20ਵੀਂ ਧਾਰਮਿਕ ਸਾਈਕਲ ਯਾਤਰਾ ’ਤੇ ਨਿਕਲੇ ਬਲਵੀਰ ਸਿੰਘ, ਪਾਣੀ ਦਲ ਨੇ ਝੰਡੀ ਦਿੱਤੀ
ਸ਼ਹਿਰ ਦੇ ਵਾਰਡ ਨੰਬਰ 8 ਦੇ ਬਲਵੀਰ ਸਿੰਘ
Publish Date: Wed, 09 Sep 2026 06:26 PM (IST)
Updated Date: Thu, 10 Sep 2026 04:02 AM (IST)
ਫ਼ੋਟੋ : 06 ਐਮਏਐਨ ਕੈਪਸ਼ਨ : ਬਲਵੀਰ ਸਿੰਘ, ਧਾਰਮਿਕ ਸਾਇਕਲ ਯਾਤਰਾ ਲਈ ਰਵਾਨਾ ਕਰਦੇ ਹੋਏ। ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਸ਼ਹਿਰ ਦੇ ਵਾਰਡ ਨੰਬਰ. 8 ਦੇ ਬਲਵੀਰ ਸਿੰਘ ਭਾਨੀ ਸਾਈਕਲ ਤੇ ਆਪਣੀ ਧਾਰਮਿਕ 20ਵੀਂ ਯਾਤਰਾ ਲਈ ਰਵਾਨਾ ਹੋਏ ਹਨ। ਰੇਲਵੇ ਸੇਵਾ ਪਾਣੀ ਦਲ ਮਾਨਸਾ ਨੇ ਉਸਦਾ ਸਨਮਾਨ ਕਰਦਿਆਂ ਝੰਡੀ ਦੇ ਉਸਨੂੰ ਯਾਤਰਾ ਲਈ ਰਵਾਨਾ ਕੀਤਾ। ਕੈਟਰਿੰਗ ਦਾ ਕੰਮ ਕਰਨ ਵਾਲੇ ਬਲਵੀਰ ਸਿੰਘ ਭਾਨੀ ਦਾ ਕਹਿਣਾ ਹੈ ਕਿ 2007 ਤੋਂ ਉਸਨੇ ਆਪਣੀ ਇਹ ਧਾਰਮਿਕ ਸਾਈਕਲ ਯਾਤਰਾ ਮਨ |ਚ ਸ਼ਰਧਾ ਤੇ ਭਾਵਨਾ ਲ਼ੈ ਕੇ ਪਵਿੱਤਰ ਧਾਰਮਿਕ ਸਥਾਨਾਂ ਤੇ ਜਾ ਕੇ ਨਤਮਸਤਕ ਹੋਣ ਦੀ ਜਗਿਆਸਾ ਨਾਲ ਆਰੰਭ ਕੀਤੀ ਸੀ, ਜੋ ਕਰੀਬ ਵੀਹ ਸਾਲਾਂ ਤੋਂ ਹਰ ਸਾਲ ਨਿਰੰਤਰ ਚੱਲ ਰਹੀ ਹੈ। ਉਹ ਇਸ ਵਾਰ ਵੀ ਕੇਦਾਰਨਾਥ, ਬੱਦਰੀਨਾਥ, ਸ੍ਰੀ ਹੇਮਕੁੰਟ ਸਾਹਿਬ, ਤੁੰਗਨਾਥ, ਤਰੀਯੁਗੀ ਨਾਰਾਇਣ ਮੰਦਰ ਆਦਿ ਧਾਰਮਿਕ ਸਥਾਨਾਂ ’ਤੇ ਸਾਇਕਲ ਰਾਹੀਂ ਜਾਵੇਗਾ ਤੇ ਲਗਪਗ ਇਕ ਮਹੀਨੇ ’ਚ ਇਹ ਯਾਤਰਾ ਸੰਪੰਨ ਕਰਕੇ ਮਾਨਸਾ ਪਰਤ ਆਵੇਗਾ। ਬਲਵੀਰ ਸਿੰਘ ਭਾਨੀ ਦਾ ਰੇਲਵੇ ਸੇਵਾ ਪਾਣੀ ਦਲ ਮਾਨਸਾ ਦੇ ਪ੍ਰਧਾਨ ਹਰਬੰਸ ਭੀਲਾ, ਖਜਾਨਚੀ ਸਤੀਸ਼ ਬੌਬੀ, ਭਾਨਾ ਨੰਗਲੀਆ, ਮੱਖਣ ਗੋਇਲ, ਚਿਮਨ ਲਾਲ ਆਦਿ ਨੇ ਸਨਮਾਨ ਕਰਦਿਆਂ ਕਿਹਾ ਕਿ ਹਰ ਵੇਲੇ ਬਲਵੀਰ ਸਿੰਘ ਭਾਨੀ ਇਹ ਹਜ਼ਾਰਾਂ ਕਿਲੋਮੀਟਰ ਦੀ ਧਾਰਮਿਕ ਸਥਾਨਾਂ ਦੀ ਯਾਤਰਾ ਸਾਇਕਲ ਤੇ ਕਰਦਾ ਹੈ, ਜਿਸ ਅੰਦਰ ਧਾਰਮਿਕਤਾ ਤੇ ਸ਼ਰਧਾ ਭਰੀ ਹੋਈ ਹੈ।