ਸਵ. ਸ੍ਰੀ ਪੁਰਸ਼ੋਤਮ ਲਾਲ ਗੋਇਲ ਅੰਦਾਜ਼ ਫਲੈਕਸ ਦੀ ਯਾਦ ਵਿੱਚ ਬਜ਼ੁਰਗਾਂ ਅਤੇ ਦਿਵਿਆਂਗ ਵਿਅਕਤੀਆਂ ਨੂੰ ਸਹਾਇਕ ਉਪਕਰਨ ਵੰਡੇ ਸਵ. ਸ੍ਰੀ ਪੁਰਸ਼ੋਤਮ ਲਾਲ ਗੋਇਲ, ਅੰਦਾਜ਼
Publish Date: Sun, 30 Aug 2026 05:01 PM (IST)
Updated Date: Sun, 30 Aug 2026 05:04 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਸਵ. ਸ੍ਰੀ ਪੁਰਸ਼ੋਤਮ ਲਾਲ ਗੋਇਲ, ਅੰਦਾਜ਼ ਫਲੈਕਸ ਦੀ ਯਾਦ ਨੂੰ ਸਮਰਪਿਤ ਬਿਗ-ਹੌਪ ਫਾਊਂਡੇਸ਼ਨ ਵੱਲੋਂ ਬਜ਼ੁਰਗਾਂ ਅਤੇ ਦਿਵਿਆਂਗ ਵਿਅਕਤੀਆਂ ਲਈ ਲੋੜੀਂਦੇ ਸਹਾਇਕ ਉਪਕਰਨ ਮੁਫ਼ਤ ਮੁਹੱਈਆ ਕਰਵਾਏ ਗਏ। ਇਸ ਸਬੰਧੀ ਮੁਫ਼ਤ ਉਪਕਰਨ ਵੰਡ ਸਮਾਗਮ ਸ਼ਾਂਤੀ ਭਵਨ, ਮਾਨਸਾ ਵਿਖੇ ਕਰਵਾਇਆ ਗਿਆ। ਇਸ ਬਾਰੇ ਸੌਰਵ ਗੋਇਲ, ਹਿਮਾਂਸ਼ੂ ਗੋਇਲ ਅਤੇ ਸੁੱਖਾ ਅੰਦਾਜ਼ ਫ਼ਲੈਕਸ ਨੇ ਦੱਸਿਆ ਕਿ ਅੱਜ ਦੇ ਇਸ ਉਪਰਕਨ ਵੰਡ ਸਮਾਰੋਹ ਵਿਚ ਲੋੜਵੰਦਾਂ ਨੂੰ ਸੁਣਨ ਵਿਚ ਸਹਾਇਤਾ ਕਰਨ ਵਾਲੀਆਂ ਕੰਨਾਂ ਦੀਆਂ ਮਸ਼ੀਨਾਂ, ਬਜ਼ੁਰਗਾਂ ਤੇ ਦਿਵਿਆਂਗ ਵਿਅਕਤੀਆਂ ਲਈ ਕਮੋਡ ਕੁਰਸੀਆਂ, ਪੈਦਲ ਚੱਲਣ ਵਾਲੀਆਂ ਸੋਟੀਆਂ, ਸਰਵਾਈਕਲ ਕਾਲਰ, ਕਮਰ ਦੀ ਬੈਲਟ, ਰੀੜ੍ਹ ਦੀ ਹੱਡੀ ਲਈ ਬੈਲਟ, ਗੋਡਿਆਂ ਦੇ ਕੈਪ ਅਤੇ ਬੈਠਣ ਵਾਲੀਆਂ ਛੜੀਆਂ ਸਮੇਤ ਹੋਰ ਸਹਾਇਕ ਉਪਕਰਨ ਮੁਹੱਈਆ ਕਰਵਾਏ ਗਏ। ਇਸ ਮੌਕੇ ਸਵ. ਪੁਰਸ਼ੋਤਮ ਲਾਲ ਗੋਇਲ ਦੇ ਸਮਾਜਿਕ ਯੋਗਦਾਨ ਨੂੰ ਯਾਦ ਕਰਦਿਆਂ ਭਾਜਪਾ ਆਗੂ ਅਤੇ ਸਾਬਕਾ ਵਿਧਾਇਕ ਮੰਗਤ ਰਾਮ ਬਾਂਸਲ, ਡਾ. ਸੰਦੀਪ ਘੰਡ ਐਡਵੋਕੇਟ ਚੇਅਰਮੈਨ ਸਿੱਖਿਆ ਕਲਾ ਮੰਚ ਮਾਨਸਾ, ਫ਼ਿਲਮੀ ਕਲਾਕਾਰ ਸੁਖਦੀਪ ਸੁੱਖੀ, ਖਿਆਲਾ ਕਲਾਂ, ਜਗਸੀਰ ਸਿੰਘ, ਲਖਬੀਰ ਸਿੰਘ ਖਿਆਲਾ ਕਲਾਂ, ਡਾ. ਧੰਨਾ ਮੱਲ ਗੋਇਲ ਪ੍ਰਧਾਨ, ਹੰਸ ਰਾਜ ਮੋਫ਼ਰ, ਤਰਸੇਮ ਜੋਗਾ, ਕੇਕੇ ਸਿੰਗਲਾ ਅਤੇ ਪ੍ਰੇਮ ਕੁਮਾਰ ਪ੍ਰਧਾਨ ਨੇ ਬਿਗ-ਹੌਪ ਫਾਊਂਡੇਸ਼ਨ ਤੇ ਇਸ ਦੀ ਸਮੁੱਚੀ ਟੀਮ ਦੀ ਸ਼ਲਾਘਾ ਕਰਦਿਆਂ ਵਧਾਈ ਦਿੱਤੀ। ਕੈਂਪ ਦੀ ਅਗਵਾਈ ਕਰਦਿਆਂ ਬਿਗ-ਹੌਪ ਫਾਊਂਡੇਸ਼ਨ ਦੇ ਮਨਿੰਦਰ ਸਿੰਗਲਾ, ਨਵੀ ਕੁਲਹੇਰੀ, ਡਿੰਪਲ ਫਰਵਾਹੀ, ਸੁਖਚੈਨ ਸੁੱਖਾ, ਅੰਦਾਜ਼ ਫਲੈਕਸ ਦੇ ਸੁੱਖਾ ਫੱਫੜੇ ਭਾਈਕੇ ਨੇ ਕਿਹਾ ਕਿ ਸੰਸਥਾ ਦਾ ਟੀਚਾ ਹੈ ਕਿ ਮਾਨਸਾ ਤੇ ਇਸ ਨਾਲ ਲੱਗਦੇ ਜ਼ਿਲ੍ਹਿਆਂ ਵਿਚ ਕੋਈ ਵੀ ਲੋੜਵੰਦ ਵਿਅਕਤੀ ਸਹਾਇਕ ਉਪਕਰਨ ਤੋਂ ਵਾਂਝਾ ਨਾ ਰਹੇ।