ਪ੍ਰਵੀਨ ਕੁਮਾਰ ਗੋਇਲ ਬਣੇ 9ਵੀਂ ਵਾਰ ਨਿਊ ਦੁਸ਼ਿਹਰਾ ਕਮੇਟੀ ਦੇ ਪ੍ਰਧਾਨ ਨਿਊ ਦੁਸ਼ਿਹਰਾ ਕਮੇਟੀ ਮਾਨਸਾ ਵੱਲੋਂ
Publish Date: Sun, 13 Sep 2026 04:32 PM (IST)
Updated Date: Sun, 13 Sep 2026 04:35 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਨਿਊ ਦੁਸ਼ਿਹਰਾ ਕਮੇਟੀ ਮਾਨਸਾ ਵੱਲੋਂ ਪ੍ਰਵੀਨ ਕੁਮਾਰ ਗੋਇਲ ਦੀ ਨਿਗਰਾਣੀ ਹੇਠ ਨਵੀ ਕਮੇਟੀ ਦੀ ਚੋਣ ਹੋਈ, ਜਿਸ ਵਿੱਚ ਸਰਵਸਮਤੀ ਨਾਲ ਪ੍ਰਵੀਨ ਕੁਮਾਰ ਗੋਇਲ ਨੂੰ ਪ੍ਰਧਾਨ, ਸੁਭਾਸ਼ ਕੁਮਾਰ ਬਾਂਸਲ, ਸੁਨੀਲ ਕੁਮਾਰ ਸ਼ੀਲਾ,ਅਨੀਲ ਕੁਮਾਰ ਮੀਤ ਪ੍ਰਧਾਨ, ਐਡਵੋਕੇਟ ਰਾਕੇਸ਼ ਕੁਮਾਰ ਰਾਜਾ ਜਰਨਲ ਸੈਕਟਰੀ, ਰਾਮੇਸ਼ ਕੁਮਾਰ(ਮੇਸ਼ੀ), ਦੀਪਕ ਕੁਮਾਰ ਦੀਪੂ ਜੁਆਂਇਟ ਸੈਕਟਰੀ, ਹਰੀ ਕ੍ਰਿਸ਼ਨ, ਵਿਕਾਸ ਸ਼ਰਮਾ, ਬਲਜੀਤ ਕੜਵਲ ਪ੍ਰੈਸ ਸਕੱਤਰ, ਪ੍ਰਦੀਪ ਕੁਮਾਰ ਟੋਨੀ ਕੈਸ਼ੀਅਰ ਸਹਾਇਕ ਕੈਸ਼ੀਅਰ ਵਰਨ ਵੀਨੂ ਬਾਂਸਲ, ਦੀਪਕ ਗਰਗ(ਲੰਬੂ), ਪ੍ਰੀਆਵਰਤ ਚੰਦਨ, ਵਰੁਣ ਵਿਵੇਕ ਜਿੰਦਲ ਚੇਅਰਮੈਨ, ਬਲਜੀਤ ਸ਼ਰਮਾ, ਅਸ਼ੋਕ ਗਰਗ ਸਟੇਜ ਸਕੱਤਰ, ਹਰੀ ਮੋਹਣ, ਸੁਰਿੰਦਰ ਕੁਮਾਰ ਗੋਇਲ, ਅਵਤਾਰ ਗੁਪਤਾ, ਵਿਜੈ(ਟਰਾਂਸਪੋਰਟ)ਸਰਪਰਸਤ, ਰਵੀ ਕੁਮਾਰ, ਰਾਮਪਾਲ, ਕ੍ਰਿਸ਼ਨ ਗਰਗ, ਵਿਜੇ ਡਾਬਲਾ, ਤਰਸੇਮ ਡੇਲੂਆਣਾ ਮੈਬਰ ਚੁਣੇ ਗਏ। ਇਸ ਮੌਕੇ.ਨਵ ਨਿਯੁਕਤ ਪ੍ਰਧਾਨ ਪ੍ਰਵੀਨ ਕੁਮਾਰ ਗੋਇਲ ਨੇ ਕਿਹਾ ਕਿ ਬਦੀ ਤੇ ਨੇਕੀ ਦੀ ਜਿੱਤ ਦਾ ਇਹ ਤਿਉਹਾਰ ਪਿਛਲੇ ਸਾਲਾਂ ਦੀ ਤਰਾ ਇਸ ਸਾਲ ਵੀ ਨਿਊ ਦੁਸ਼ਿਹਰਾ ਕਮੇਟੀ ਵੱਲੋਂ ਬੜੀ ਧੂਮ ਧਾਮ ਨਾਲ ਮਨਾਇਆ ਜਾਵੇਗਾ। ਇਸ ਬਾਰ ਮਾਨਸਾ ਸ਼ਹਿਰ ਵਾਸੀਆਂ ਲਈ ਰਾਵਣ ਕੁੰਬਕਰਨ ਦੇ 50-50 ਫੁੱਟ ਦੇ 2 ਵੱਡੇ ਬੁੱਤ ਵੀ ਆਕਰਸ਼ਨ ਦਾ ਕੇਦਰ ਹੋਣਗੇ ਅਤੇ ਉੱਚ ਕੋਟੀ ਦੇ ਪੰਜਾਬੀ ਕਲਾਕਾਰ ਵਲੋ ਧਾਰਮਿਕ ਸੰਗਕੀਰਤਨ, ਸੱਭਿਆਚਾਰ ਪ੍ਰੋਗਰਾਮ, ਮੋਟੁ ਪਤਲੂ ਲੰਬੂ ਜੋਕਰ, ਬੱਚਿਆਂ ਲਈ ਝੂਲੇ, ਖਾਣ ਪੀਣ ਦੀਆਂ ਸਟਾਲਾ ਲੋਕਾਂ ਦੇ ਮਨੋਰੰਜਨ ਲਈ ਹੋਣਗੇ। ਪ੍ਰਸ਼ਾਸਨ ਨਾਲ ਮੀਟਿੰਗ ਕਰਕੇਉਨ੍ਹਾਂ ਨੂੰ ਬੇਨਤੀ ਕਰਕੇ ਮਾਨਸਾ ਵਾਸੀਆਂ ਦੀ ਸੁਰੱਖਿਆ ਦੇ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾਣਗੇ। ਦੁਸ਼ਿਹਰਾ ਮਨਾਉਣ ਲਈ ਉਹ ਅਤੇ ਕਮੇਟੀ ਦੇ ਹੋਰ ਅਹੁਦੇਦਾਰ ਜ਼ਿਲ੍ਹਾ ਪ੍ਰਸ਼ਾਸਨ ਨਾਲ ਤਾਲਮੇਲ ਕਰਨਗੇ ਅਤੇ ਜੋ ਵੀ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਹਦਾਇਤਾਂ ਹੋਣਗੀਆਂ, ਉਸ ਅਨੁਸਾਰ ਹੀ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।