ਬਾਲਾ ਜੀ ਸੇਵਾ ਸੰਮਤੀ ਨੇ ਅਤੁੱਟ ਭੰਡਾਰਾ ਵਰਤਾਇਆ
ਬੀਤੀ ਰਾਤ ਸ਼੍ਰੀ ਰਾਮ ਨੌਮੀ ਮੌਕੇ ਬਾਲਾ ਜੀ
Publish Date: Fri, 27 Mar 2026 06:03 PM (IST)
Updated Date: Sat, 28 Mar 2026 04:06 AM (IST)
ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ, ਸਰਦੂਲਗੜ੍ਹ : ਬੀਤੀ ਰਾਤ ਸ਼੍ਰੀ ਰਾਮ ਨੌਮੀ ਮੌਕੇ ਬਾਲਾ ਜੀ ਸੇਵਾ ਸਮਿਤੀ ਸਰਦੂਲਗੜ੍ਹ ਵੱਲੋਂ ਸ੍ਰੀ ਸਨਾਤਨ ਧਰਮ ਮੰਦਰ ਧਰਮਸ਼ਾਲਾ ਪੁਰਾਣਾ ਬਾਜ਼ਾਰ ਵਿਖੇ ਵਿਸ਼ਾਲ ਭੰਡਾਰਾ ਲਗਾਇਆ ਗਿਆ। ਇਸ ਮੌਕੇ ਸੰਮਤੀ ਦੇ ਪ੍ਰਧਾਨ ਵਿਪਨ ਗੋਇਲ ਨੇ ਦੱਸਿਆ ਕਿ ਸੰਮਤੀ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਹਰ ਮਹੀਨੇ ਸੰਗਰਾਂਦ ਦੇ ਦਿਹਾੜੇ ਅਤੇ ਹਰ ਸਾਲ ਸ਼੍ਰੀ ਰਾਮ ਨੌਮੀ ਦੇ ਪਵਿੱਤਰ ਦਿਹਾੜੇ ਤੇ ਭੰਡਾਰਾ ਲਾਈਆ ਜਾਂਦਾ ਹੈ। ਇਸ ਤੋਂ ਇਲਾਵਾ ਸੰਮਤੀ ਹਰ ਧਾਰਮਿਕ ਪ੍ਰੋਗਰਾਮ ਚਾਹੇ ਉਹ ਨਿਜੀ ਹੋਵੇ ਜਾਂ ਕਿਸੇ ਸੰਸਥਾ ਵੱਲੋਂ ਕਰਵਾਇਆ ਜਾ ਰਿਹਾ ਹੋਵੇ ਫ੍ਰੀ ਲੰਗਰ ਵਰਤਾਉਣ ਦੀ ਸੇਵਾ ਕੀਤੀ ਜਾਂਦੀ ਹੈ। ਬਸ਼ਰਤੇ ਕਿ ਸੰਮਤੀ ਨੂੰ ਸੇਵਾ ਲਈ ਸੱਦਾ ਆਇਆ ਹੋਵੇ। ਉਨ੍ਹਾਂ ਕਿਹਾ ਕਿ ਸਾਡੀ ਸੰਮਤੀ ਵਿੱਚ ਕੁੱਲ 35 ਮੈਂਬਰ ਹਰ ਸਮੇਂ ਸੇਵਾ ਲਈ ਤਿਆਰ ਬਰ ਤਿਆਰ ਰਹਿੰਦੇ ਹਨ। ਇਸ ਮੌਕੇ ਉਨ੍ਹਾਂ ਨਾਲ ਸਮੂਹ ਮੈਂਬਰ ਹਾਜ਼ਰ ਸਨ।