ਭੱਠੇ ਮਾਲਕਾਂ ਖ਼ਿਲਾਫ਼ ਕੇਸ ਦਰਜ
ਭੱਠੇ ਮਾਲਕਾਂ ਵੱਲੋਂ
Publish Date: Sat, 21 Feb 2026 07:49 PM (IST)
Updated Date: Sun, 22 Feb 2026 04:13 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਭੱਠੇ ਦੇ ਮਾਲਕਾਂ ਵੱਲੋਂ ਪਥੇਰ ਦਾ ਕੰਮ ਕਰਨ ਆਏ ਮਜ਼ਦੂਰ ਨਾਲ ਧੱਕੇਸ਼ਾਹੀ ਕਰਨ ਅਤੇ ਸਹੂਲਤਾਂ ਦਾ ਪ੍ਰਬੰਧ ਨਾ ਕਰਨ ਦੇ ਮਾਮਲੇ ’ਚ ਥਾਣਾ ਸਦਰ ਬੁਢਲਾਡਾ ਪੁਲਿਸ ਨੇ ਭੱਠੇ ਮਾਲਕਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਥਾਣਾ ਸਦਰ ਬੁਢਲਾਡਾ ਦੇ ਜਾਂਚ ਅਧਿਕਾਰੀ ਏਐਸਆਈ ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਦਫ਼ਤਰ ਉਪ ਮੰਡਲ ਮੈਜਿਸਟਰੇਟ ਬੁਢਲਾਡਾ ਦੁਆਰਾ ਪੱਤਰ ਮੌਸੂਲ ਹੋਇਆ ਕਿ ਭੱਠਾ ਮਾਲਕ ਮੁਨੀਸ਼ ਪੁੱਤਰ ਨਾ ਮਾਲੂਮ, ਸਤਪਾਲ ਪੁੱਤਰ ਨਾ ਮਾਲੂਮ ਅਤੇ ਨਿਤੇਸ਼ ਕੁਮਾਰ ਪੁੱਤਰ ਸਤਪਾਲ ਵਾਸੀ ਗੁਰਨੇ ਕਲਾਂ ਵੱਲੋਂ ਭੱਠੇ ਤੇ ਪੰਥੇਰ ਦਾ ਕੰਮ ਕਰਨ ਆਏ ਆਸ਼ੂਤੋਸ਼ ਪੁੱਤਰ ਬਰਨ ਵਗੈਰਾ ਨਾਲ ਧੱਕੇਸ਼ਾਹੀ ਕਰਦੇ ਸਨ ਅਤੇ ਉਨ੍ਹਾਂ ਦਾ ਮਿਹਨਤਾਨਾ ਆਪਣੇ ਕੋਲ ਰੱਖ ਲੈਂਦੇ। ਭੱਠੇ ਜਾਂ ਪੰਥੇਰ ਵਾਲੀ ਜਗ੍ਹਾ ’ਤੇ ਕੋਈ ਖਾਣ ਪੀਣ ਬਾਥਰੂਮ ਵਗੈਰਾ ਦਾ ਵੀ ਕੋਈ ਖਾਸ ਪ੍ਰਬੰਧ ਨਹੀਂ ਸੀ। ਭੱਠਾ ਮਾਲਕ ਵੱਲੋਂ ਕੀਰਤੀਆਂ ਨਾਲ ਖਾਸ ਪ੍ਰਬੰਧ ਨਹੀਂ ਸੀ। ਭੱਠਾ ਮਾਲਕ ਵੱਲੋਂ ਕੀਰਤੀਆਂ ਨਾਲ ਸਬੰਧਤ ਪੇਮੈਂਟ/ਹਾਜ਼ਰੀ ਅਤੇ ਹੋਰ ਸਬੰਧਤ ਰਿਕਾਰਡ ਕਿਰਤ ਕਾਨੂੰਨਾਂ ਅਨੁਸਾਰ ਮੇਨਟੇਨ ਨਹੀਂ ਕੀਤਾ ਗਿਆ। ਜਾਂਚ ਅਧਿਕਾਰੀ ਨੇ ਦੱਸਿਆ ਕਿ ਉਕਤ ਦੋਸ਼ੀਆਂ ’ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।