ਅਕਾਲੀ ਆਗੂ ਨੂੰ ਵੱਡਾ ਝਟਕਾ, 12 ਕਰੋੜ 35 ਲੱਖ ਤੋਂ ਵੱਧ ਦੀ ਜਾਇਦਾਦ ਸੀਲ; ਘਰ 'ਤੇ ਚਿਪਕਾਇਆ ਨੋਟਿਸ ਮਾਨਸਾ ਪੁਲਿਸ ਵੱਲੋਂ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਅਕਾਲੀ ਆਗੂ ਅਤੇ ਸਾਬਕਾ ਟਰੱਕ ਯੂਨੀਅਨ ਦੇ ਪ੍ਰਧਾਨ ਦੇ ਘਰ ਦੀ 12 ਕਰੋੜ 35 ਲੱਖ ਰੁਪਏ ਦੀ ਪ੍ਰੋਪਰਟੀ ਫ਼ਰੀਜ਼ ਕਰਨ ਦਾ ਨੋਟਿਸ ਲਗਾਇਆ ਗਿਆ । ਇੱਕ ਪਾਸੇ ਜਿੱਥੇ ਪੁਲਿਸ ਵੱਲੋਂ ਇਹ ਨੋਟਿਸ ਲਗਾਇਆ ਗਿਆ ਹੈ, ਉਧਰ ਦੂਜੇ ਪਾਸੇ ਪਰਿਵਾਰ ਵੱਲੋਂ ਇਸ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਦੇ ਹੋਏ ਆਪਣਾ ਜੱਦੀ ਘਰ ਦੱਸਿਆ ਹੈ।
Publish Date: Wed, 09 Sep 2026 04:02 PM (IST)
Updated Date: Wed, 09 Sep 2026 04:04 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ - ਮਾਨਸਾ ਪੁਲਿਸ ਵੱਲੋਂ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਅਕਾਲੀ ਆਗੂ ਅਤੇ ਸਾਬਕਾ ਟਰੱਕ ਯੂਨੀਅਨ ਦੇ ਪ੍ਰਧਾਨ ਦੇ ਘਰ ਦੀ 12 ਕਰੋੜ 35 ਲੱਖ ਰੁਪਏ ਦੀ ਪ੍ਰੋਪਰਟੀ ਫ਼ਰੀਜ਼ ਕਰਨ ਦਾ ਨੋਟਿਸ ਲਗਾਇਆ ਗਿਆ । ਇੱਕ ਪਾਸੇ ਜਿੱਥੇ ਪੁਲਿਸ ਵੱਲੋਂ ਇਹ ਨੋਟਿਸ ਲਗਾਇਆ ਗਿਆ ਹੈ, ਉਧਰ ਦੂਜੇ ਪਾਸੇ ਪਰਿਵਾਰ ਵੱਲੋਂ ਇਸ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਦੇ ਹੋਏ ਆਪਣਾ ਜੱਦੀ ਘਰ ਦੱਸਿਆ ਹੈ।
ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਮਾਨਸਾ ਵਿੱਚ ਨਸ਼ਾ ਤਸਕਰੀ ਦੇ ਮਾਮਲੇ ‘ਚ ਪੁਲਿਸ ਵੱਲੋਂ ਅਕਾਲੀ ਆਗੂ ਅਤੇ ਸਾਬਕਾ ਟਰੱਕ ਯੂਨੀਅਨ ਦੇ ਪ੍ਰਧਾਨ ਮਲਕੀਤ ਸਿੰਘ ਦੇ ਘਰ ਦੀ 12 ਕਰੋੜ 35 ਲੱਖ 90 ਹਜ਼ਾਰ ਦੀ ਪ੍ਰੋਪਰਟੀ ਫ਼ਰੀਜ਼ ਕਰਨ ਦਾ ਘਰ ਬਾਹਰ ਨੋਟਿਸ ਚਿਪਕਾਇਆ ਗਿਆ। ਮਾਨਸਾ ਪੁਲਿਸ ਦੇ ਡੀਐਸਪੀ ਹਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਕੁਲਵਿੰਦਰਜੀਤ ਸਿੰਘ ਤੋਂ 500 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ। ਥਾਣਾ ਸਿਟੀ - 1 ਵਿੱਚ ਮਾਮਲਾ ਦਰਜ ਕੀਤਾ ਗਿਆ ਸੀ ਉਨ੍ਹਾਂ ਕਿਹਾ ਕਿ ਨਸ਼ਾ ਤਸਕਰੀ ਵਿੱਚ ਕੁਲਵਿੰਦਰਜੀਤ ਸਿੰਘ ਦੇ ਘਰ ਦੀ 12 ਕਰੋੜ 35 ਲੱਖ 90 ਦੀ ਪ੍ਰੋਪਰਟੀ ਫ਼ਰੀਜ਼ ਕਰਨ ਦਾ ਨੋਟਿਸ ਲਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕੁਲਵਿੰਦਰਜੀਤ ਸਿੰਘ ਤੇ ਤਿੰਨ ਮਾਮਲੇ ਦਰਜ ਹਨ। ਉਨ੍ਹਾਂ ਦੇ ਪਿਤਾ ਮਲਕੀਤ ਸਿੰਘ ਤੇ 17 ਮਾਮਲੇ ਦਰਜ ਹਨ ਅਤੇ ਮਨਿੰਦਰਜੀਤ ਸਿੰਘ ਤੇ ਇੱਕ ਮਾਮਲਾ ਦਰਜ ਹੈ।
ਉਧਰ ਇਸ ਮਾਮਲੇ ਵਿੱਚ ਅਕਾਲੀ ਆਗੂ ਦੀ ਪਤਨੀ ਸਰਬਜੀਤ ਕੌਰ ਨੇ ਗੱਲਬਾਤ ਕਰਦਿਆਂ ਇਸ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਤੇ ਵੀ ਹੈਰੋਇਨ ਦਾ ਝੂਠਾ ਮਾਮਲਾ ਦਰਜ ਕੀਤਾ ਗਿਆ, ਜਦੋਂਕਿ ਉਨ੍ਹਾਂ ਦੇ ਪਤੀ ਦਰਜ ਸਾਰੇ ਮਾਮਲਿਆਂ ‘ਚੋਂ ਬਰੀ ਹੋ ਚੁੱਕੇ ਹਨ। ਉਨ੍ਹਾਂ ਦੇ ਛੋਟੇ ਪੁੱਤਰ ਨੂੰ ਵੀ ਜਾਣ ਬੁੱਝ ਕੇ ਨਸ਼ਾ ਤਸਕਰੀ ਵਿੱਚ ਫ਼ਸਾਉਣ ਦੀਆਂ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਉਨ੍ਹਾਂ ਦਾ ਜੱਦੀ ਘਰ ਹੈ, ਜਦੋਂਕਿ ਨਸ਼ਾ ਤਸਕਰੀ ਦੇ ਨਾਲ ਕੋਈ ਵੀ ਪ੍ਰੋਪਰਟੀ ਨਹੀਂ ਬਣਾਈ ਗਈ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਦੇ ਵਿੱਚ ਮਾਨਯੋਗ ਅਦਾਲਤ ਦਾ ਸਹਾਰਾ ਲੈਣਗੇ।