ਪੀਐਮ ਸ਼੍ਰੀ ਸਕੂਲ ’ਚ ਮਨਾਈ ਬਸੰਤ ਪੰਚਮੀ
ਵਿਦਿਆਲਿਆ ਦੇ ਅਕਾਦਮਿਕ ਖੰਡ ਵਿੱਚ
Publish Date: Fri, 23 Jan 2026 05:56 PM (IST)
Updated Date: Sat, 24 Jan 2026 04:07 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਵਿਦਿਆਲਿਆ ਦੇ ਅਕਾਦਮਿਕ ਵਿੱਚ ਵਿਦਿਆਲਿਆ ਪ੍ਰਿੰਸੀਪਲ ਕੁਸੁਮ ਗੁਪਤਾ ਵੱਲੋਂ ਮਾਤਾ ਸਰਸਵਤੀ ਜੀ ਦੀ ਮੂਰਤੀ ਅੱਗੇ ਸ਼ਮ੍ਹਾ ਕਰਕੇ, ਮਾਲਾ ਅਤੇ ਪੁਸ਼ਪ ਅਰਪਿਤ ਕਰ ਸਮਾਗਮ ਦੀ ਸ਼ੁਰੂਆਤ ਕੀਤੀ ਗਈ। ਇਸ ਬਾਅਦ ਸਮੂਹ ਸਟਾਫ਼, ਸਕੂਲ ਕਪਤਾਨ ਅਤੇ ਉਪ ਕਪਤਾਨ ਨੇ ਵੀ ਸਰਸਵਤੀ ਮਾਤਾ ਨੂੰ ਪੁਸ਼ਪ ਅਰਪਿਤ ਕੀਤੇ। ਇਸ ਉਪਰੰਤ ਵਿਦਿਆਰਥੀਆਂ ਦੁਆਰਾ ਸਰਸਵਤੀ ਵੰਦਨਾ ਸੁੰਦਰ ਤਰੀਕੇ ਨਾਲ ਪੇਸ਼ ਕੀਤੀ ਗਈ। ਸਮਾਜਿਕ ਸਿੱਖਿਆ ਅਧਿਆਪਕ ਅਮਰ ਸਿੰਘ ਵੱਲੋਂ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਜੀਵਨ, ਸੰਘਰਸ਼ ਅਤੇ ਦੇਸ਼ ਪ੍ਰਤੀ ਉਨ੍ਹਾਂ ਦੇ ਯੋਗਦਾਨ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ। ਪ੍ਰਿੰਸੀਪਲ ਮੈਡਮ ਕੁਸੁਮ ਗੁਪਤਾ ਨੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਬਸੰਤ ਪੰਚਮੀ ਦੀਆਂ ਵਧਾਈਆਂ ਦਿੱਤੀਆਂ ਅਤੇ ਇਸ ਦਿਨ ਦੇ ਆਧਿਆਤਮਿਕ ਤੇ ਸੰਸਕ੍ਰਿਤਕ ਮਹੱਤਵ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਨੇਤਾ ਜੀ ਨੂੰ ਯਾਦ ਕਰਦਿਆਂ ਕਿਹਾ ਕਿ ਦੇਸ਼ ਦੀ ਆਜ਼ਾਦੀ ਵਿੱਚ ਨੇਤਾ ਜੀ ਦਾ ਯੋਗਦਾਨ ਸਦਾ ਪ੍ਰੇਰਣਾ ਦਾ ਸਰੋਤ ਹੈ। ਕਾਰਜਕ੍ਰਮ ਦਾ ਸਮਾਪਨ ਰਾਸ਼ਟਰ ਗਾਨ ਨਾਲ ਕੀਤਾ ਗਿਆ। ਮੰਚ ਸੰਜਾਲਨ ਹਿੰਦੀ ਪ੍ਰਵਕਤਾ ਸ਼੍ਰੀ ਸੁਰੇਸ਼ ਪੰਵਾਰ ਦੁਆਰਾ ਬਹੁਤ ਹੀ ਸੁਚਾਰੂ ਢੰਗ ਨਾਲ ਕੀਤਾ ਗਿਆ। ਇਹ ਜਾਣਕਾਰੀ ਵਿਦਿਆਲਿਆ ਪ੍ਰਿੰਸੀਪਲ ਕੁਸੁਮ ਗੁਪਤਾ ਜੀ ਵੱਲੋਂ ਸਾਂਝੀ ਕੀਤੀ ਗਈ।