ਆਸ਼ਾ ਵਰਕਰ ਤੇ ਫੈਸਲੀਟੇਟਰ ਯੂਨੀਅਨ ਵੱਲੋਂ 11 ਦਿਨਾਂ ਦੀ ਕੰਮ ਛੋੜ ਹੜਤਾਲ ਸ਼ੁਰੂ ਆਸ਼ਾ ਵਰਕਰ ਅਤੇ ਫੈਸਲੀਟੇਟਰ ਯੂਨੀਅਨ
Publish Date: Sat, 05 Sep 2026 04:39 PM (IST)
Updated Date: Sat, 05 Sep 2026 04:40 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਆਸ਼ਾ ਵਰਕਰ ਤੇ ਫੈਸਿਲੀਟੇਟਰ ਯੂਨੀਅਨ ਨੇ 11 ਦਿਨਾਂ ਦੀ ਕਲਮ ਛੋੜ ਹੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਹੜਤਾਲ ਨਾਲ ਵਿਭਾਗ ਦਾ ਕਾਫ਼ੀ ਕੰਮਕਾਜ ਪ੍ਰਭਾਵਿਤ ਹੋਵੇਗਾ। ਵਰਕਰਾਂ ਵੱਲੋਂ ਇੱਥੇ ਪੰਜਾਬ ਸਟੇਟ ਸੈਕਟਰੀ ਕਿਰਨਜੀਤ ਕੌਰ ਟਾਹਲੀਆਂ ਤੇ ਸੀਨੀਅਰ ਪ੍ਰਧਾਨ ਬਲਵਿੰਦਰ ਕੌਰ ਮਾਨਸਾ ਦੀ ਅਗਵਾਈ ਵਿਚ ਐੱਸਐੱਮਓ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਆਸ਼ਾ ਵਰਕਰਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ 15 ਸਤੰਬਰ ਤੱਕ ਕੰਮ ਛੋੜ ਹੜਤਾਲ ਕੀਤੀ ਜਾ ਰਹੀ ਹੈ। ਇਸ ਹੜਤਾਲ ਦਾ ਅਸਰ ਸਭ ਤੋਂ ਜ਼ਿਆਦਾ ਹਾਈ ਰਿਸਕ ਗਰਭਵਤੀ ਔਰਤਾਂ ਜੱਚਾ ਬੱਚਾ ਦੇ ਟੀਕੇ ਕਰਨਾ ਤੇ ਜੱਚਾ ਬੱਚਾ ਦੀ ਦੇਖਭਾਲ ਅਤੇ ਟੀਵੀ ਦੇ ਮਰੀਜ਼ਾਂ ’ਤੇ ਪਵੇਗਾ। ਉਨ੍ਹਾਂ ਕਿਹਾ ਕਿ ਇਸ ਹੜ੍ਹਤਾਲ ਕਾਰਨ ਹੋਣ ਵਾਲੇ ਨੁਕਸਾਨਾਂ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਵਿਭਾਗ ਦੀ ਹੋਵੇਗੀ, ਕਿਉਂਕਿ ਉਨ੍ਹਾਂ ਦੀਆਂ ਲੰਬੇ ਸਮੇਂ ਲਟਕਦੀਆਂ ਮੰਗਾਂ ਦਾ ਹਾਲੇ ਤੱਕ ਕੋਈ ਨਿਪਟਾਰਾ ਨਹੀਂ ਕੀਤਾ ਗਿਆ। ਮੰਗਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀਆਂ ਮੁੱਖ ਮੰਗਾਂ ਘੱਟੋ-ਘੱਟ ਉਜਰਤਾ ਤਹਿਤ ਘੱਟੋ-ਘੱਟ 24 ਹਜ਼ਾਰ ਰੁਪਿਆ ਤਨਖਾਹ ਕੁਦਰਤ ਦੇ ਦਾਇਰੇ ਦੇ ਵਿੱਚ ਲਿਆ ਜਾਵੇ, ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਨੂੰ ਮਿਲਦੇ 2500 ਮਾਣ ਭੱਤੇ ਵਿੱਚ ਤਿੰਨ ਗੁਣਾ ਵਾਧਾ ਕੀਤਾ ਜਾਵੇ ਹਰਿਆਣਾ ਪੈਟਰਨ ਲਾਗੂ ਕੀਤਾ ਜਾਵੇ ਤੇ ਹੋਰ ਮੰਗਾਂ ਤੁਰੰਤ ਪੂਰੀਆਂ ਕੀਤੀਆਂ ਜਾਣ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਪਰੋਕਤ ਮੰਗਾਂ ਤੋਂ ਇਲਾਵਾ ਹੋਰ ਮੰਗਾਂ ਦਾ ਹੱਲ ਨਾ ਹੋਇਆ ਤਾਂ ਸਤੰਬਰ ਦੇ ਆਖਰੀ ਹਫ਼ਤੇ ਮੁੱਖ ਮੰਤਰੀ ਤੇ ਵਿੱਤ ਮੰਤਰੀ ਦੇ ਹਲਕੇ ਵਿੱਚ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਇਸ ਮੌਕੇ ਵੀਰਪਾਲ ਕੌਰ ਬਰੇਟਾ, ਸੁਖਵਿੰਦਰ ਕੌਰ ਮਾਨਸਾ, ਬਲਜੀਤ ਕੌਰ ਮਾਨਸਾ, ਜਸਵਿੰਦਰ ਕੌਰ ਘੁਰਕਣੀ, ਬਲਜੀਤ ਕੌਰ ਮੋਫਰ, ਜਸਵੀਰ ਕੌਰ ਫੱਤਾ, ਜਸਵੀਰ ਕੌਰ ਖਿਆਲਾ, ਪਰਮਜੀਤ ਕੌਰ ਮੌਜੀਆ, ਨੀਲਮ, ਜਸਵੀਰ ਕੌਰ ਉੱਭਾ, ਦਲਜੀਤ ਕੌਰ ਰੱਲਾ, ਰਾਜਵੀਰ ਕੌਰ ਮਾਨਸਾ, ਰਾਜ ਭੈਣੀ, ਮਨਦੀਪ ਕੌਰ ਅਤੇ ਚਰਨਜੀਤ ਕੌਰ ਆਦਿ ਹਾਜ਼ਰ ਸਨ।