ਲੋੜਵੰਦਾਂ ਦੀਆਂ ਲੋੜਾਂ ਲਈ ਅਪੈਕਸ ਕਲੱਬ ਵੱਲੋਂ ਯਤਨ ਜਾਰੀ : ਸੰਜੀਵ ਪਿੰਕਾ
ਅਪੈਕਸ ਕਲੱਬ ਮਾਨਸਾ ਵਲੋਂ ਲੋੜਵੰਦ ਵਿਦਿਆਰਥੀਆਂ
Publish Date: Mon, 23 Feb 2026 06:06 PM (IST)
Updated Date: Tue, 24 Feb 2026 04:07 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਅਪੈਕਸ ਕਲੱਬ ਮਾਨਸਾ ਵਲੋਂ ਲੋੜਵੰਦ ਵਿਦਿਆਰਥੀਆਂ ਲਈ ਕਿਤਾਬਾਂ ਮੁੱਈਆ ਕਰਵਾਉਣ ਦੇ ਮਕਸਦ ਨਾਲ ਪੰਜਾਬੀ ਯੂਨੀਵਰਸਿਟੀ ਬਾਬਾ ਜੋਗੀ ਪੀਰ ਨੇਬਰਹੁਡ ਕੈਂਪਸ ਰੱਲਾ ਦੀ ਲਾਇਬ੍ਰੇਰੀ ਲਈ ਕੰਪਿਊਟਰ ਵਿਸ਼ੇ ਦੀਆਂ ਕਿਤਾਬਾਂ ਮੁਹੱਈਆ ਕਰਵਾਈਆਂ ਗਈਆਂ। ਕਲੱਬ ਦੇ ਸੀਨੀਅਰ ਵਾਈਸ ਪ੍ਰਧਾਨ ਅਸ਼ਵਨੀ ਜ਼ਿੰਦਲ ਨੇ ਦੱਸਿਆ ਕਿ ਕੈਂਪ ਵਿੱਚ 350 ਦੇ ਕਰੀਬ ਪੇਂਡੂ ਖੇਤਰਾਂ ਦੇ ਵਿਦਿਆਰਥੀ ਪੜ੍ਹਦੇ ਹਨ ਤੇ ਇੱਥੇ ਬੀਸੀਏ, ਪੀਜੀਡੀਸੀਏ ਦੇ ਕੋਰਸ ਚੱਲਦੇ ਹਨ ਅਤੇ ਲਾਇਬ੍ਰੇਰੀ ਵਿੱਚ ਵਿਦਿਆਰਥੀਆਂ ਦੀਆਂ ਲੋੜਾਂ ਮੁਤਾਬਕ ਕਿਤਾਬਾਂ ਦੀ ਘਾਟ ਹੈ। ਇਸ ਲਈ ਸਾਡੇ ਅਪੈਕਸ ਕਲੱਬ ਮਾਨਸਾ ਵੱਲੋਂ ਕੰਪਿਊਟਰ ਵਿਸ਼ੇ ਦੀਆਂ ਕਿਤਾਬਾਂ ਮੁਹੱਈਆ ਕਰਵਾਈਆਂ ਹਨ। ਉਨ੍ਹਾਂ ਦੱਸਿਆ ਕਿ ਇਹ ਕਿਤਾਬਾਂ ਕਲੱਬ ਮੈਂਬਰ ਐਡਵੋਕੇਟ ਵਨੀਤ ਗਰਗ ਦੇ ਸਹਿਯੋਗ ਨਾਲ ਮੁਹੱਈਆ ਕਰਵਾਈਆਂ ਹਨ। ਇਸ ਮੌਕੇ ਕਲੱਬ ਦੇ ਪ੍ਰਧਾਨ ਸੰਜੀਵ ਪਿੰਕਾ ਨੇ ਦੱਸਿਆ ਕਿ ਅਪੈਕਸ ਕਲੱਬ ਮਾਨਸਾ ਦੇ ਮੈਂਬਰਾਂ ਦੀ ਕੋਸ਼ਿਸ਼ ਰਹਿੰਦੀ ਹੈ ਕਿ ਲੋੜਵੰਦ ਵਿਦਿਆਰਥੀਆਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇ ਇਸ ਲਈ ਇਹ ਕਿਤਾਬਾਂ ਲਾਇਬ੍ਰੇਰੀ ਨੂੰ ਦਿੱਤੀਆਂ ਹਨ ਤਾਂ ਕਿ ਇਸ ਸੈਸ਼ਨ ਦੇ ਵਿਦਿਆਰਥੀ ਇਸ ਤੋਂ ਲਾਹਾ ਲੈਣ ਬਾਅਦ ਕਿਤਾਬਾਂ ਵਾਪਸ ਲਾਇਬ੍ਰੇਰੀ ਵਿੱਚ ਜਮਾਂ ਕਰਵਾਉਣਗੇ ਅਤੇ ਅਗਲੇ ਵਿਦਿਅਕ ਸੈਸ਼ਨ ਦੇ ਵਿਦਿਆਰਥੀ ਵੀ ਇਹਨਾਂ ਨੂੰ ਪੜ ਸਕਣਗੇ। ਇਸ ਕੈਂਪਸ ਦੇ ਮੁਖੀ ਡਾਕਟਰ ਭੀਮ ਸੈਨ ਸਿੰਗਲਾ ਅਤੇ ਕੈਂਪਸ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਡਾਕਟਰ ਹਸਨ ਸਰਦਾਰ ਮੋਫ਼ਰ ਬੱਚਿਆਂ ਦੀਆਂ ਜ਼ਰੂਰਤਾਂ ਨੂੰ ਸਟਾਫ ਮੈਂਬਰਾਂ ਅਤੇ ਸਮਾਜਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਪੂਰਾ ਕਰਨ ਲਈ ਹਰ ਸੰਭਵ ਯਤਨ ਕਰਦੇ ਹਨ। ਇਸ ਮੌਕੇ ਕਲੱਬ ਮੈਂਬਰਾਂ ਦਾ ਧੰਨਵਾਦ ਕਰਦਿਆਂ ਮੁਖੀ ਡਾਕਟਰ ਭੀਮ ਸੈਨ ਸਿੰਗਲਾ ਨੇ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਰਹੇਗੀ ਕਿ ਉਹ ਵਿਦਿਆਰਥੀਆਂ ਦੇ ਵਧੀਆ ਭਵਿੱਖ ਲਈ ਸਟਾਫ ਮੈਂਬਰਾਂ ਦੇ ਸਹਿਯੋਗ ਨਾਲ ਕੰਮ ਕਰਨ ਅਤੇ ਵਿਦਿਆਰਥੀਆਂ ਦੀ ਹਰ ਲੋੜ ਨੂੰ ਪੂਰਾ ਕਰਨ ਲਈ ਹਰ ਸੰਭਵ ਯਤਨ ਕਰਕੇ ਇਸ ਕੈਂਪਸ ਨੂੰ ਜ਼ਿਲ੍ਹੇ ਦੇ ਵਧੀਆ ਵਿਦਿਅਕ ਅਦਾਰਿਆਂ ਦੀ ਸੂਚੀ ’ਚ ਪਹਿਲੇ ਸਥਾਨ ਤੇ ਲੈ ਕੇ ਜਾਣ। ਇਸ ਮੌਕੇ ਕੈਂਪਸ ਮੁਖੀ ਡਾਕਟਰ ਭੀਮ ਸੈਨ ਸਿੰਗਲਾ, ਕਲੱਬ ਦੇ ਪ੍ਰਧਾਨ ਸੰਜੀਵ ਪਿੰਕਾ, ਵਾਈਸ ਪ੍ਰਧਾਨ ਅਸ਼ਵਨੀ ਜਿੰਦਲ, ਮੈਂਬਰ ਬਨੀਤ ਗੋਇਲ ਹਾਜ਼ਰ ਸਨ।