ਕਾਨੂੰਨੀ ਮੁਆਵਜ਼ਾ ਯੋਜਨਾ ਬਾਰੇ ਕੀਤਾ ਜਾਗਰੂਕ
ਨੇੜਲੇ ਪਿੰਡ ਹੀਰੋਂ ਕਲਾ ਵਿਖੇ ਸਿਵਲ ਜੱਜ
Publish Date: Tue, 20 Jan 2026 06:15 PM (IST)
Updated Date: Wed, 21 Jan 2026 04:10 AM (IST)
ਬਲਦੇਵ ਸਿੰਘ ਸਿੱਧੂ, ਪੰਜਾਬੀ ਜਾਗਰਣ, ਭੀਖੀ : ਪੰਜਾਬ ਪੀੜ੍ਹਤ ਮੁਆਵਜ਼ਾ ਯੋਜਨਾ 2017 ਅਤੇ ਜਿਨਸੀ ਹਮਲੇ ਜਾਂ ਹੋਰ ਅਪਰਾਧਾਂ ਦੀਆਂ ਪੀੜਤ ਔਰਤਾਂ ਤੇ ਬੱਚੀਆਂ ਲਈ ਨੈਲਸਾ ਮੁਆਵਜ਼ਾ ਯੋਜਨਾ 2018 ਸਬੰਧੀ ਜਾਗਰੂਕਤਾ ਅਤੇ ਆਊਟਰੀਚ ਪ੍ਰੋਗਰਾਮ ਤਹਿਤ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਹ ਸੈਮੀਨਾਰ ਪੈਰਾਲੀਗਲ ਵਲੰਟੀਅਰ ਬਹਾਦਰ ਖ਼ਾਨ ਵੱਲੋਂ ਕਰਵਾਇਆ ਗਿਆ। ਇਸ ਦੌਰਾਨ ਲੋਕਾਂ ਨੂੰ ਮੁਆਵਜ਼ਾ ਯੋਜਨਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਤੇ ਪੀੜਤਾਂ ਨੂੰ ਆਪਣੇ ਅਧਿਕਾਰਾਂ ਪ੍ਰਤੀ ਸੁਚੇਤ ਕੀਤਾ ਗਿਆ। ਸੈਮੀਨਾਰ ਵਿੱਚ ਪੰਚ ਹਿਨਾ, ਪੰਚ ਚਰਨਜੀਤ ਸਿੰਘ, ਬਲਵਿੰਦਰ ਸਿੰਘ, ਸੰਜੈ ਕੁਮਾਰ, ਸੁਨੀਲ ਕੁਮਾਰ ਅਤੇ ਸਮਾਜ ਸੇਵੀ ਰਾਮ ਸਿੰਘ ਧਾਲੀਵਾਲ ਸਮੇਤ ਕਈ ਪਿੰਡ ਵਾਸੀ ਮੌਜੂਦ ਸਨ।