
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸੀਪੀਆਈ ਦੀ ਦਿੱਲੀ ਚੱਲੋ ਬਦਲਾਅ

ਚਤਰ ਸਿੰਘ, ਪੰਜਾਬੀ ਜਾਗਰਣ
ਬੁਢਲਾਡਾ
ਸੀਪੀਆਈ ਦੀ ਦਿੱਲੀ ਚੱਲੋ ਬਦਲਾਅ ਜ਼ਰੂਰੀ ਹੈ। ਰੈਲੀ ਸਬੰਧੀ ਪਦ ਯਾਤਰਾ ਤਹਿਤ ਬੁਢਲਾਡਾ ਸਬ ਡਵੀਜ਼ਨ ਦੇ ਵੱਖ ਵੱਖ ਪਿੰਡਾਂ ਲਖਮੀਰਵਾਲਾ, ਆਲਮਪੁਰ ਮੰਦਰਾਂ, ਟਾਹਲੀਆਂ, ਬੋੜਾਵਾਲ, ਬੱਛੋਆਣਾ, ਰੰਘੜਿਆਲ, ਬਖ਼ਸ਼ੀਵਾਲਾ ਤੇ ਕਾਹਨਗੜ੍ਹ ਵਿਚ ਨੁੱਕੜ ਜਲਸੇ ਸਬ ਡਵੀਜ਼ਨ ਸਕੱਤਰ ਸੀਤਾਰਾਮ ਗੋਬਿੰਦਪੂਰਾ ਦੀ ਅਗਵਾਈ ਹੇਠ ਕੀਤੇ ਗਏ। ਜਲਸਿਆਂ ਨੂੰ ਸੰਬੋਧਨ ਸੀਪੀਆਈ ਦੇ ਨੈਸ਼ਨਲ ਕੌਂਸਲ ਮੈਂਬਰ ਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਦੇਸ਼ ਅਨੇਕਾਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ ਅਤੇ ਸਮੇਂ ਦੇ ਹਾਕਮ ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਅਤੇ ਕਰਜ਼ ਮੁਆਫ਼ੀ ਦੇ ਹੱਲ ਕਰਨ ਦੀ ਬਜਾਏ ਉਲਟਾ ਸੰਵਿਧਾਨਕ ਸੰਸਥਾਵਾਂ ਬੇਲੋੜਾ ਦਖ਼ਲ ਦੇ ਦੇਸ਼ ਤੇ ਸੰਵਿਧਾਨ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ।, ਜਿਸ ਕਾਰਨ ਸਮਾਂ ਮੰਗ ਕਰਦਾ ਹੈ ਕਿ ਬਦਲਾਅ ਜ਼ਰੂਰੀ ਹੈ। ਉਸੇ ਤਹਿਤ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਵਿਦਿਆਰਥੀਆਂ, ਛੋਟੇ ਕਾਰੋਬਾਰੀਆਂ ਤੇ ਔਰਤਾਂ ਦੇ ਹੱਕਾਂ ਲਈ ਸੀਪੀਆਈ ਦੀ ਇੱਕ ਸਤੰਬਰ ਦਿੱਲੀ ਚੱਲੋ ਬਦਲਾਅ ਜ਼ਰੂਰੀ ਹੈ। ਇਸ ਮੌਕੇ ਜ਼ਿਲ੍ਹਾ ਸਕੱਤਰ ਕ੍ਰਿਸ਼ਨ ਸਿੰਘ ਚੌਹਾਨ, ਸਹਾਇਕ ਸਕੱਤਰ ਵੇਦ ਪ੍ਰਕਾਸ਼ ਬੁਢਲਾਡਾ, ਸੀਤਾਰਾਮ ਗੋਬਿੰਦਪੂਰਾ ਸਕੱਤਰ ਬੁਢਲਾਡਾ, ਮਲਕੀਤ ਸਿੰਘ ਮੰਦਰਾਂ, ਸਹਾਇਕ ਸਕੱਤਰ ਜਗਸੀਰ ਸਿੰਘ ਰਾਏਕੇ ਅਤੇ ਚਿਮਨ ਲਾਲ ਕਾਕਾ ਨੇ ਕਿਹਾ ਕਿ ਜ਼ਿਲ੍ਹਾ ਮਾਨਸਾ ਵੱਲੋਂ ਇੱਕ ਹਜ਼ਾਰ ਤੋਂ ਵੱਧ ਸਾਥੀ ਦਿੱਲੀ ਰੈਲੀ ਵਿੱਚ ਸ਼ਾਮਲ ਹੋਣਗੇ। ਇਸ ਮੌਕੇ ਲੱਖਾ ਸਿੰਘ, ਰਾਮ ਸਿੰਘ, ਮਾਸਟਰ ਗੁਰਬਚਨ ਸਿੰਘ, ਹਰਮੀਤ ਸਿੰਘ ਬੋੜਾਵਾਲ, ਗੋਰਾ ਟਾਹਲੀਆਂ, ਗਰੀਬੂ ਸਿੰਘ, ਕਿੱਕਰ ਸਿੰਘ, ਮੱਖਣ ਰੰਘੜਿਆਲ, ਗੁਰਦੀਪ ਸਿੰਘ ਆਦਿ ਆਗੂਆਂ ਨੇ ਵੱਡੀ ਗਿਣਤੀ ਵਿਚ ਦਿੱਲੀ ਰੈਲੀ ਵਿਚ ਸ਼ਾਮਲ ਹੋਣ ਦਾ ਵਿਸ਼ਵਾਸ ਦਿਵਾਇਆ ਗਿਆ।