ਪਿੰਡ ਫੱਫੜੇ ਭਾਈ ਕੇ ਵਿਖੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਸ਼ਹੀਦ ਭਗਤ ਦੇ ਬੰਬ ਦੀਆਂ ਸੱਥਾਂ ’ਚ
Publish Date: Wed, 09 Sep 2026 06:54 PM (IST)
Updated Date: Thu, 10 Sep 2026 04:02 AM (IST)
ਫ਼ੋਟੋ : 20 ਐਮਏਐਨ ਕੈਪਸ਼ਨ : ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਨਾਅਰੇਬਾਜ਼ੀ ਕਰਦੇ ਹੋਏ ਯੂਨੀਅਨ ਆਗੂ। ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ : ਸ਼ਹੀਦ ਭਗਤ ਦੇ ਬੰਬ ਸੁੱਟਣ ਦੀਆਂ ਸੱਥਾਂ ’ਚ ਗੱਲਾਂ ਕਰਨ ਵਾਲਾ ਮੁੱਖ ਮੰਤਰੀ ਕਾਲੇ ਝੰਡਿਆਂ ਤੋਂ ਖ਼ਤਰਾ ਮੰਨਣ ਲੱਗਿਆ ਹੈ ਅਤੇ ਪੰਜਾਬ ’ਚ ਇਨਕਲਾਬੀਆਂ ਦੇ ਰਾਜ ਅੰਦਰ ਬੋਲਣ ਦੀ ਆਜ਼ਾਦੀ ਖ਼ਤਮ ਹੋ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਿੰਡ ਫੱਫੜੇ ਭਾਈ ਕੇ ਵਿਖੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਸਮੇਂ ਮਜ਼ਦੂਰਾਂ ਨੂੰ ਸੰਬੋਧਨ ਕਰਦੇ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਪੰਜਾਬ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ ਨੇ ਕੀਤਾ। ਇਸ ਮੌਕੇ ਜਥੇਬੰਦੀ ਨੇ ਕਿਹਾ ਕਿ ਪਿੰਡ ਸ਼ੇਰੋਂ ਤੇ ਤੂਰਬੰਜ਼ਾਰੇ ਦੇ ਦਲਿਤ ਗੁਲਜ਼ਾਰ ਦੀ ਆਤਮਹੱਤਿਆ ਦੀ ਘਟਨਾ ਤੇ ਮੁੱਖ ਮੰਤਰੀ ਪੰਜਾਬੀਆਂ ਤੋਂ ਮੁਆਫ਼ੀ ਮੰਗਣ। ਮਜ਼ਦੂਰਾਂ ਨੂੰ ਸੰਬੋਧਨ ਕਰਦੇ ਭਗਵੰਤ ਸਮਾਓਂ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਯੁੱਧ ਨਸ਼ਿਆਂ ਵਿਰੁੱਧ ਦੀ ਥਾਂ ਬੋਲਣ ਦੀ ਆਜ਼ਾਦੀ ਨੂੰ ਕੁਚਲਣ ਦੇ ਰਾਹ ਪੈ ਗਿਆ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਦਲਿਤ ਮਜ਼ਦੂਰ ਗੁਲਜ਼ਾਰ ਸਿੰਘ ਦੀ ਲਾਸ਼ ਦਾ ਦਾਅ ਸਸਕਾਰ ਕਰਕੇ ਗੁੰਡਾਗਰਦੀ ਦਾ ਸਬੂਤ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਰਬਾਂ ਰੁਪਏ ਖਰਚ ਕਰ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਬਾਅਦ ਵੀ ਨਸ਼ਾ ਤਸਕਰ ਬੇਖੌਫ਼ ਨਸ਼ੇ ਵੇਚ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੇ ਜਿਸ ਜੋਸ਼ ਨਾਲ ‘ਆਪ’ ਨੂੰ ਸੱਤਾ ‘ਚ ਲਿਆਂਦਾ ਹੈ। ਉਨ੍ਹੇ ਹੀ ਗੁੱਸੇ ਨਾਲ ਸੱਤਾ ਤੋਂ ਲਾਂਭੇ ਕਰਨਗੇ। ਉਨ੍ਹਾਂ ਕਿਹਾ ਕਿ ਮਨਰੇਗਾ ਰੁਜ਼ਗਾਰ ਮੁੜ ਬਹਾਲ ਕਰਾਉਣ ਲਈ ਹਰ ਵਰਗ ਦੇ ਮਜ਼ਦੂਰਾਂ ਦੀ ਸਮਾਜਿਕ ਸੁਰੱਖਿਆ ਲਈ ਕਾਨੂੰਨ ਲਾਗੂ ਕਰਾਉਣ ਲਈ, ਕਰਜ਼ਾ ਮੁਕਤੀ, ਨਸ਼ਾ ਮੁਕਤੀ ਲਈ 24 ਸਤੰਬਰ ਨੂੰ ਮਾਨਸਾ ਡੀਸੀ ਦਫਤਰ ਵਿਸ਼ਾਲ ਮਜ਼ਦੂਰ ਅਧਿਕਾਰ ਰੈਲੀ ਕੀਤੀ ਜਾਵੇਗੀ। ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੇ ਜ਼ਿਲ੍ਹਾ ਆਗੂ ਜਰਨੈਲ ਸਿੰਘ ਮਾਨਸਾ, ਗੁਰਜੰਟ ਸਿੰਘ ਫੱਫੜੇ, ਗੁਰਲਾਲ ਸਿੰਘ, ਕਰਮਜੀਤ ਕੌਰ ਵੀ ਮੌਜੂਦ ਸਨ।