ਚੈਨੇਵਾਲਾ ਸਹਿਕਾਰੀ ਖੇਤਬਾੜੀ ਸੇਵਾ ਸਭਾ ਵਿਖੇ ਜਾਗਰੂਕਤਾ ਕੈਂਪ ਲਾਇਆ ਡੀ.ਸੀ.ਯੂ. ਮਾਨਸਾ ਵੱਲੋਂ ਇਫਕੋ ਅਤੇ
Publish Date: Thu, 10 Sep 2026 06:00 PM (IST)
Updated Date: Fri, 11 Sep 2026 04:05 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ : ਡੀਸੀਯੂ ਮਾਨਸਾ ਵੱਲੋਂ ਇਫ਼ਕੋ ਤੇ ਪਨਕੋਫ਼ੈਡ ਚੰਡੀਗੜ੍ਹ ਦੇ ਸਹਿਯੋਗ ਨਾਲ ਚੈਨੇਵਾਲਾ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਵਿਖੇ ਜਾਗਰੂਕਤਾ ਕੈਂਪ ਲਗਾਇਆ। ਇਸ ਮੌਕੇ ਗੁਰਮੀਤ ਗਾਗੋਵਾਲ ਮੈਨੇਜ਼ਰ, ਡੀਸੀਯੂ ਮਾਨਸਾ ਨੇ ਸਹਿਕਾਰਤਾ ਦੇ ਇਤਹਾਸ ਬਾਰੇ ਵਿਸਤਾਰ ਪੂਰਵਕ ਦੱਸਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਸਹਿਕਾਰਤਾ ਵਿਭਾਗ ਦੀਆਂ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ। ਹਿਤੇਸ਼ ਗੁਪਤਾ ਜ਼ਿਲ੍ਹਾ ਪ੍ਰਤੀਨਿਧੀ ਇਫ਼ਕੋ ਨੇ ਕਿਸਾਨਾਂ ਅਤੇ ਸਹਿਕਾਰੀ ਵਿਭਾਗ ਦੇ ਵਿਕਾਸ ਵਿੱਚ ਇਫ਼ਕੋ ਦੀਆਂ ਗਤੀਵਿਧੀਆਂ ਅਤੇ ਭੂਮਿਕਾ ਬਾਰੇ ਦੱਸਦਿਆਂ ਕਿਹਾ ਕਿ ਇਫ਼ਕੋ ਖਾਦ ਦੀ ਦੁਨੀਆ ਦੀ ਸਭ ਤੋਂ ਵੱਡੀ ਸੰਸਥਾ ਹੈ, ਜੋ ਕਿ ਪੂਰਨ ਤੌਰ ਤੇ ਸਹਿਕਾਰੀ ਹੈ। ਇਸ ਤੋਂ ਇਲਾਵਾ ੳਨ੍ਹਾਂ ਨੇ ਨੈਨੋ ਖਾਦਾਂ ਦੇ ਫ਼ਾਇਦੇ ਅਤੇ ਵਰਤਣ ਦੇ ਢੰਗ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ। ਅਜੇ ਏਜੀਟੀ ਇਫ਼ਕੋ ਨੇ ਫ਼ਸਲ ਨੂੰ ਲੋੜੀਂਦਾ ਤੱਤਾਂ ਬਾਰੇ ਜਾਣਕਾਰੀ ਦਿੱਤੀ। ਜੀਤ ਸਿੰਘ ਰੁਪਾਣਾ ਸਾਬਕਾ ਮਸ਼ੀਨ ਮੈਨ ਡੀਸੀਯੂ ਮਾਨਸਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਤੋਂ ਇਲਾਵਾ ਉਨ੍ਹਾਂ ਨੇ ਲੋਕਾਂ ਨੂੰ ਵੱਧ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ। ਗੁਰਪਿਆਰ ਸਿੰਘ ਸਕੱਤਰ ਸਭਾ ਨੇ ਸਭਾ ਦੇ ਕਾਰੋਬਾਰ ਬਾਰੇ ਜਾਣਕਾਰੀ ਦਿੱਤੀ ਅਤੇ ਇਫਕੋ ਨੂੰ ਸਮੇਂ ਸਿਰ ਖਾਦ ਦੀ ਪੂਰਤੀ ਕਰਨ ਲਈ ਧੰਨਵਾਦ ਕੀਤਾ। ਇਸ ਮੌਕੇ ਪਨਕੋਫੈਡ ਵੱਲੋਂ ਅਤੇ ਇਫਕੋ ਵੱਲੋਂ ਜਾਰੀ ਲਿਟਰੇਚਰ ਵੰਡਿਆ ਗਿਆ। ਇਸ ਪ੍ਰੋਗਰਾਮ ਵਿੱਚ ਮੌਜੂਦਾ ਪਬੰਧਕ ਕਮੇਟੀ ਜਿਸ ਵਿੱਚ ਗੁਰਦੀਪ ਸਿੰਘ ਢਿੱਲੋਂ ਪ੍ਰਧਾਨ, ਅਮਨਦੀਪ ਸਿੰਘ ਮੀਤ ਪ੍ਰਧਾਨ, ਚੈਨੇਵਾਲਾ ਤੋਂ ਇਲਾਵਾ ਬੁਹਤ ਸਾਰੇ ਕਿਸਾਨ ਮੈਂਬਰ ਹਾਜਰ ਸਨ।