ਸ੍ਰੋਮਣੀ ਅਕਾਲੀ ਦਲ ਦੀ ਸੀਨੀਅਰ ਤੇ ਟਕਸਾਲੀ ਲੀਡਰਸ਼ਿਪ ਦੀ ਆਤਮਜੀਤ ਸਿੰਘ ਕਾਲਾ ਦੀ ਅਗਵਾਈ ਹੇਠ ਮੀਟਿੰਗ
ਸ੍ਰੋਮਣੀ ਅਕਾਲੀ ਦਲ ਸ਼ਹਿਰੀ ਮਾਨਸਾ ਦੇ
Publish Date: Mon, 02 Nov 2026 04:28 PM (IST)
Updated Date: Mon, 02 Nov 2026 04:29 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਮਾਨਸਾ ਦੇ ਸੀਨੀਅਰ ਅਤੇ ਟਕਸਾਲੀ ਵਰਕਰ ਤੇ ਆਗੂਆਂ ਵੱਲੋਂ ਨਗਰ ਕੌਂਸਲ ਮਾਨਸਾ ਦੇ ਸਾਬਕਾ ਪ੍ਰਧਾਨ ਆਤਮਜੀਤ ਸਿੰਘ ਕਾਲਾਂ ਦੀ ਅਗਵਾਈ ਹੇਠ ਮੀਟਿੰਗ ਹੋਈ। ਇਸ ਵਿਚ ਵਿਧਾਨ ਸਭਾ ਚੋਣਾਂ 2027 ਨੂੰ ਲੈ ਕੇ ਵਿਚਾਰ ਚਰਚਾ ਕੀਤੀ ਤਾਂ ਕਿ ਪਾਰਟੀ ਦੀ ਚੜ੍ਹਦੀਕਲਾ ਕਰਨ ਲਈ ਮਾਨਸਾ ਸ਼ਹਿਰ ਦੀ ਸਾਰੀ ਲੀਡਰਸ਼ਿਪ ਤੇ ਵਰਕਰਾਂ ਨੂੰ ਬਰਡ ਵਾਈਜ਼ ਲਾਮਬੰਦ ਕਰਕੇ ਪਾਰਟੀ ਦੀਆਂ ਨੀਤੀਆਂ ਤੇ ਪਾਰਟੀ ਦੇ ਕੀਤੇ ਹੋਏ ਕੰਮਾਂ ਦਾ ਵਿਸਥਾਰਪੂਰਵਕ ਪ੍ਰਚਾਰ ਕੀਤਾ ਜਾ ਸਕੇ। ਮੀਟਿੰਗ ਵਿਚ ਸਾਰੇ ਵਰਕਰ ਅਤੇ ਅਹੁਦੇਦਾਰ ਸਾਹਿਬਾਨਾਂ ਵੱਲੋਂ ਇਕਜੁੱਟਤਾ ਸਹਿਮਤੀ ਪ੍ਰਗਟਾਈ ਕਿ ਆਤਮਜੀਤ ਸਿੰਘ ਕਾਲਾਂ ਬਹੁਤ ਹੀ ਪੁਰਾਣੇ ਤਜ਼ਰਬੇਕਾਰ ਤੇ ਟਕਸਾਲੀ ਆਗੂ ਹਨ, ਜਿਨ੍ਹਾਂ ਦੀ ਅਗਵਾਈ ਵਿਚ ਸ੍ਰੋਮਣੀ ਅਕਾਲੀ ਦਲ ਸ਼ਹਿਰੀ ਮਾਨਸਾ, ਸ੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਵਰਕਰ ਆਉਣ ਵਾਲੀ 2027 ਵਿਧਾਨ ਸਭਾ ਦੀ ਚੋਣ ਵਿਚ ਜੀਅ ਤੋੜ ਮਿਹਨਤ ਕਰਕੇ ਸ੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਕਰਨਗੇ। ਇਸ ਮੀਟਿੰਗ ਵਿਚ ਹਰਬੰਸ ਸਿੰਘ ਪੰਮੀ ਸਰਕਲ ਪ੍ਰਧਾਨ, ਜੁਗਰਾਜ ਸਿੰਘ ਰਾਜੂ ਸਰਕਲ ਪ੍ਰਧਾਨ, ਕੌਮੀ ਬੁਲਾਰਾ ਕੇਐਸ ਮਠਾੜੂ, ਸਰਕਲ ਪ੍ਰਧਾਨ ਨਿਰਜੋਤ ਸਿੰਘ ਨੀਟਾ, ਜਸਪ੍ਰੀਤ ਸਿੰਘ ਜੱਸੀ ਐਮਸੀ, ਗੁਰਪਿਆਰ ਸਿੰਘ, ਜੱਸੀ ਸਿੱੱਧੂ, ਜਗਤਾਰ ਸਿੰਘ, ਦਵਿੰਦਰ ਸਿੰਘ ਢਿੱਲੋਂ, ਖੁਸ਼ਪ੍ਰੀਤ ਸਿੱਧੂ, ਗੁਰਮੇਲ ਸਿੰਘ ਆਦਿ ਹਾਜ਼ਰ ਸਨ।