ ਲਾਉਣ ਦੀ ਮੰਗ
ਸੰਗਠਨ ਦੇ ਜਨਰਲ ਸਕੱਤਰ ਨਵਕਿਰਨ ਸਿੰਘ ਵੱਲੋਂ ਦਸਤਖ਼ਤ ਵਾਲੀ ਸ਼ਿਕਾਇਤ 17 ਅਕਤੂਬਰ ਨੂੰ ਮਾਨਸਾ ਦੇ ਜ਼ਿਲ੍ਹਾ ਮੈਜਿਸਟ੍ਰੇਟ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਇਕਾਈ ਨੂੰ ਭੇਜੀ ਗਈ ਹੈ।
ਸ਼ਿਕਾਇਤ ’ਚ ਮੰਗ ਕੀਤੀ ਗਈ ਹੈ ਕਿ ਮਾਪਿਆਂਦੀ ਕੌਂਸਲਿੰਗ ਕਰਵਾਈ ਜਾਵੇ ਅਤੇ ਅੰਤਿਰਮ ਨਿਰਦੇਸ਼ ਜਾਰੀ ਕਰਕੇ ਬੱਚੇ ਨੂੰ ਜਨਤਕ ਪ੍ਰੋਗਰਾਮਾਂ ਜਾਂ ਹੋਰ ਥਾਵਾਂ ’ਤੇ ਬੰਦੂਕ ਚਲਾਉਣ ਵਾਲੇ ਹਾਵਭਾਵ ਕਰਨ ਲਈ ਸਿਖਾਉਣ, ਉਤਸ਼ਾਹਿਤ ਕਰਨ ਜਾਂ ਇਸ ਦੀ ਆਗਿਆ ਦੇਣ ਤੋਂ ਰੋਕਿਆ ਜਾਵੇ।
ਪਰਿਵਾਰ ਖ਼ਿਲਾਫ਼ ਨਹੀਂ, ਬੱਚੇ ਦੇ ਹਿੱਤ ’ਚ ਸ਼ਿਕਾਇਤ : ਸੰਗਠਨ
ਸੰਗਠਨ ਨੇ ਸਪੱਸ਼ਟ ਕੀਤਾ ਹੈ ਕਿ ਉਸ ਦੀ ਸ਼ਿਕਾਇਤ ਸਿੱਧੂ ਮੂਸੇਵਾਲਾ ਦੇ ਪਰਿਵਾਰ ਜਾਂ ਉਨ੍ਹਾਂ ਦੀ ਯਾਦ ਖ਼ਿਲਾਫ਼ ਨਹੀਂ ਹੈ। ਸੰਗਠਨ ਦਾ ਕਹਿਣਾ ਹੈ ਕਿ ਇਸ ਕਦਮ ਦਾ ਉਦੇਸ਼ ਸਿਰਫ਼ ਨਾਬਾਲਗ ਬੱਚੇ ਦੀ ਸੁਰੱਖਿਆ, ਭਲਾਈ ਅਤੇ ਉਚਿਤ ਵਿਕਾਸ ਨਿਸ਼ਚਿਤ ਕਰਨਾ ਹੈ।
ਸ਼ਿਕਾਇਤ ’ਚ ਮਾਮਲੇ ’ਤੇ ਜਲਦ ਕਾਰਵਾਈ ਕਰਨ ਦੀ ਅਪੀਲ ਕੀਤੀ ਗਈ ਹੈ। ਹਾਲਾਂਕਿ, ਜਾਣਕਾਰੀ ਅਨੁਸਾਰ, ਪ੍ਰਸ਼ਾਸਨ ਵੱਲੋਂ ਇਸ ਮਾਮਲੇ ’ਚ ਕਿਸੇ ਰਸਮੀ ਆਦੇਸ਼ ਜਾਂ ਜਾਂਚ ਦੇ ਨਤੀਜੇ ਦੀ ਪੁਸ਼ਟੀ ਨਹੀਂ ਹੋਈ ਹੈ।