ਬੀਰੋਕੇ ਕਲਾਂ ਸਕੂਲ ਦੇ ਖਿਡਾਰੀਆਂ ਨੇ ਕਰਵਾਈ ਬੱਲੇ-ਬੱਲੇ ਸਰਕਾਰੀ ਸੈਕੰਡਰੀ ਸਕੂਲ ਫਫੜੇ ਭਾਈ
Publish Date: Thu, 24 Sep 2026 05:36 PM (IST)
Updated Date: Fri, 25 Sep 2026 04:06 AM (IST)
ਫ਼ੋਟੋ : 09 ਐਮਏਐਨ ਕੈਪਸ਼ਨ : ਜੇਤੂ ਖਿਡਾਰੀ ਪ੍ਰਬੰਧਕਾਂ ਤੇ ਸਟਾਫ਼ ਨਾਲ਼। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸਰਕਾਰੀ ਸੈਕੰਡਰੀ ਸਕੂਲ ਫਫੜੇ ਭਾਈਕੇ (ਮੁੰਡੇ) ਵਿਖੇ ਹੋਏ ਜ਼ੋਨ ਪੱਧਰੀ ਐਥਲੈਟਿਕਸ ਮੁਕਾਬਲਿਆਂ ਦੌਰਾਨ ਸਰਕਾਰੀ ਸੈਕੰਡਰੀ ਸਕੂਲ ਬੀਰੋਕੇ ਕਲਾਂ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੰਡਰ 14 ਉਮਰ ਵਰਗ ਏਕਨੂਰ ਕੌਰ ਨੇ ਸੌ ਮੀਟਰ ਦੌੜ ਅਤੇ ਲੰਬੀ ਛਾਲ ਵਿੱਚੋਂ ਪਹਿਲਾ ਸਥਾਨ, ਅੰਡਰ 14 ਰੁਕਮਨ ਕੌਰ, ਛੇ ਸੌ ਮੀਟਰ ਦੌੜ ’ਚ ਪਹਿਲਾ ਸਥਾਨ, ਅੰਡਰ 17 ਉਮਰ ਵਰਗ ਸੁਖਮਨ ਕੌਰ ਨੇ ਸੌ ਅਤੇ ਦੋ ਸੌ ਮੀਟਰ ਵਿੱਚ ਪਹਿਲਾ ਸਥਾਨ, ਅੰਡਰ 17 ਉਮਰ ਵਰਗ ਵਿੱਚ ਸਿਮਰਜੀਤ ਕੌਰ ਨੇ ਅੱਠ ਸੌ ਮੀਟਰ ਵਿੱਚ ਪਹਿਲਾ ਸਥਾਨ, ਅੰਡਰ 14 ਉਮਰ ਵਰਗ ਵਿੱਚ ਗੁਰਨੂਰ ਕੌਰ ਨੇ ਛੇ ਸੌ ਮੀਟਰ ਵਿੱਚ ਦੂਜਾ ਸਥਾਨ, ਜਸਪ੍ਰੀਤ ਕੌਰ ਨੇ ਚਾਰ ਸੌ ਮੀਟਰ ਦੌੜ ਵਿੱਚੋਂ ਦੂਜਾ ਸਥਾਨ, ਅੰਡਰ 17 ਸਿਮਰਨ ਕੌਰ ਨੇ ਚਾਰ ਸੌ ਮੀਟਰ ਦੌੜ ਵਿਚੋਂ ਤੀਜਾ ਸਥਾਨ, ਅੰਡਰ 14 ਹਰਮਨ ਕੌਰ ਨੇ 200 ਮੀਟਰ ਦੌੜ ਵਿੱਚ ਦੂਜਾ ਸਥਾਨ, ਅੰਡਰ 14 ਅਮਨਦੀਪ ਕੌਰ ਨੇ ਉੱਚੀ ਛਾਲ ਵਿੱਚੋਂ ਦੂਜਾ ਸਥਾਨ ਪ੍ਰਾਪਤ ਕਰਦਿਆਂ ਜ਼ੋਨ ਮੁਕਾਬਲਿਆਂ ਦੀ ਓਵਰ ਆਲ ਟਰਾਫੀ ਤੇ ਕਬਜ਼ਾ ਕੀਤਾ। ਇਸ ਮੌਕੇ ਸਕੂਲ ਦੇ ਇੰਚਾਰਜ ਪ੍ਰਿੰਸੀਪਲ ਸਰਦਾਰ ਲਖਵੀਰ ਸਿੰਘ ਅਤੇ ਡੀਡੀਓ ਸਰਦਾਰ ਕੁਲਦੀਪ ਸਿੰਘ ਨੇ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਇਸ ਜਿੱਤ ਦਾ ਸਿਹਰਾ ਸਾਡੇ ਸਕੂਲ ਦੇ ਸਰੀਰਕ ਸਿੱਖਿਆ ਅਧਿਆਪਕ ਸਰਦਾਰ ਬਲਕਾਰ ਸਿੰਘ ਸਿੱਧੂ, ਸਹਾਇਕ ਟੀਮ ਇੰਚਾਰਜ ਗੁਰਮੀਤ ਕੌਰ ਅਤੇ ਪਿੰਡ ਦੇ ਕੋਚ ਸਰਦਾਰ ਅਮਰੀਕ ਸਿੰਘ ਦਲਿਓ ਅਤੇ ਪਿੰਡ ਬੀਰੋਕੇ ਕਲਾਂ ਦੇ ਸਮੂਹ ਉਨ੍ਹਾਂ ਪਤਵੰਤੇ ਸੱਜਣਾਂ ਨੂੰ ਜਾਂਦਾ ਹੈ ਜੋ ਖੇਡਾਂ ਪ੍ਰਤੀ ਸੁਹਿਰਦਤਾ ਨਾਲ ਹਮੇਸ਼ਾ ਸਹਿਯੋਗ ਕਰਦੇ ਰਹਿੰਦੇ ਹਨ।