ਮਾਤਾ ਸੁੰਦਰੀ ਗਰਲਜ਼ ਕਾਲਜ ’ਚ ਇਨਾਮ ਵੰਡ ਸਮਾਗਮ 17 ਨੂੰ
ਮਾਤਾ ਸੁੰਦਰੀ ਯੁਨੀਵਰਸਿਟੀ ਗਰਲਜ ਕਾਲਜ ਵਿਖੇ
Publish Date: Sat, 14 Feb 2026 06:21 PM (IST)
Updated Date: Sun, 15 Feb 2026 04:09 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਮਾਤਾ ਸੁੰਦਰੀ ਯੁਨੀਵਰਸਿਟੀ ਗਰਲਜ਼ ਕਾਲਜ ਵਿਖੇ 17 ਫ਼ਰਵਰੀ 2026 ਨੂੰ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਕਾਲਜ ਪ੍ਰਿੰਸੀਪਲ ਡਾ. ਬਰਿੰਦਰ ਕੌਰ ਨੇ ਖੁਸ਼ੀ ਪ੍ਰਗਟ ਕਰਦਿਆਂ ਦੱਸਿਆ ਕਿ ਕਾਲਜ ਆਪਣੀ ਦੂਸਰੀ ਕਨਵੋਕੇਸ਼ਨ ਤੇ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਉਣ ਜਾ ਰਿਹਾ ਹੈ। ਕਾਲਜ ਦੀਆਂ ਸੈਂਕੜੇ ਵਿਦਿਆਰਥਣਾਂ ਡਿਗਰੀ ਤੇ ਇਨਾਮ ਪ੍ਰਾਪਤ ਕਰਨਗੀਆਂ। ਉਨ੍ਹਾਂ ਦੱਸਿਆ ਕਿ ਸਮਾਗਮ ਦੇ ਮੁਖ ਮਹਿਮਾਨ ਡਾ. ਬਲਜੀਤ ਕੌਰ, ਕੈਬਨਿਟ ਮੰਤਰੀ ਪੰਜਾਬ ਹੋਣਗੇ ਤੇ ਸਮਾਗਮ ਦੀ ਪ੍ਰਧਾਨਗੀ ਡਾ. ਜਗਦੀਪ ਸਿੰਘ ਵਾਈਸ ਚਾਂਸਲਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਕਰਨਗੇ। ਕਨਵੋਕੇਸ਼ਨ ਭਾਸ਼ਣ ਡਾ. ਜਸਵਿੰਦਰ ਸਿੰਘ ਬਰਾੜ , ਡੀਨ ਅਕਾਦਮਿਕ ਮਾਮਲੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇਣਗੇ। ਵਿਸ਼ੇਸ ਮਹਿਮਾਨ ਦੇ ਤੌਰ ‘ਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨਵਜੋਤ ਕੌਰ ਅਤੇ ਡਾ. ਅਮਰਇੰਦਰ ਸਿੰਘ , ਡਾਇਰੈਕਟਰ ਕਾਂਸਟੀਚੂਐਂਟ ਕਾਲਜਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਹੋਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਡਿਗਰੀ ਤੇ ਇਨਾਮ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ 16 ਫ਼ਰਵਰੀ 2026 ਨੂੰ ਕਨਵੋਕੇਸ਼ਨ ਰਿਹਸਲ ਵਿੱਚ ਸਵੇਰੇ 10 ਵਜੇ ਤੱਕ ਹਾਜ਼ਰ ਹੋਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਕਿਰਨ ਬਾਲਾ, ਡਾ. ਰਾਮ ਕ੍ਰਿਸ਼ਨ, ਡਾ. ਜਸਪਾਲ ਸਿੰਘ, ਡਾ.ਬੱਲਮ ਲੀਬਾਂ ਆਦਿ ਹਾਜ਼ਰ ਸਨ।