ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਸਰਦੂਲਗੜ੍ਹ ਬਲਾਕ ’ਚ ਝੋਨੇ ਦੀ ਬੰਦ ਪਈ ਖ਼ਰੀਦ ਚਾਲੂ ਕਰਵਾਈ : ਮਹਿੰਦਰ ਸਿੰਘ ਭੈਣੀਬਾਘਾ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਸਰਦੂਲਗੜ੍ਹ
Publish Date: Wed, 18 Nov 2026 04:11 PM (IST)
Updated Date: Wed, 18 Nov 2026 04:13 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਸਰਦੂਲਗੜ੍ਹ ਬਲਾਕ ਵਿਚ ਮੰਡੀਆ ਵਿਚ ਝੋਨੇ ਦੀ 7 ਦਿਨਾਂ ਤੋਂ ਬੰਦ ਪਈ ਖ਼ਰੀਦ ਚਾਲੂ ਕਰਵਾਈ ਗਈ। ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਤਿੰਨ ਸਾਲ ਪੁਰਾਣਾ ਦਾ ਟੀਚਾ 1 ਕਰੋੜ 800000 ਲੱਖ ਮੀਟਰਕ ਟਨ ਦਿੱਤਾ ਗਿਆ, ਜਦਕਿ ਐਤਕੀਂ ਜੋ ਝੋਨੇ ਦੀ ਪੈਦਾਇਸ਼ 1 ਕਰੋੜ 950000 ਲੱਖ ਹੋਈ ਹੈ, ਜੋ ਕਿ 1500000 ਲੱਖ ਮੀਟਰਕ ਟਨ ਵੱਧ ਹੈ, ਜੋ ਸਰਕਾਰ ਨੇ ਅੱਖੋਂ ਪਰੋਖੇ ਕੀਤਾ ਗਿਆ ਹੈ। ਇਸ ਕਾਰਨ ਮੰਡੀਆ ਵਿਚ ਕਿਸਾਨ ਰੁਲ ਰਹੇ ਹਨ। ਇਸ ਕਰਕੇ ਅੱਜ ਵਾਰੀ ਮੁਤਾਬਕ ਸਰਦੂਲਗੜ੍ਹ ਬਲਾਕ ਵਿਚ ਪਿੰਡ ਚੋਟੀਆਂ ਦੀ ਮੰਡੀ ਵਿਚ ਜਦੋਂ ਆਗੂਆਂ ਨੇ ਇੰਸਪੈਕਟਰਾਂ ਨੂੰ ਸੱਦਿਆ ਗਿਆ ਤਾਂ ਝੋਨੇ ਦੀ ਨਮੀ ਚੈਕਿੰਗ ਦੌਰਾਨ ਸਿੱਧੀ ਕਿਸਾਨਾਂ ਦੀ ਸਿੱਧੀ ਲੁੱਟ ਸਾਹਮਣੇ ਆਈ ਕਿਉਕਿ ਸਾਰੀਆਂ ਢੇਰੀਆਂ ਦੀ ਨਮੀ 15/16 ਫ਼ੀਸਦੀ ਤੋਂ ਵੱਧ ਨਹੀਂ ਆਈ, ਜਿਸ ਕਾਰਨ ਪ੍ਰਸਾਸ਼ਨ, ਇੰਸਪੈਕਟਰ ਨੂੰ ਹੱਥਾਂ ਪੈਰਾ ਦੀ ਬਣੀ ਅਤੇ ਝੋਨੇ ਦੀਆਂ ਢੇਰੀਆਂ ਦੀ ਖ਼ਰੀਦ ਕਰਕੇ ਆਗੂਆਂ ਨੂੰ ਵਿਸਵਾਸ਼ ਦਿਵਾਇਆ ਕਿ ਕੱਲ੍ਹ ਤੱਕ ਸਾਰੀ ਮੰਡੀ ਵਿਹਲੀ ਕਰ ਦਿੱਤੀ ਜਾਵੇਗੀ। ਇਸ ਬਾਅਦ ਪਿੰਡ ਵਾਸੀਆਂ ਨੇ ਆਏ ਆਗੂਆਂ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਵਿਸਵਾਸ਼ ਦਿਵਾਇਆ ਕਿ ਸਾਰਾ ਪਿੰਡ ਬੀਕੇਯੂ ਡਕੌਂਦਾ ਦਾ ਸਾਥ ਦੇਣ ਲਈ ਵਚਨਬੱਧ ਹੈ। ਇਸ ਮੌਕੇ ਨਾਇਬ ਸਿੰਘ, ਅਮਰੀਕ ਸਿੰਘ, ਚਾਨਣ ਸਿੰਘ, ਹਰਮੇਸ਼ ਸਿੰਘ ਕਾਕਾ, ਮਿੱਠੂ ਸਿੰਘ, ਸੂਬਾ ਸਿੰਘ, ਕਿਰਪਾਲ ਸਿੰਘ ਤੋਂ ਇਲਾਵਾ ਹੋਰ ਬਹੁਤ ਸਾਰੇ ਆਗੂ ਵਰਕਰ ਮੌਜੂਦ ਸਨ।