ਨਸ਼ਾ ਛੁਡਾਊ ਸੰਕਲਪ ਯਾਤਰਾ ਕਸਬਾ ਝੁਨੀਰ ਵਿਖੇ ਅੱਜ
ਭਾਰਤੀ ਜਨਤਾ ਪਾਰਟੀ ਭਾਰਤੀ ਜਨਤਾ ਪਾਰਟੀ
Publish Date: Tue, 22 Sep 2026 06:04 PM (IST)
Updated Date: Tue, 22 Sep 2026 06:06 PM (IST)
ਰਮਨਦੀਪ ਸਿੰਘ ਸੰਧੂ, ਪੰਜਾਬੀ ਜਾਗਰਣ ਝੁਨੀਰ ਭਾਰਤੀ ਜਨਤਾ ਪਾਰਟੀ ਵੱਲੋਂ ਨਸ਼ਾ ਛੁਡਾਊ ਸੰਕਲਪ ਯਾਤਰਾ ਜੋ ਕਿ ਕਸਬਾ ਝੁਨੀਰ ਵਿਖੇ ਪੁਰਾਣੇ ਖੇਡ ਸਟੇਡੀਅਮ ਵਿਖੇ ਪਹੁੰਚ ਰਹੀ ਹੈ। ਇਹ ਜਾਣਕਾਰੀ ਯੁਵਾ ਮੋਰਚਾ ਪ੍ਰਧਾਨ ਗੁਰਚਰਨ ਸਿੰਘ ਨੇ ਪੱਤਰਕਾਰਾਂ ਕੋਲ ਦਿੱਤੀ। ਇਸ ਮੌਕੇ ਉਨ੍ਹਾਂ ਬੋਲਦਿਆਂ ਕਿਹਾ ਕਿ ਰੈਲੀ ਵਿੱਚ ਵਿਸ਼ੇਸ਼ ਤੌਰ ਤੇ ਬਿਕਰਮਜੀਤ ਸਿੰਘ ਸਹਾਨੀ ਮੈਂਬਰ ਰਾਜ ਸਭਾ ,ਰਵਨੀਤ ਸਿੰਘ ਬਿੱਟੂ ਸਾਬਕਾ ਕੇਂਦਰੀ ਰਾਜ ਮੰਤਰੀ, ਮੰਗਤ ਰਾਏ ਬਾਂਸਲ ਸੂਬਾ ਸਕੱਤਰ ਭਾਜਪਾ, ਅਮਰਜੀਤ ਸਿੰਘ ਸੂਬਾ ਸਕੱਤਰ ਭਾਜਪਾ ਤੇ ਸਮੂਹ ਅਹੁਦੇਦਾਰ ਤੇ ਵਰਕਰ ਪਹੁੰਚ ਰਹੇ ਹਨ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਅਹੁਦੇਦਾਰ ਤੇ ਵਰਕਰ ਰੈਲੀ ਵਿਚ ਪਿੰਡਾਂ ਵਿਚੋਂ ਪਹੁੰਚ ਰਹੇ ਹਨ। ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਤੋਂ ਹਰ ਵਰਗ ਦੁਖੀ ਹੋ ਚੁੱਕਿਆ ਹੈ ਤੇ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਤੋਂ ਆਮ ਲੋਕ ਪੂਰ੍ਹੀ ਤਰ੍ਹਾਂ ਖੁਸ਼ ਹਨ। ਜਲਦ ਹੀ ਪੰਜਾਬ ਵਿਚ ਭਾਜਪਾ ਦੀ ਸਰਕਾਰ ਲੋਕ ਵੇਖਣਾ ਚਾਹੁੰਦੇ ਹਨ। ਵਰਕਰਾਂ ਦੀ ਵੱਡੀ ਗਿਣਤੀ ਵਿਚ ਸਵੇਰੇ ਰੈਲੀ ਵਿਚ ਇਕੱਠ ਹੋ ਰਿਹਾ ਹੈ। ਇਸ ਮੌਕੇ ਵਰਕਰ ਤੇ ਅਹੁਦੇਦਾਰ ਮੌਜੂਦ ਸਨ।