ਮੁਫ਼ਤ ਕਾਨੂੰਨੀ ਸਹਾਇਤਾ ਬਾਰੇ ਕਰਵਾਇਆ ਜਾਗਰੂਕਤਾ ਸੈਮੀਨਾਰ
ਮੁਫ਼ਤ ਕਾਨੂੰਨੀ ਸਹਾਇਤਾ ਹਾਸ਼ੀਆਕ੍ਰਿਤ ਸ਼੍ਰੇਣੀ
Publish Date: Wed, 21 Jan 2026 07:13 PM (IST)
Updated Date: Thu, 22 Jan 2026 04:10 AM (IST)
ਪੱਤਰ ਪ੍ਰਰੇਕ, ਪੰਜਾਬੀ ਜਾਗਰਣ, ਮਾਨਸਾ : ਮੁਫ਼ਤ ਕਾਨੂੰਨੀ ਸਹਾਇਤਾ ਹਾਸ਼ੀਆ ਕ੍ਰਿਤ ਸ਼੍ਰੇਣੀ ਲਈ ਵਰਦਾਨ ਹੈ, ਨਿਆਂ ਤੋਂ ਵਾਂਝੇ ਲੋਕਾਂ ਨੂੰ ਇਸ ਸਹਾਇਤਾ ਦਾ ਲਾਭ ਉਠਾਉਣਾ ਚਾਹੀਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮਾਨਸਾ ਵੱਲੋਂ ਸੇਵਾਮੁਕਤ ਇੰਪਲਾਈਜ਼ ਵੈਲਫ਼ੇਅਰ ਐਸੋਸੀਏਸ਼ਨ ਮਾਨਸਾ ਦੇ ਸਹਿਯੋਗ ਨਾਲ ਕਰਵਾਏ ਇਕ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸੀਨੀਅਰ ਐਡਵੋਕੇਟ ਬਲਵੰਤ ਭਾਟੀਆ ਨੇ ਕੀਤਾ। ਉਨ੍ਹਾਂ ਮੁਫ਼ਤ ਕਾਨੂੰਨੀ ਸਹਾਇਤਾ ਸਬੰਧੀ ਪੈਨਸ਼ਨਰਾਂ ਨਾਲ ਕੁੱਝ ਅਹਿਮ ਨੁਕਤੇ ਸਾਂਝੇ ਕਰਦਿਆਂ ਕਿਹਾ ਕਿ ਅਨੁਸੂਚਿਤ ਜਾਤੀ, ਔਰਤਾਂ, ਬੱਚੇ, ਭੱਠਿਆਂ/ਕਾਰਖਾਨਿਆਂ ਚ ਕੰਮ ਕਰਦੇ ਮਜ਼ਦੂਰਾਂ, ਜੇਲ੍ਹ ਚ ਬੰਦ ਲੋਕ ਤੇ 3 ਲੱਖ ਸਾਲਾਨਾ ਤੋਂ ਘੱਟ ਆਮਦਨ ਵਾਲੇ ਲੋਕ ਮੁਫ਼ਤ ਕਾਨੂੰਨੀ ਸਹਾਇਤਾ ਦਾ ਲਾਭ ਲੈ ਸਕਦੇ ਹਨ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਸਿਕੰਦਰ ਘਰਾਂਗਣਾ, ਸੀਨੀਅਰ ਮੀਤ ਪ੍ਰਧਾਨ ਆਤਮਾ ਸਿੰਘ ਪਮਾਰ, ਸਕੱਤਰ ਅਜੈਬ ਸਿੰਘ, ਜੀਤ ਸਿੰਘ ਭੁੱਲਰ, ਬਾਦਸ਼ਾਹ ਸਿੰਘ, ਗੁਰਦੇਵ ਸਿੰਘ ਘੁਮਾਣ, ਹਰਬੰਸ ਸਿੰਘ ਢਿੱਲੋਂ, ਬਿੱਕਰ ਸਿੰਘ ਮੰਘਾਣੀਆ, ਮੇਜਰ ਸਿੰਘ, ਪ੍ਰਿਥੀ ਸਿੰਘ ਮਾਨ, ਰਾਜ ਕੁਮਾਰ ਰੰਗਾ, ਜਸਵੰਤ ਸਿੰਘ ਕੁਲੈਹਿਰੀ, ਸਵਿੰਦਰ ਸਿੰਘ ਜੇ ਈ, ਲੱਖਾ ਸਿੰਘ ਫਫੜੇ ਅਤੇ ਮੈਡਮ ਦਰਸ਼ਨ ਕੌਰ, ਰਾਕੇਸ਼ ਕੁਮਾਰ ਆਦਿ ਹਾਜ਼ਰ ਸਨ।