ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਦਿੱਲੀ ਕਿਸਾਨੀ ਅੰਦੋਲਨ ਦੇ ਪਹਿਲੇ ਸ਼ਹੀਦ ਧੰਨਾ ਸਿੰਘ ਦੀ 6ਵੀਂ ਬਰਸੀ ਮਨਾਈ ਗਈ - ਕੁਲਦੀਪ ਸਿੰਘ ਚਹਿਲ ਭਾਰਤੀ ਕਿਸਾਨ ਯੁਨੀਅਨ ਡਕੌਂਦਾ
Publish Date: Sun, 29 Nov 2026 04:38 PM (IST)
Updated Date: Sun, 29 Nov 2026 04:40 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਦਿੱਲੀ ਕਿਸਾਨ ਅੰਦੋਲਨ ਦੇ ਪਹਿਲੇ ਸ਼ਹੀਦ ਧੰਨਾ ਸਿੰਘ ਖਿਆਲੀ ਚਹਿਲਾਂਵਾਲੀ ਦੀ 6ਵੀਂ ਬਰਸੀ ਉਨ੍ਹਾਂ ਦੇ ਪਿੰਡ ਦੇ ਗੁਰਦੁਆਰਾ ਸ਼ੀਤਲ ਸਰ ਵਿਖੇ ਮਨਾਈ ਗਈ। ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਧੰਨਾ ਸਿੰਘ ਇਕ ਉਹ ਇਨਸਾਨ ਸਨ। ਜਿਹੜੇ ਹਰ ਸਮੇਂ ਦੱਬੇ ਕੁੱਚਲੇ ਲੋਕਾ ਦੀਆ ਸੇਵਾ ਕਰਕੇ ਉਨ੍ਹਾ ਨੂੰ ਇਨਸਾਫ਼ ਦਿਵਾਉਣ ਲਈ ਮੂਹਰਲੀ ਕਤਾਰ ਵਿੱਚ ਰਹਿੰਦੇ ਸਨ ਅਤੇ ਆਪਣੇ ਪਰਿਵਾਰ ਪ੍ਰਤੀ ਪੂਰੀ ਵਫ਼ਾਦਾਰੀ ਨਿਭਾਉਣ ਲਈ ਸਭ ਨੂੰ ਪ੍ਰੇਰਿਤ ਕਰਦੇ ਸਨ। ਕਿਉਂਕਿ ਇੱਕ ਅੰਮ੍ਰਿਤਧਾਰੀ ਹੋਣ ਦੇ ਨਾਤੇ ਹਰ ਇਕ ਪਾਸੇ ਸੇਵਾ ਨਿਭਾਅ ਕੇ ਹਰ ਇਕ ਦੇ ਦਿਲ ਵਿਚ ਵਸੇ ਹੋਏ ਸਨ। ਧੰਨਾ ਸਿੰਘ 26 ਨਵੰਬਰ ਨੂੰ ਕਿਸਾਨੀ ਅੰਦੋਲਨ ਵਿਚ ਜਾਣ ਲਈ ਪਹਿਲਾ ਪਰਿਵਾਰ ਲਈ ਘਰੇਲੂ ਵਸਤਾ ਲੈਣ ਵਾਸਤੇ ਝੁਨੀਰ ਗਏ ਸਨ। ਪਿੰਡ ਇਕਾਈ ਵੱਲੋਂ ਉਡੀਕ ਕੇ ਦਿੱਲੀ ਵੱਲ ਚਾਲੇ ਪਾ ਦਿੱਤੇ। ਪਰ ਜਦੋਂ ਪਿੰਡ ਆ ਕੇ ਧੰਨਾ ਸਿੰਘ ਨੂੰ ਪਤਾ ਲੱਗਾ ਕਿ ਉਹ ਚਲੇ ਗਏ ਤਾਂ ਆਪਣਾ ਮੋਟਰਸਾਈਕਲ ਲੈ ਕੇ ਰਤੀਆ ਹਰਿਆਣਾ ਦੇ ਕੋਲ ਇੱਕ ਪਿੰਡ ਗੁਰੂ ਘਰ ਮੋਟਰਸਾਈਕਲ ਰੋਕ ਕੇ ਟ੍ਰੈਕਟਰ ਟਰਾਲੀ ਜਾ ਚੜ੍ਹੇ। ਜਦੋਂ 27 ਨਵੰਬਰ ਨੂੰ ਸਵੇਰੇ 3 ਵਜੇ ਇਂਕ ਟਰੱਕ ਡਰਾਈਵਰ ਵੱਲੋਂ ਟਰਾਲੀ ਵਿਚ ਟੱਕਰ ਮਾਰੀ ਗਈ। ਜਿਸ ਕਾਰਨ ਧੰਨਾ ਸਿੰਘ ਥਂਲੇ ਡਿੱਗਣ ਕਾਰਨ ਟਰੱਕ ਥੱਲੇ ਆ ਕੇ ਸ਼ਹੀਦ ਹੋ ਗਏ ਅਤੇ ਬਲਜਿੰਦਰ ਸਿੰਘ ਦਾ ਹੱਥ ਵੀ ਟਾਇਰ ਥੱਲੇ ਆਉਣ ਕਾਰਣ ਫੈਕਚਰ ਹੋ ਗਿਆ। ਗੋਰਾ ਸਿੰਘ ਦੀ ਲੱਤ ਟੁੱਟ ਗਈ। ਜਿਸ ਕਾਰਨ ਪਿੰਡ ਨੂੰ ਕਾਫ਼ੀ ਭਾਰੀ ਮੁਸ਼ਕਲਾਂ ਦਾ ਸਹਾਮਣਾ ਕਰਨਾ ਪਿਆ। ਜਿੱਥੇ ਧੰਨਾ ਸਿੰਘ ਸ਼ਹੀਦ ਹੋਣ ਨਾਲ ਪਰਿਵਾਰ ਨੂੰ ਵੱਡਾ ਘਾਟਾ ਪਿਆ, ਉੱਥੇ ਹੀ ਜਥੇਬੰਦੀ ਦੀ ਇਹ ਘਾਟ ਕਦੇ ਵੀ ਪੂਰ੍ਹੀ ਨਹੀਂ ਹੋ ਸਕਦੀ। ਇਸ ਮੌਕੇ ਮਨਜੀਤ ਸਿੰਘ ਉੱਲਕ ਜ਼ਿਲ੍ਹਾ ਪ੍ਰੈੱਸ ਸਕੱਤਰ, ਕੁਲਦੀਪ ਸਿੰਘ, ਬਲਜਿੰਦਰ ਸਿੰਘ ਚਹਿਲਾਂਵਾਲੀ ਹਰਦੇਵ ਸਿੰਘ ਉਰਫ਼ ਭੋਲਾ, ਕੁਲਦੀਪ ਸਿੰਘ ਲਾਲਿਆਂਵਾਲੀ, ਗੁਰਤੇਜ ਸਿੰਘ, ਕਾਕਾ ਸਿੰਘ, ਦਰਸ਼ਨ ਸਿੰਘ ਮੋਫ਼ਰ ਤੋਂ ਇਲਾਵਾ ਹੋਰ ਬਹੁਤ ਸਾਰੇ ਆਗੂ ਵਰਕਰਾਂ ਨੇ ਸ਼ਰਧਾ ਦੇ ਫੁੱਲ੍ਹ ਭੇਂਟ ਕੀਤੇ।