ਅਪੈਕਸ ਕਲੱਬ ਵੱਲੋਂ ਸਮਾਜ-ਸੇਵੀ ਕੰਮ ਰਹਿਣਗੇ ਜਾਰੀ : ਸੰਜੀਵ ਪਿੰਕਾ
ਅਪੈਕਸ ਕਲੱਬ ਮਾਨਸਾ ਦੇ ਸਾਲ 2026 ਲਈ
Publish Date: Mon, 19 Jan 2026 05:53 PM (IST)
Updated Date: Tue, 20 Jan 2026 04:10 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਅਪੈਕਸ ਕਲੱਬ ਮਾਨਸਾ ਦੇ ਸਾਲ 2026 ਲਈ ਦੁਆਰਾ ਚੁਣੇ ਗਏ ਪ੍ਰਧਾਨ ਸੰਜੀਵ ਪਿੰਕਾ ਦੀ ਅਗਵਾਈ ਹੇਠ ਪਹਿਲੀ ਪਰਿਵਾਰਕ ਮਿਲਣੀ ਕੀਤੀ ਗਈ। ਇਸ ਵਿੱਚ ਸਾਲ 2025 ’ਚ ਕਲੱਬ ਵੱਲੋਂ ਕੀਤੀਆਂ ਗਈਆਂ ਸਰਗਰਮੀਆਂ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ ਗਈ। ਇਸ ਮੌਕੇ ਕਲੱਬ ਦੇ ਵਾਈਸ ਪ੍ਰਧਾਨ ਅਸ਼ਵਨੀ ਜਿੰਦਲ ਨੇ ਦੱਸਿਆ ਕਿ ਨਵੇਂ ਸਾਲ ਲਈ ਸੰਜੀਵ ਪਿੰਕਾ ਨੂੰ ਮੁੜ ਤੋਂ ਕਲੱਬ ਦੇ ਪ੍ਰਧਾਨ ਦੀ ਜ਼ਿਮੇਵਾਰੀ ਦਿੱਤੀ ਗਈ ਹੈ ਅਤੇ ਉਨ੍ਹਾਂ ਅਪਣੇ ਨਾਲ ਅਸ਼ਵਨੀ ਜਿੰਦਲ ਨੂੰ ਵਾਈਸ ਪ੍ਰਧਾਨ, ਕਮਲ ਗਰਗ ਨੂੰ ਸਕੱਤਰ, ਧੀਰਜ ਬਾਂਸਲ ਨੂੰ ਵਿੱਤ ਸਕੱਤਰ ਦੀ ਜ਼ਿੰਮੇਵਾਰੀ ਦਿੱਤੀ ਹੈ। ਇਸ ਮੌਕੇ-ਕਲੱਬ ਦੇ ਪ੍ਰਧਾਨ ਸੰਜੀਵ ਪਿੰਕਾ ਨੇ ਦੱਸਿਆ ਕਿ ਕਲੱਬ ਵੱਲੋਂ ਸਮਾਜ-ਸੇਵੀ ਕੰਮਾਂ ਵਿੱਚ ਯੋਗਦਾਨ ਪਾਉਣ ਲਈ ਹਰ ਸੰਭਵ ਯਤਨ ਜਾਰੀ ਰਹਿਣਗੇ। ਇਸ ਮੌਕੇ ਡਾ. ਮਨੀਸ਼ਾ ਬਾਂਸਲ ਨੇ ਦੱਸਿਆ ਕਿ ਕਲੱਬ ‘ਚ ਪਰਿਵਾਰਕ ਮਾਹੌਲ ਹੈ ਅਤੇ ਕਲੱਬ ਵੱਲੋਂ ਸਮੇਂ-ਸਮੇਂ ’ਤੇ ਧਾਰਮਿਕ ਸਥਾਨਾਂ ’ਤੇ ਲਿਜਾਣ ਨਾਲ ਬੱਚਿਆਂ ਨੂੰ ਧਾਰਮਿਕ ਸਥਾਨਾਂ ਬਾਰੇ ਜਾਣਕਾਰੀ ਮਿਲਦੀ ਹੈ ਤੇ ਧਾਰਮਿਕ ਆਸਥਾ ਨਾਲ ਜੁੜਦੇ ਹਨ। ਕਲੱਬ ਦੇ ਸਕੱਤਰ ਕਮਲ ਗਰਗ ਨੇ ਦੱਸਿਆ ਕਿ ਇਸ ਸਾਲ ਵਿੱਚ ਕਲੱਬ ਵੱਲੋਂ ਖੂਨਦਾਨ ਕੈਂਪ ਲਗਾਇਆ ਜਾਵੇਗਾ ਅਤੇ ਕਲੱਬ ਮੈਂਬਰਾਂ ਦਾ ਪਰਿਵਾਰਕ ਟੂਰ ਸ਼੍ਰੀ ਸਾਲਾਸਰ ਧਾਮ ਦੇ ਦਰਸ਼ਨਾਂ ਲਈ ਲਿਜਾਇਆ ਜਾਵੇਗਾ। ਇਸ ਮੌਕੇ ਧਰਮਪਾਲ ਸਿੰਗਲਾ,ਧੀਰਜ ਬਾਂਸਲ, ਐਡਵੋਕੇਟ ਵਨੀਤ ਗਰਗ, ਰਜਨੀਸ਼ ਮਿੱਤਲ, ਭੁਪੇਸ਼ ਜਿੰਦਲ, ਰਾਧੇ ਸ਼ਿਆਮ, ਵਿਨੋਦ ਬਾਂਸਲ, ਸਤੀਸ਼ ਗਰਗ, ਨਵੀਨ ਜਿੰਦਲ, ਕ੍ਰਿਸ਼ਨ ਗਰਗ, ਬਨੀਤ ਗੋਇਲ, ਅਨਿਲ ਗਰਗ, ਰਮਨ ਗੁਪਤਾ ਸਮੇਤ ਮੈਂਬਰ ਹਾਜ਼ਰ ਸਨ।