ਭਾਜਪਾ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ
ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਮੁੱਖ
Publish Date: Thu, 10 Sep 2026 07:55 PM (IST)
Updated Date: Fri, 11 Sep 2026 04:08 AM (IST)
ਰਮਨਦੀਪ ਸਿੰਘ ਸੰਧੂ, ਪੰਜਾਬੀ ਜਾਗਰਣ ਝੁਨੀਰ : ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਸਮੂਹ ਅਹੁਦੇਦਾਰ ਤੇ ਵਰਕਰ ਮੌਜੂਦ ਜ਼ਿਲ੍ਹਾ ਪ੍ਰਧਾਨ ਗੌਮਾ ਰਾਮ ਕਰੰਡੀ ਅਤੇ ਯੂਥ ਪ੍ਰਧਾਨ ਗੁਰਚਰਨ ਸਿੰਘ ਨੇ ਦੱਸਿਆ ਕਿ ਪਿਛਲੇ ਦਿਨ੍ਹੀਂ ਪੰਜਾਬ ਦੀ ਮੌਜੂਦਾ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਲੋਕ ਮਿਲਣੀ ਵਿੱਚ ਸ਼ੇਰੋ ਪਿੰਡ ਦੇ ਨੌਜਵਾਨ ਵੱਲੋਂ ਪੰਜਾਬ ਵਿੱਚ ਚੱਲ ਰਹੇ ਨਸ਼ਿਆਂ ਦੇ ਦੌਰ ਨੂੰ ਲੈ ਕੇ ਕਾਲਾ ਝੰਡਾ ਦਿਖਾਇਆ ਗਿਆ। ਰੋਸ ਪ੍ਰਦਰਸ਼ਨ ਨੂੰ ਕਰਨਾ ਤੇ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਪੁਲਿਸ ਵੱਲੋਂ ਉਸ ਨੌਜਵਾਨ ਤੇ ਬਹੁਤ ਤਸ਼ੱਦਦ ਕੀਤੇ ਗਏ। ਇਸ ਬੇਰਹਿਮ ਸਰਕਾਰ ਖ਼ਿਲਾਫ਼ ਬੀਜੇਪੀ ਵੱਲੋਂ ਅੱਜ ਮੰਡਲ ਝੁਨੀਰ ਅਤੇ ਮੰਡਲ ਫੱਤਾ ਮਾਲੋਕਾ ਦੇ ਵਰਕਰਾਂ ਅਤੇ ਅਹੁਦੇਦਾਰਾਂ ਵੱਲੋਂ ਮਿਲ ਕੇ ਝੁਨੀਰ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੁਤਲਾ ਫੂਕ ਕੇ ਸਰਕਾਰ ਦਾ ਵਿਰੋਧ ਕੀਤਾ ਗਿਆ। ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰੇਗੀ। ਮੌਜੂਦਾ ਸਰਕਾਰ ਤੋਂ ਹਰ ਵਰਗ ਦੁੱਖੀ ਹੋ ਚੁੱਕਿਆ ਹੈ ਪਵਨ ਸ਼ਰਮਾ, ਸੁਖਵਿੰਦਰ ਸਿੰਘ, ਮਲੂਕ ਸਿੰਘ, ਲੱਕੀ ਸ਼ਰਮਾ, ਨਿਰਮਲ ਸਿੰਘ, ਵਿੱਕੀ ਰਾਮ, ਖੁਸ਼ੀ ਜੱਟਣਾ, ਹਰਦੀਪ ਝੁਨੀਰ ਆਦ ਮੌਜੂਦ ਸਨ।