ਦਸਮੇਸ਼ ਕਾਨਵੈਂਟ ਸਕੂਲ ਦੇ ਖਿਡਾਰੀਆਂ ਨੇ ਜ਼ੋਨ ਖੇਡਾਂ ’ਚ 205 ਤਗਮੇ ਜਿੱਤ ਕੇ ਕੀਤਾ ਰਿਕਾਰਡ ਤੋੜ ਪ੍ਰਦਰਸ਼ਨ ਪੰਜਾਬ ਸਰਕਾਰ ਦੁਆਰਾ ਆਯੋਜਿਤ ਗਰਮ
Publish Date: Tue, 25 Aug 2026 05:41 PM (IST)
Updated Date: Tue, 25 Aug 2026 05:42 PM (IST)
ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ ਸਰਦੂਲਗੜ੍ਹ ਪੰਜਾਬ ਸਰਕਾਰ ਦੁਆਰਾ ਆਯੋਜਿਤ ਗਰਮ ਰੁੱਤ ਖੇਡਾਂ ਜ਼ੋਨ ਸਰਦੂਲਗੜ੍ਹ ਦੇ ਅਲੱਗ-ਅਲੱਗ ਸਕੂਲਾਂ ਵਿਚ ਦਿਲਚਸਪ ਤੇ ਫਸਵੇਂ ਮੁਕਾਬਲਿਆਂ ’ਚ ਦਸਮੇਸ਼ ਕਾਨਵੈਟ ਸੀਨੀਅਰ ਸੈਕੰਡਰੀ ਸਕੂਲ ਸਰਦੂਲਗੜ੍ਹ ਦੇ 400 ਖਿਡਾਰੀਆਂ ਨੇ ਖੇਡਾਂ ਵਿੱਚ ਹਿੱਸਾ ਲਿਆ ਅਤੇ ਅਲੱਗ-ਅਲੱਗ ਖੇਡ ਮੁਕਾਬਲਿਆਂ ਵਿਚੋਂ 121 ਸੋਨ 59 ਚਾਂਦੀ ਤੇ 25 ਕਾਂਸੇ ਤਗਮੇ ਜਿੱਤਕੇ ਕੁੱਲ 205 ਤਗਮੇ ਜਿੱਤੇ। ਦਸਮੇਸ਼ ਕਾਨਵੈਂਟ ਸਕੂਲ ਨੇ ਬੈਡਮਿੰਟਨ ਅੰਡਰ-14,17,19 ਲੜਕੇ, ਲੜਕੀਆਂ ਨੇ ਪਹਿਲਾ ਸਥਾਨ ਅਤੇ ਤੀਸਰਾ ਸਥਾਨ, ਵਾਲੀਬਾਲ ਅੰਡਰ-19 ਲੜਕਿਆਂ ਪਹਿਲਾ ਸਥਾਨ ਗੱਤਕਾ ਅੰਡਰ-14, 17 , 19 ਲੜਕੇ, ਲੜਕੀਆਂ ਪਹਿਲਾ ਸਥਾਨ, ਯੋਗਾ ਅੰਡਰ-17, 19 ਲੜਕਿਆਂ ਨੇ ਪਹਿਲਾ ਸਥਾਨ, ਅੰਡਰ-14 ਦੂਸਰਾ ਸਥਾਨ, ਹੈਡਬਾਲ ਅੰਡਰ -19 ਲੜਕਿਆਂ ਨੇ ਪਹਿਲਾ ਸਥਾਨ ਅਤੇ ਅੰਡਰ -19 ਲੜਕੀਆਂ ਨੇ ਤੀਸਰਾ ਸਥਾਨ, ਜਿੱਤਕੇ ਇਹਨਾਂ ਖੇਡਾਂ ਵਿੱਚ ਕੀਤਾ ਰਿਕਾਰਡ ਤੋੜ ਪ੍ਰਦਰਸ਼ਨ। ਰੱਸਾ-ਕੱਸੀ ਅੰਡਰ-19 ਲੜਕਿਆਂ ਨੇ ਪਹਿਲਾ ਸਥਾਨ ਤੇ ਅੰਡਰ-19,17 ਲੜਕੇ, ਲੜਕੀਆਂ ਨੇ ਦੂਸਰਾ ਸਥਾਨ ਫੁੱਟਬਾਲ ਅੰਡਰ-19 ਲੜਕੀਆਂ ਦੂਸਰਾ ਸਥਾਨ, ਕੁਸ਼ਤੀ ਅੰਡਰ-17 ਲੜਕਿਆਂ ਨੇ ਪਹਿਲਾ ਅਤੇ ਤੀਸਰਾ ਸਥਾਨ, ਚੈਸ ਅੰਡਰ-14,17 ਪਹਿਲਾ ਅਤੇ ਤੀਸਰਾ ਸਥਾਨ ਤੈਰਾਕੀ ਅੰਡਰ-19, 17, 14 ਲੜਕੇ, ਲੜਕੀਆਂ ਪਹਿਲਾ ਅਤੇ ਦੂਸਰਾ ਸਥਾਨ, ਸਕੈਟਿਗ ਅੰਡਰ-14 ਲੜਕੀ ਪਹਿਲਾ ਸਥਾਨ , ਪਾਵਰ ਲਿਫਟਿੰਗ ਅੰਡਰ-19 ਲੜਕੇ ਪਹਿਲਾ ਸਥਾਨ ਤੇ ਅੰਡਰ -17 ਦੂਸਰਾ ਸਥਾਨ ਹਾਸਿਲ ਕੀਤਾ। ਜੂਡੋ ਖੇਡ ਦੇ ਅਲੱਗ-ਅਲੱਗ ਭਾਰ ਗਰੁੱਪਾ ਵਿੱਚੋਂ 22 ਖਿਡਾਰੀਆਂ ਨੇ ਪਹਿਲੇ ਸਥਾਨ ਨਾਲ ਸੋਨ ਤਗਮੇ ਤੇ 14 ਖਿਡਾਰੀਆਂ ਨੇ ਸਿਲਵਰ ਤਗਮੇ ਤੇ 6 ਖਿਡਾਰੀਆਂ ਨੇ ਕਾਂਸੇ ਤਗਮੇ ਹਾਸਿਲ ਕੀਤੇ। ਕਰਾਟੇ ਖੇਡ ’ਚੋਂ ਅਲੱਗ-ਅਲੱਗ ਭਾਰ ਗਰੁੱਪਾਂ ’ਚੋਂ 15 ਖਿਡਾਰੀਆਂ ਨੇ ਪਹਿਲਾ ਸਥਾਨ, 13 ਖਿਡਾਰੀਆਂ ਨੇ ਦੂਸਰਾ ਸਥਾਨ ਤੇ 13 ਖਿਡਾਰੀਆਂ ਨੇ ਕਾਂਸੇ ਤਗਮੇ ਹਾਸਿਲ ਕੀਤੇ ਅਤੇ ਬਾਕੀ ਮਾਰਸਲ ਆਰਟ ਖੇਡਾਂ ਵਿੱਚ ਵੀ 31 ਸੋਨ ਤਗਮੇ 3 ਚਾਂਦੀ ਅਤੇ 2 ਕਾਂਸੇ ਤਗਮੇ ਜਿੱਤੇ। ਇੰਨੀ ਵੱਡੀ ਗਿਣਤੀ ’ਚ ਸਕੂਲ ਵੱਲੋਂ ਤਗਮੇ ਜਿੱਤਣ ਤੇ ਸਕੂਲ ਦੇ ਪ੍ਰਿਸੀਪਲ ਭੁੁਪਿੰਦਰ ਸਿੰਘ ਸੰਧੂ, ਪ੍ਰਿੰਸੀਪਲ ਪਰਮਿੰਦਰ ਕੌਰ ਸੰਧੂ, ਡਾਇਰੈਕਟਰ ਦਿਲਮੋਹਿਤ ਸੰਧੂ ਅਤੇ ਵਾਇਸ ਪ੍ਰਿੰਸੀਪਲ ਮਨਦੀਪ ਬਾਵਾ ਨੇ ਇਨ੍ਹਾਂ ਖਿਡਾਰੀਆਂ ਤੇ ਅਲੱਗ-ਅਲੱਗ ਖੇਡਾਂ ਦੇ ਕੋਚ ਮਨਦੀਪ ਸਿੰਘ, ਗੁਰਸੇਵਕ ਸਿੰਘ, ਗੁਰਜੀਤ ਸਿੰਘ, ਅਮਨਦੀਪ ਸਿੰਘ, ਰਮਨਦੀਪ ਸਿੰਘ, ਅਵਤਾਰ ਸਿੰਘ, ਬਲਜਿੰਦਰ ਵਿੱਕੀ, ਸਾਹਿਲ ਗੋਇਲ, ਜੀਵਨਜੋਤ ਕੌਰ, ਇਕਬਾਲ ਕੌਰ, ਕਿਰਨਦੀਪ ਕੌਰ, ਰਮਨਦੀਪ ਕੌਰ ਤੇ ਜਸਵੀਰ ਕੌਰ ਨੂੰ ਵਧਾਈਆਂ ਦਿੰਦਿਆਂ ਖਿਡਾਰੀਆਂ ਨੂੰ ਹੋਰ ਮਿਹਨਤ ਕਰਵਾਉਣ ਲਈ ਪ੍ਰੇਰਿਆ।