ਪੰ. ਸੁਧੀਰ ਨੇ ਕਥਾ ਰਾਹੀਂ ਸੰਗਤ ਨੂੰ ਕੀਤਾ ਨਿਹਾਲ
ਜੈ ਮਾਂ ਮੰਦਰ ਵਿੱਚ ਚੱਲ ਰਹੀ ਭਗਤ ਮਾਲਾ ਦੀ
Publish Date: Tue, 07 Apr 2026 06:14 PM (IST)
Updated Date: Wed, 08 Apr 2026 04:06 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਜੈ ਮਾਂ ਮੰਦਰ ਵਿਚ ਚੱਲ ਰਹੀ ਭਗਤਮਾਲ ਦੀ ਕਥਾ ਵਿੱਚ ਮਹਾਰਾਜ ਸੁਧੀਰ ਨੇ ਦੂਸਰੇ ਦਿਨ ਦੀ ਕਥਾ ਵਿੱਚ ਬਾਲਾ ਜੀ ਹਨੂਮਾਨ ਜੀ ਦੀ ਕਥਾ ਸੁਣਾਈ। ਪੰਡਿਤ ਨਵਰਾਜ ਸ਼ਾਸਤਰੀ ਜੀ ਨੇ ਵਿਧੀ ਅਨੁਸਾਰ ਪੂਜਨ ਕਰਵਾਇਆ ਅਤੇ ਜੋਤੀ ਪ੍ਰਚੰਡ ਦੀ ਰਸਮ ਜ਼ਿਲ੍ਹਾ ਅਗਰਵਾਲ ਸਭਾ ਦੇ ਪ੍ਰਧਾਨ ਵਿਨੋਦ ਕੁਮਾਰ ਭੰਮਾ ਨੇ ਨਿਭਾਈ। ਹਨੂੰਮਾਨ ਜੀ ਦਾ ਪੂਜਨ ਰਾਜੇਸ਼ ਕੁਮਾਰ ਪੰਧੇਰ ਉਪ ਪ੍ਰਧਾਨ ਸਨਾਤਨ ਧਰਮ ਸਭਾ ਨੇ ਕਰਵਾਇਆ। ਇਨ੍ਹਾਂ ਨਾਲ ਵਿਸ਼ਾਲ ਗੋਲਡੀ ਹਰੀ ਰਾਮ ਡਿੰਪਾ ਮੌਜੂਦ ਸਨ। ਪੰ. ਕਲਾ ਸੁਧੀਰ ਨੇ ਦੂਸਰੇ ਦਿਨ ਬਾਲਾ ਜੀ ਹਨੂੰਮਾਨ ਜੀ ਦੀ ਕਥਾ ਸੁਣਾਈ ਅਤੇ ਬਾਲਾ ਜੀ ਹਨੂੰਮਾਨ ਜੀ ਦੇ ਭਜਨ ਸੁਣਾ ਕੇ ਭਗਤਾਂ ਨੂੰ ਨੱਚਣ ਲਈ ਮਜ਼ਬੂਰ ਕਰ ਦਿੱਤਾ। ਸਟੇਜ ਸੈਕਟਰੀ ਦੀ ਭੂਮਿਕਾ ਬਿੰਦਰਪਾਲ ਗਰਗ ਨੇ ਨਿਭਾਈ। ਬਿੰਦਰਪਾਲ ਗਰਗ ਵੱਲੋਂ ਆਈਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਸੰਗਤਾਂ ਨੂੰ ਅਪੀਲ ਕੀਤੀ ਕਿ 12 ਅਪ੍ਰੈਲ ਤੱਕ ਸਾਰੀਆਂ ਸੰਗਤਾਂ ਸ਼ਾਮ 4 ਵਜੇ ਤੋਂ 7 ਵਜੇ ਤੱਕ ਜ਼ਰੂਰ ਕਥਾ ਵਿੱਚ ਸ਼ਾਮਲ ਹੋਣ। ਅੰਤ ਵਿੱਚ ਆਰਤੀ ਕਰਕੇ ਲੱਡੂਆਂ ਦਾ ਪ੍ਰਸ਼ਾਦ ਵੰਡਿਆ ਗਿਆ। ਇਸ ਮੌਕੇ ਸ਼੍ਰੀ ਸ਼ਕਤੀ ਕੀਰਤਨ ਮੰਡਲ ਦੇ ਪ੍ਰਧਾਨ ਰਾਜਕੁਮਾਰ ਮਿੱਤਲ, ਕ੍ਰਿਸ਼ਨ ਮਦਾਨ, ਭਗਵਾਨ ਦਾਸ, ਵਿਨੋਦ ਕੁਮਾਰ ਬਾਂਸਲ, ਨਿਤਿਨ ਖੁੰਗਰ ਰਜੀਵ ਕੁਮਾਰ ਅਤੇ ਇਸਤਰੀ ਸਤਸੰਗ ਸਭਾ ਦੇ ਪ੍ਰਧਾਨ ਨਿਸਾ ਹੰਸ ਅਤੇ ਉਨ੍ਹਾਂ ਦੀ ਪੂਰੀ ਟੀਮ ਹਾਜ਼ਰ ਸਨ।