ਡਾਇਟ ਦਾ ਕੀਤਾ ਯੁੱਧ ਨਸ਼ਿਆਂ ਵਿਰੁੱਧ ਮਾਨਸਾ ਦੇ ਪ੍ਰਧਾਨ ਨੇ ਕੀਤਾ ਦੌਰਾ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ
Publish Date: Thu, 20 Aug 2026 07:22 PM (IST)
Updated Date: Fri, 21 Aug 2026 04:07 AM (IST)
ਫ਼ੋਟੋ : 07 ਐਮਏਐਨ ਕੈਪਸ਼ਨ : ਡਾਇਟ ਦੇ ਵੱਖ-ਵੱਖ ਕੰਪੋਨੈਂਟਸ ਦਾ ਦੌਰਾ ਕਰਨ ਮੌਕੇ ਅਧਿਕਾਰੀ। ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ : ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਅਹਿਮਦਪੁਰ (ਮਾਨਸਾ) ਵਿਖੇ ਜਿਲ੍ਹਾ ਪ੍ਰਧਾਨ ਯੁੱਧ ਨਸ਼ਿਆਂ ਵਿਰੁੱਧ ਮਾਨਸਾ, ਸਰਪੰਚ ਲਖਵਿੰਦਰ ਸਿੰਘ ਲੱਖੀ ਆਏ । ਉਨ੍ਹਾਂ ਨਾਲ ਲਵਲੀ ਸਿੰਘ ਅਤੇ ਇੰਦਰਜੀਤ ਸਿੰਘ ਟੋਨੀ ਪ੍ਰੈਸ ਫੋਟੋਗ੍ਰਾਫਰ ਵੀ ਸਨ। ਉਨ੍ਹਾਂ ਵੱਲੋਂ ਡਾਇਟ ਦੇ ਵੱਖ-ਵੱਖ ਕੰਪੋਨੈਂਟਸ ਦਾ ਦੌਰਾ ਕੀਤਾ, ਜਿਹਨਾਂ ਵਿੱਚ ਵੀਡੀਓ ਰਿਕਾਰਡਿੰਗ ਸਟੂਡੀਓ, ਸਟੈਮ ਲੈਬ, ਬੁੱਕ ਕੈਫੇ, ਲੈਂਗੁਏਜ ਲੈਬ, ਕੰਪਿਊਟਰ ਲੈਬ, ਆਦਿ ਨੂੰ ਰੌਚਿਕਤਾ ਨਾਲ ਦੇਖਿਆ। ਉਨ੍ਹਾਂ ਨੇ ਵਿਦਿਆਰਥੀਆਂ ਦੁਆਰਾ ਤਿਆਰ ਕੀਤੇ ਗਏ ਵੱਖ-ਵੱਖ ਮਾਡਲ ਅਤੇ ਪ੍ਰੋਜੈਕਟਾਂ ਦੀ ਭਰਪੂਰ ਸ਼ਲਾਘਾ ਕੀਤੀ। ਉਸ ਤੋਂ ਬਾਅਦ ਪਹੁੰਚੇ ਮਹਿਮਾਨ ਪਬਲੀਕੇਸ਼ਨ ਰੂਮ ਵਿੱਚ ਡਾਇਟ ਦੀਆਂ ਪਬਲੀਕੇਸ਼ਨਜ ਅਤੇ ਖੋਜ ਰਿਪੋਰਟਾਂ ਦੇਖ ਕੇ ਬਹੁਤ ਖੁਸ਼ ਹੋਏ। ਉਨ੍ਹਾਂ ਵੱਲੋਂ ਸੰਸਥਾ ਦੇ ਮੁਖੀ ਡਾ. ਬੂਟਾ ਸਿੰਘ ਸੇਖੋਂ ਅਤੇ ਸਮੂਹ ਸਟਾਫ ਦੀ ਬਹੁਤ ਸ਼ਲਾਘਾ ਕੀਤੀ। ਇਸ ਮੌਕੇ ਤੇ ਉਨ੍ਹਾਂ ਨੇ ਸਿਖਿਆਰਥੀ- ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਤੁਹਾਨੂੰ ਮਾਣ ਹੋਣਾ ਚਾਹੀਦਾ ਹੈ ਕਿ ਤੁਸੀਂ ਇੱਕ ਅੰਤਰਰਾਸ਼ਟਰੀ ਪੱਧਰ ਦੀ ਸੰਸਥਾ ਵਿੱਚ ਅਤੇ ਪੰਜਾਬ ਦੀ ਸਭ ਤੋਂ ਮੋਹਰੀ ਸੰਸਥਾ ਵਿੱਚ ਸਿੱਖਿਆ ਹਾਸਿਲ ਕਰਕੇ ਭਵਿੱਖ ਦੇ ਅਧਿਆਪਕ ਬਣਨ ਜਾ ਰਹੇ ਹੋ । ਅਸੀਂ ਤੁਹਾਡੇ ਤੋਂ ਉਮੀਦ ਕਰਦੇ ਹਾਂ ਤੁਹਾਡੇ ਦੁਆਰਾ ਗ੍ਰਹਿਣ ਕੀਤੀ ਅਤੇ ਇਹਨਾਂ ਅਧਿਆਪਕਾਂ ਦੁਆਰਾ ਦਿੱਤੀ ਗਈ ਸਿੱਖਿਆ ਸਾਡੇ ਸਮਾਜ ਅਤੇ ਬੱਚਿਆਂ ਲਈ ਲਾਹੇਵੰਦ ਸਾਬਿਤ ਹੋਵੇਗੀ। ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਡਾ. ਅੰਗਰੇਜ਼ ਵਿਰਕ ਮੈਡਮ ਸਰੋਜ ਸਿੰਗਲਾ, ਪ੍ਰਸ਼ੋਤਮ ਸਿੰਘ, ਬਲਦੇਵ ਸਿੰਗਲਾ, ਸਤਨਾਮ ਸਿੰਘ, ਡਾ. ਗੁਰਪ੍ਰੀਤ ਕੌਰ, ਹਰਵਿੰਦਰ ਕੌਰ, ਜਸਪਾਲ ਕੌਰ, ਮਗਿੰਦਰਜੀਤ ਸਿੰਘ ਅਤੇ ਕੇਤਨ ਕੁਮਾਰ ਹਾਜ਼ਰ ਸਨ।