ਫ਼ਲਾਇੰਗ ਬਰਡਜ਼ ਸਕੂਲ ਨੇ ਵਿਦਿਆਰਥੀਆਂ ਦਾ ਕਰਵਾਇਆ ਮਨੋਰੰਜਕ ਟੂਰ ਫਲਾਇੰਗ ਬਰਡਜ਼ ਸਕੂਲ, ਮਾਨਸਾ ਵੱਲੋਂ ਬਾਲ
Publish Date: Fri, 20 Nov 2026 04:54 PM (IST)
Updated Date: Fri, 20 Nov 2026 04:55 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਮਾਨਸਾ : ਫ਼ਲਾਇੰਗ ਬਰਡਜ਼ ਸਕੂਲ, ਮਾਨਸਾ ਵੱਲੋਂ ਬਾਲ ਦਿਵਸ ਮਨਾਉਣ ਦੇ ਉਦੇਸ਼ ਨਾਲ ਬੱਚਿਆਂ ਲਈ ਸਿਰਸਾ ਦੇ ਗੇਮਿੰਗ ਜ਼ੋਨ ਵਿਖੇ ਇੱਕ ਵਿਸ਼ੇਸ਼ ਮਨ਼ੋਰੰਜਕ ਟੂਰ ਲਗਾਇਆ। ਟੂਰ ਦਾ ਮੁੱਖ ਮਕਸਦ ਬੱਚਿਆਂ ਨੂੰ ਬਾਲ ਦਿਵਸ ਦੇ ਮੌਕੇ ’ਤੇ ਪੜ੍ਹਾਈ ਦੇ ਨਾਲ-ਨਾਲ ਮਨੋਰੰਜਨ, ਖੇਡਾਂ ਅਤੇ ਖੁਸ਼ੀ ਭਰੇ ਪਲ ਪ੍ਰਦਾਨ ਕਰਨਾ ਸੀ। ਇਹ ਟੂਰ ਸਕੂਲ ਦ਼ੀ ਪ੍ਰਿੰਸ਼ੀਪਲ ਮੈਡਮ ਚਿਲਚਮਲ ਬਾਠਲਾ ਦ਼ੀ ਅਗਵਾਈ ਹੇਠ ਸਕੂਲ ਤੋਂ ਰਵਾਨਾ ਹੋਇਆ। ਇਸ ਟੂਰ ਨੂੰ ਲੈ ਕੇ ਬੱਚਿਆਂ ਵਿੱਚ ਬਹੁਤ ਉਤਸ਼ਾਹ ਅਤੇ ਖੁਸ਼ੀ ਦੇਖਣ ਨੂੰ ਮਿਲ਼ੀ। ਸਿਰਸਾ ਦੇ ਗੇਮਿੰਗ ਜ਼ੋਨ ਵਿੱਚ ਬੱਚਿਆਂ ਨੇ ਵੱਖ - ਵੱਖ ਮਨ਼ੋਰੰਜਕ ਖੇਡਾਂ ਅਤੇ ਗਤੀਵਿਧ਼ੀਆਂ ਦਾ ਖੂਬ ਆਨੰਦ ਮਾਣਿਆ। ਬੱਚਿਆਂ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਖੇਡਾਂ ਖੇਡ਼ੀਆਂ ਅਤੇ ਹਾਸੇ-ਮਜ਼ਾਕ ਕਰਚਦਆਂ ਖੁਸ਼ੀ ਭਰੇ ਪਲ ਬਿਤਾਏ। ਇਸ ਟੂਰ ਦੌਰਾਨ ਬੱਚਿਆਂ ਨੂੰ ਮਨੋਰੰਜਨ ਦੇ ਨਾਲ-ਨਾਲ ਇਕ-ਦੂਜੇ ਨਾਲ ਮਿਲਜੁਲ ਕੇ ਰਹਿਣ, ਸਹਿਯੋਗ ਕਰਨ ਅਤੇ ਆਪਸੀ ਸਾਂਝ ਵਧਾਉਣ ਦਾ ਮੌਕਾ ਵੀ ਮਿਲਿਆ। ਵਾਪਸੀ ਸਮੇਂ ਬੱਚਿਆਂ ਨੂੰ ਗੁਰੂ ਘਰ ਦੇ ਦਰਸ਼ਨ ਵੀ ਕਰਵਾਏ ਗਏ। ਅੰਤ ਵਿੱਚ ਪ੍ਰਿੰਸੀਪਲ ਝਿਲਮਿਲ ਬਾਠਲਾ ਨੇ ਕਿਹਾ ਕਿ ਬਾਲ ਦਿਵਸ ਬੱਚਿਆਂ ਦੀ ਖੁਸ਼ੀ, ਉਨ੍ਹਾਂ ਦੇ ਸੁਪਨਿਆਂ ਅਤੇ ਉਨ੍ਹਾਂ ਦੇ ਸੁਨਹਿਰ਼ੀ ਭਵਿੱਖ ਨੂੰ ਸਮਰਪਿਤ ਦਿਨ ਹੈ। ਅਜਿਹੇ ਟੂਰ ਬੱਚਿਆਂ ਦੇ ਸਰਵਪੱਖ਼ੀ ਵਿਕਾਸ ਵਿੱਚ ਅਹਿਮ ਭੂਚਮਕਾ ਨਿਭਾਉਂਦੇ ਹਨ ਅਤੇ ਉਨ੍ਹਾਂ ਨੂੰ ਸਿੱਖਣ ਦੇ ਨਾਲ-ਨਾਲ ਖੁਸ਼ ਰਹਿਣ ਦਾ ਮੌਕਾ ਵ਼ੀ ਪ੍ਰਦਾਨ ਕਰਦੇ ਹਨ।