ਆਰੀਆ ਸੰਮੇਲਨ ਤੇ ਵਿਦਿਆਰਥੀ ਪ੍ਰਤੀਭਾ ਖੋਜ ਮੁਕਾਬਲੇ ਆਰੀਆ ਸੀਨੀਅਰ ਸੈਕੰਡਰੀ ਸਕੂਲ
Publish Date: Sun, 15 Nov 2026 03:56 PM (IST)
Updated Date: Sun, 15 Nov 2026 03:57 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਆਰੀਆ ਸੀਨੀਅਰ ਸੈਕੰਡਰੀ ਸਕੂਲ (ਲਿੰਕ ਰੋਡ) ਮਾਨਸਾ ਵਿਖੇ ਦੋ ਰੋਜ਼ਾ ਆਰੀਆ ਸੰਮੇਲਨ ਤੇ ਵਿਦਿਆਰਥੀ ਪ੍ਰਤਿਭਾ ਖੋਜ ਮੁਕਾਬਲੇ ਕਰਵਾਏ। ਪ੍ਰੋਗਰਾਮ ਦੀ ਰੂਪ-ਰੇਖਾ ਵਿਸ਼ੇਸ਼ ਤੌਰ ਤੇ ਡਾ. ਸੁਸ਼ੀਲ ਵੱਲੋਂ ਤਿਆਰ ਕੀਤੀ ਗਈ। ਇਸ ਮੌਕੇ ਹਵਨ ਯੱਗ ਸਮੇਂ ਨਵੀਂ ਬਣਨ ਵਾਲੀ ਯੱਗਸ਼ਾਲਾ ਦਾ ਭੂਮੀ ਪੂਜਨ ਕੀਤਾ ਗਿਆ, ਜਿਸ ਦਾ ਸ਼ਿਲਾਨਿਆਸ ਪ੍ਰੇਮ ਅਰੋੜਾ (ਸਰਕਲ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ, ਮਾਨਸਾ) ਵੱਲੋਂ ਆਪਣੇ ਕਰ ਕਮਲਾਂ ਨਾਲ ਕੀਤਾ ਗਿਆ। ਆਰੀਆ ਸੰਮੇਲਨ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਡਾ. ਪ੍ਰਮੋਦ ਯੋਗੀਆਰਥੀ ਆਰੀਆ (ਹਿਸਾਰ ਵਾਲੇ), ਜਤਿੰਦਰ ਆਰੀਆ, ਭੈਣ ਕਲਿਆਣੀ ਆਰੀਆ ਤੇ ਡਾ. ਬਲਵਿੰਦਰ ਸਿੰਘ ਹਾਜ਼ਰ ਰਹੇ। ਇਸ ਸਮੇਂ ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸੱਤ ਪ੍ਰਕਾਸ਼ ਆਹਲੂਵਾਲੀਆ, ਮੈਨੇਜਰ ਪ੍ਰਮੋਦ ਪ੍ਰਕਾਸ਼, ਖਜ਼ਾਨਚੀ ਜਗਜੀਤ ਰਾਏ ਗੁਪਤਾ (ਐਡਵੋਕੇਟ), ਸਾਬਕਾ ਪ੍ਰਧਾਨ ਸੁਰਿੰਦਰ ਤ੍ਰੇਹਨ, ਸਾਬਕਾ ਕੈਸ਼ੀਅਰ ਰਮੇਸ਼ ਕੁਮਾਰ ਬਾਂਸਲ ਅਤੇ ਬਾਕੀ ਕਮੇਟੀ ਮੈਂਬਰ ਹਾਜ਼ਰ ਰਹੇ। ਸਕੂਲ ਦੇ ਮੁਖੀ ਮਹੇਸ਼ ਕੁਮਾਰ, ਰਾਜਦੀਪ ਸਿੰਘ ਢਿੱਲੋਂ (ਮੁੱਖ ਅਧਿਆਪਕ) ਤੇ ਸੁਰਿੰਦਰ ਕੁਮਾਰ (ਇੰਚਾਰਜ) ਵੱਲੋਂ ਬਾਹਰੋਂ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਗਿਆ ਤੇ ਆਉਣ ਤੇ ਧੰਨਵਾਦ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਸੁਨੀਤਾ ਬਾਘਲਾ ਵੱਲੋਂ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਈ। ਇਸ ਸਮੇਂ ਵਿਸ਼ੇਸ਼ ਤੌਰ ਤੇ ਆਰੀਆ ਸਮਾਜ ਬੁਢਲਾਡਾ, ਰਾਮਾਂ, ਹਿਸਾਰ, ਬਠਿੰਡਾ ਅਤੇ ਰਾਜਪੁਰਾ ਤੋਂ ਆਏ ਮੈਂਬਰ ਹਾਜ਼ਰ ਰਹੇ।