ਬਲਕੌਰ ਸਿੰਘ ਸਿੱਧੂ ਦਾ ਕੇਂਦਰ ਤੇ ਪੰਜਾਬ ਸਰਕਾਰ 'ਤੇ ਤਿੱਖਾ ਹਮਲਾ, ਸਵਾਲ ਉਠਾਉਂਦਿਆਂ ਕਿਹਾ- ਇਨਸਾਫ਼ ਮਿਲਣ ’ਚ ਹੋ ਰਹੀ ਹੈ ਦੇਰੀ
ਤੁਸੀਂ ਸਤਿਕਾਰ ਭਾਲਦੇ ਹੋ, ਕਿਥੇ ਹੈ ਕਾਨੂੰਨ ਵਿਵਸਥਾ। ਅੱਜ ਲੱਗਦਾ ਆਮ ਆਦਮੀ ਪਾਰਟੀ ਕਮਜ਼ੋਰ ਕਰਨੀ ਹੈ ਤਾਂ ਤੁਸੀਂ ਇੱਥੇ ਆ ਰਹੇ ਹੋ। ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਆਖ ਦਿੱਤਾ ਕਿ ਸੀਬੀਆਈ ਨੂੰ ਜਾਂਚ ਸੌਪ ਦਿੱਤੀ ਪਰ ਪਹਿਲਾਂ ਕਿਉਂ ਨਹੀਂ ਦਿੱਤੀ। ਬਲਕੌਰ ਸਿੰਘ ਨੇ ਕਿਹਾ ਕਿ ਸੀਬੀਆਈ ਸਹੀ ਜਾਂਚ ਕਰ ਦੇਵੇ ਤਾਂ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰ ਸਕਦੀ ਹੈ ਪਰ ਤੁਸੀਂ ਕਰਨ ਨਹੀਂ ਦਿੰਦੇ।
Publish Date: Tue, 20 Oct 2026 01:38 PM (IST)
Updated Date: Tue, 20 Oct 2026 02:12 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ। ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਸਿਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਪਹੁੰਚ ਕੇ ਦੁੱਖ ਸਾਂਝਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਡੱਟ ਕੇ ਖੜ੍ਹੇ ਹਾਂ। ਜਦੋਂ ਵੀ ਕਦੇ ਮੁਸ਼ਕਲ ਆਉਂਦੀ ਸੀ ਤਾਂ ਝੋਟਾ ਨੂੰ ਅਵਾਜ਼ ਮਾਰਦੇ ਸੀ ਤਾਂ ਉਹ ਤੁਰੰਤ ਘਰ ਪਹੁੰਚ ਜਾਂਦਾ ਸੀ। ਉਸ ਨੇ ਨਸ਼ੇ ਨੂੰ ਖ਼ਤਮ ਕਰਨ ਲਈ ਲੜਾਈ ਨੰਗੇ ਧੜ ਹੋ ਕੇ ਲੜੀ ਹੈ। ਇਸ ਲਈ ਅਸੀਂ ਅੱਜ ਉਸ ਨੂੰ ਖੋਹ ਚੁੱਕੇ ਹਾਂ।
ਉਨ੍ਹਾਂ ਕਿਹਾ ਕਿ ਮਨ ’ਚ ਚਿੰਤਾਵਾਂ ਵੀ ਸਨ ਕਿ ਜੋ ਗੱਲਾਂ ਕਰਨੀਆਂ ਹਨ। ਸ਼ਾਇਦ ਭੀਮ ਸਿੰਘ ਨਾ ਕਰਨ ਕਿਉਂਕਿ ਜਦ ਸਮਾਂ ਪੈਂਦਾ ਤਾਂ ਪਰਿਵਾਰ ਦੀ ਮੱਤ ਮਾਰੀ ਜਾਂਦੀ ਹੈ। ਉਹ ਸੌਂ ਨਹੀਂ ਸਕਦੇ, ਖਾ ਨਹੀਂ ਸਕਦੇ ਅਤੇ ਸਖ਼ਤ ਕਦਮ ਨਹੀਂ ਲੈ ਸਕਦੇ। ਜਿਸ ਤਰ੍ਹਾਂ ਅਸੀਂ ਗੱਲਤੀਆਂ ਕੀਤੀਆਂ ਪਰ ਜਥੇਬੰਦੀਆਂ ਅਤੇ ਸਾਰਿਆਂ ਨੂੰ ਵਧਾਈ ਦਿੰਦਾ ਹਾਂ ਕਿ ਉਨ੍ਹਾਂ ਨੇ ਇਕਜੁੱਟ ਹੋ ਕੇ ਲੜਾਈ ਲੜੀ ਹੈ।
ਇਸ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸਮਝ ਆਈ ਹੈ ਕਿ ਉਨ੍ਹਾਂ ਨੂੰ ਜਾਣਾ ਚਾਹੀਦਾ ਪਰ ਆਪਣਾ ਤਜ਼ਰਬਾ ਸਾਂਝਾ ਕਰਦਾ ਹਾਂ ਕਿ ਮੈਂ ਵੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲ ਕੇ ਆਇਆ ਹਾਂ। ਚੋਣਾਂ ਦਾ ਸਮਾਂ ਹੈ ਕਿ ਉਨ੍ਹਾਂ ਨੂੰ ਹਰ ਗੱਲ ’ਚ ਰਾਜਨੀਤੀ ਦਿਖਦੀ ਹੈ।
ਬਲਕੌਰ ਸਿੰਘ ਨੇ ਕਿਹਾ ਕਿ ਇਹ ਸਿਰਫ਼ ਵੋਟਾਂ ਦੀ ਗੱਲ ਕਰਦੇ ਹਨ। ਇਹੀ ਅਪੀਲ ਹੈ ਕਿ ਜੋ ਵੀ ਗੱਲ ਹੋਵੇਗੀ, ਉਸ ਨਾਲ ਪਰਿਵਾਰ ਦਾ ਭਲਾ ਹੁੰਦਾ ਹੋਵੇ। ਉਹੋ ਜਿਹੀ ਗੱਲ ਹੀ ਇਨ੍ਹਾਂ ਨਾਲ ਕੀਤੀ ਜਾਵੇ। ਨਿਆਂ ਕਿਸ ਨੂੰ ਕਹਿੰਦੇ ਹਨ ਕਿ ਪਹਿਲਾਂ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਨੂੰ ਖੋਹਿਆ, ਹੁਣ ਝੋਟਾ ਨੂੰ ਖੋਹਿਆ ਅਤੇ ਆਉਣ ਵਾਲੇ ਸਮੇਂ ’ਚ ਕੋਈ ਹੋਰ ਕਿਸੇ ਨੂੰ ਅਸੀਂ ਖੋਹ ਦਵਾਂਗੇ ਇਸ ਕਿਸੇ ਨੂੰ ਨਹੀਂ ਪਤਾ ਹੈ।
ਇਹ ਸਵਾਲ ਅਜੇ ਵੀ ਖੜ੍ਹੇ ਹਨ। 13 ਤਾਰੀਖ ਦਾ ਝੋਟਾ ਦਾ ਕਤਲ ਹੋਇਆ ਪਰ ਪ੍ਰਸ਼ਾਸਨ ਨੇ ਕੀ ਕੀਤਾ। ਅੱਗੇ ਕੋਈ ਕਾਰਵਾਈ ਹੋਈ ਹੈ। ਕਿੰਨੇ ਮਾਨਸਾ ਵਿੱਚ ਮੈਡੀਕਲ ਕਾਨੂੰਨੀ ਜਾਂ ਗੈਰ ਕਾਨੂੰਨੀ ਹਨ, ਪ੍ਰਸ਼ਾਸਨ ਨੇ ਕੋਈ ਜਾਂਚ ਕੀਤੀ ਹੈ। ਖਰੜ ਦੀ ਡਰੱਗ ਇੰਸਪੈਕਟਰ ਨੇਹਾ ਨੇ ਇੱਕ ਮੈਡੀਕਲ ਸਟੋਰ ਦਾ ਲਾਇਸੰਸ ਰੱਦ ਕੀਤਾ ਸੀ, ਪਰ ਉਸ ਨੂੰ ਗੋਲੀ ਮਾਰ ਦਿੱਤੀ ਗਈ।
ਕੇਂਦਰ ਸਰਕਾਰ ਦੀ ਗੱਲ ਕਰਦੇ ਹੋ ਤਾਂ ਪੁੱਛਿਓ ਕਿ ਅਸ਼ਵਨੀ ਤੋਂ ਅੱਗੇ ਕੋਈ ਗੱਲ ਤੁਰਦੀ ਹੈ ਕਿਉਂਕਿ ਪਹਿਲਾਂ ਵੀ ਇੱਕ ਧੀ ਮਾਰੀ ਗਈ। ਉਸ ਦਾ ਕੀ ਕਸੂਰ ਸੀ ਜਿਸ ਕਾਰਨ ਉਹ ਮਾਰੀ ਗਈ। ਜੇਕਰ ਇਸੇ ਤਰ੍ਹਾਂ ਹੀ ਗੱਲਾਂ ਦੱਬਣੀਆਂ ਹਨ ਤਾਂ ਕੋਈ ਫਾਇਦਾ ਨਹੀਂ।
ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੁੱਛਿਉ ਕਿ ਤੁਸੀਂ ਸੰਗਰੂਰ ਵੀ ਪੀੜ੍ਹਤ ਪਰਿਵਾਰ ਨੂੰ ਮਿਲੇ, ਇੱਥੇ ਵੀ ਆਏ ਹੋ ਵਧੀਆ ਹੈ, ਗੱਲ ਸੁਣਨ ਆਏ ਹੋ। ਕੀ ਮਜ਼ਬੂਰੀ ਹੈ, ਉਸ ਨੂੰ ਕਿਸੇ ਕੋਰਟ ‘ਚ ਪੇਸ਼ ਨਹੀਂ ਹੋਣ ਦਿੰਦੇ।
ਤੁਸੀਂ ਸਤਿਕਾਰ ਭਾਲਦੇ ਹੋ, ਕਿਥੇ ਹੈ ਕਾਨੂੰਨ ਵਿਵਸਥਾ। ਅੱਜ ਲੱਗਦਾ ਆਮ ਆਦਮੀ ਪਾਰਟੀ ਕਮਜ਼ੋਰ ਕਰਨੀ ਹੈ ਤਾਂ ਤੁਸੀਂ ਇੱਥੇ ਆ ਰਹੇ ਹੋ। ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਆਖ ਦਿੱਤਾ ਕਿ ਸੀਬੀਆਈ ਨੂੰ ਜਾਂਚ ਸੌਪ ਦਿੱਤੀ ਪਰ ਪਹਿਲਾਂ ਕਿਉਂ ਨਹੀਂ ਦਿੱਤੀ। ਬਲਕੌਰ ਸਿੰਘ ਨੇ ਕਿਹਾ ਕਿ ਸੀਬੀਆਈ ਸਹੀ ਜਾਂਚ ਕਰ ਦੇਵੇ ਤਾਂ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰ ਸਕਦੀ ਹੈ ਪਰ ਤੁਸੀਂ ਕਰਨ ਨਹੀਂ ਦਿੰਦੇ।
ਸਿਰਫ਼ ਵੋਟਾਂ ਲਈ ਮਸ਼ੀਨਾਂ ਬਣਾਇਆ ਹੋਈਆਂ ਹਨ। ਸਰਕਾਰ ਨੂੰ ਸੀਨੀਅਰ ਸਿਟੀਜਨ ਨਾਲ ਖੜ੍ਹਾ ਹੋਣਾ ਚਾਹੀਦਾ ਜਾਂ ਬਦਮਾਸ਼ਾਂ ਨਾਲ। ਮਿਲੀਭੁਗਤ ਨਾਲ ਸਾਰਾ ਕੁਝ ਚੱਲ ਰਿਹਾ। ਪੁਲਿਸ ਦੇ ਮਿਲੇ ਬਿਨਾਂ ਇਹ ਘਟਨਾਵਾਂ ਨਹੀਂ ਹੋ ਸਕਦੀਆਂ ਅਤੇ ਹਰ ਘਟਨਾ ਦੇ ਬਾਅਦ ਇਸੇ ਤਰ੍ਹਾਂ ਇਕੱਠੇ ਹੋਣਾ ਪਵੇਗਾ ਅਤੇ ਫ਼ਿਰ ਹੀ ਇਨ੍ਹਾਂ ਘਟਨਾਵਾਂ ’ਤੇ ਰੋਕ ਲਗਾ ਸਕਦੇ ਹਾਂ। ਪੈਰਵਾਈ ਕਰਕੇ ਹੀ ਅਜਿਹਾ ਹੋ ਸਕਦਾ ਹੈ।