ਪ੍ਰਾਇਮਰੀ ਸਕੂਲ ਭੰਮੇ ਖੁਰਦ ਵਿਖੇ ਕਰਵਾਇਆ ਸਮਾਗਮ
ਹਲਕਾ ਸਰਦੂਲਗੜ੍ਹ ਦੇ ਸਰਕਾਰੀ ਪ੍ਰਾਇਮਰੀ
Publish Date: Sat, 28 Mar 2026 06:44 PM (IST)
Updated Date: Sun, 29 Mar 2026 04:12 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਝੁਨੀਰ : ਹਲਕਾ ਸਰਦੂਲਗੜ੍ਹ ਦੇ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਭੰਮੇ ਖੁਰਦ ਵਿਖੇ ਗ੍ਰੈਜੂਏਸ਼ਨ ਸੈਰੇਮਨੀ ਸਾਲਾਨਾ ਪ੍ਰੋਗਰਾਮ ਕਰਵਾਇਆ ਗਿਆ ਤੇ ਨਰਸਰੀ ਤੋਂ ਪੰਜਵੀਂ ਤੱਕ ਦੇ ਬੱਚਿਆਂ ਦਾ ਨਤੀਜਾ ਕੱਢ ਕੇ ਰਿਪੋਰਟ ਕਾਰਡ ਦਿੱਤੇ ਗਏ ਤੇ ਪੁਜ਼ੀਸ਼ਨ ਪ੍ਰਾਪਤ ਕਰਨ ਵਾਲੇ ਬੱਚਿਆਂ ਦਾ ਟਰਾਫੀ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਰੰਗਾਰੰਗ ਅਤੇ ਸੱਭਿਆਚਾਰਕ ਪ੍ਰੋਗਰਾਮ ਸਕੂਲ ਦੇ ਬੱਚਿਆਂ ਨੇ ਬਾਖੂਬੀ ਢੰਗ ਨਾਲ ਨਿਭਾਇਆ ਅਤੇ ਕਮੇਡੀ ਗਿੱਧਾ ਤੇ ਸਕਿੱਟਾਂ ਨਾਲ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਪ੍ਰੋਗਰਾਮ ਦੌਰਾਨ ਮੁੱਖ ਮਹਿਮਾਨ ਤੌਰ ਤੇ ਬਲਾਕ ਸਮਤੀ ਝੁਨੀਰ ਦੇ ਚੇਅਰਮੈਨ ਭੋਲਾ ਸਿੰਘ ਭੰਮਾ ਵਿਸ਼ੇਸ਼ ਤੌਰ ’ਤੇ ਪੁੱਜੇ, ਜਿਨ੍ਹਾਂ ਦਾ ਸਵਾਗਤ ਕਰਦਿਆਂ ਸਕੂਲ ਦੇ ਮੁੱਖਅਧਿਆਪਕ ਸਸੀਲ ਕੁਮਾਰ ਨੇ ਧੰਨਵਾਦ ਕੀਤਾ।
ਇਸ ਮੌਕੇ ਵੱਖ-ਵੱਖ ਬੁਲਾਰਿਆ ਨੇ ਸਕੂਲ ਦੀ ਮੈਨੇਜਮੈਂਟ ਕਮੇਟੀ ਤੇ ਸਮੁੱਚੇ ਸਕੂਲ ਸਟਾਫ਼ ਦੀ ਜੰਮ ਕੇ ਤਾਰੀਫ਼ ਕੀਤੀ ਤੇ ਬੱਚਿਆਂ ਵੱਲੋਂ ਨਿਭਾਏ ਗਏ ਪੰਜਾਬੀ ਕਲਚਰ ਗਿੱਧਾ ਭੰਗੜਾ ਪਾਉਣ ਵਾਲੇ ਬੱਚਿਆਂ ਨੂੰ ਹੌਸਲਾ ਅਫ਼ਜ਼ਾਈ ਦਿੱਤੀ ਸਕੂਲ ਦੇ ਮੁੱਖ ਅਧਿਆਪਕ ਨੇ ਪਿੰਡ ਵਾਸੀਆਂ ਬੱਚਿਆਂ ਦੇ ਮਾਪਿਆਂ ਤੇ ਆਏ ਹੋਏ ਮੋਹਤਬਰ ਵਿਅਕਤੀਆਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਸਕੂਲ ਹਰ ਪੱਖੋਂ ਪੂਰੀ ਤਨਦੇਹੀ ਨਾਲ ਜਿੱਥੇ ਬੱਚਿਆਂ ਨੂੰ ਚੰਗੀ ਐਜੂਕੇਸ਼ਨ ਦੇ ਰਿਹਾ ਹੈ, ਉੱਥੇ ਬੱਚਿਆਂ ਨੂੰ ਖੇਡਾਂ ਵੱਲ ਤੇ ਪੰਜਾਬੀ ਸੱਭਿਆਚਾਰ ਨਾਲ ਜੋੜਨ ਦੀ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਕੂਲ ਵਿਚ ਹਰ ਪ੍ਰਕਾਰ ਦੀ ਸਹੂਲਤ ਹੈ ਤੇ ਬੱਚਿਆਂ ਨੂੰ ਪੜਾਉਣ ਲਈ ਵੀ ਸਾਰਾ ਸਟਾਫ ਮੌਜੂਦ ਹੈ ਸਕੂਲ ’ਚ ਸਿਰਫ ਵੱਡੇ ਜਨਰੇਟਰ ਦੀ ਘਾਟ ਜਾਪਦੀ ਸੀ ਉਹ ਵੀ ਪਿੰਡ ਵਾਸੀਆਂ ਦੇ ਸਹਿਯੋਗ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਇਸ ਵਾਰ ਪੂਰੀ ਹੋ ਜਾਵੇਗੀ। ਇਸ ਮੌਕੇ ਉਨ੍ਹਾਂ ਸਾਰੇ ਆਏ ਹੋਏ ਮੋਹਤਬਰ ਵਿਅਕਤੀਆਂ ਬੱਚਿਆਂ ਦੇ ਮਾਪਿਆਂ ਦਾ ਧੰਨਵਾਦ ਕੀਤਾ ਤੇ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ।
ਇਸ ਮੌਕੇ ਹਰਪ੍ਰੀਤ ਸਿੰਘ ਬੀ ਆਰ ਸੀ ਅਮਨਦੀਪ ਕੌਰ, ਮਾਸਟਰ ਕੁਲਵਿੰਦਰ ਸਿੰਘ, ਮਾਸਟਰ ਸੰਦੀਪ ਸਿੰਗਲਾ, ਮੈਡਮ ਸਰਬਜੀਤ ਕੌਰ, ਸਿਮਰਜੀਤ ਕੌਰ, ਮਨਦੀਪ ਸਿੰਘ ਆਦਿ ਤੋਂ ਇਲਾਵਾ ਗੁਰਮੇਲ ਸਿੰਘ ਭੰਮਾ, ਹਲਕਾ ਮੀਡੀਆ ਇੰਚਾਰਜ ਸਰਦੂਲਗੜ੍ਹ ਆਮ ਆਦਮੀ ਪਾਰਟੀ, ਸਾਬਕਾ ਸਰਪੰਚ ਜਸਪਾਲ ਸਿੰਘ, ਕਸ਼ਮੀਰ ਸਿੰਘ ਸੀਰਾ, ਗੁਲਾਬ ਸਿੰਘ, ਗੁਰਪ੍ਰੀਤ ਸਿੰਘ ਕਾਲਾ, ਗੁਰਪ੍ਰੀਤ ਸਿੰਘ ਭੰਮਾ, ਸਮਾਜ ਸੇਵੀ ਕੌਰ ਸਿੰਘ, ਮਾਸਟਰ ਮੈਡਮ ਗੁਰਬਚਨ ਕੌਰ, ਡਾ. ਗੁਰਜੰਟ ਸਿੰਘ, ਭੋਲਾ ਸਿੰਘ, ਸਾਬਕਾ ਮੈਂਬਰ ਵਿਸਾਖਾ ਸਿੰਘ ਮੈਂਬਰ ਤੇ ਬੱਚਿਆਂ ਦੇ ਮਾਪੇ ਵੱਡੀ ਗਿਣਤੀ ’ਚ ਹਾਜ਼ਰ ਸਨ।