ਅਮਨਗੁਰਵੀਰ ਸਿੰਘ ਲਾਡੀ ਬਲਾਕ ਝੁਨੀਰ ਦੇ ਕਾਂਗਰਸ ਕਮੇਟੀ ਦੇ ਪ੍ਰਧਾਨ ਨਿਯੁਕਤ
ਕਸਬਾ ਝੁਨੀਰ ਦੇ ਸਾਬਕਾ ਸਰਪੰਚ ਅਤੇ
Publish Date: Mon, 17 Aug 2026 04:36 PM (IST)
Updated Date: Mon, 17 Aug 2026 04:39 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਝੁਨੀਰ ਕਸਬਾ ਝੁਨੀਰ ਦੇ ਸਾਬਕਾ ਸਰਪੰਚ ਅਤੇ ਯੂਥ ਕਾਂਗਰਸ ਦੇ ਸੀਨੀਅਰ ਆਗੂ ਅਮਨਗੁਰਵੀਰ ਸਿੰਘ ਲਾਡੀ ਜਿਨ੍ਹਾਂ ਨੂੰ ਕਾਂਗਰਸ ਕਮੇਟੀ ਹਾਈ ਕਮਾਂਡ ਵੱਲੋਂ ਬਲਾਕ ਝੁਨੀਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਨਵੇਂ ਬਣਾਏ ਗਏ ਬਲਾਕ ਪ੍ਰਧਾਨ ਅਮਨਗੁਰਬੀਰ ਸਿੰਘ ਲਾਡੀ ਨੇ ਬੋਲਦਿਆਂ ਕਿਹਾ ਕਿ ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਹਾਈ ਕਮਾਂਡ ਜ਼ਿਲ੍ਹਾ ਪ੍ਰਧਾਨ ਕੁਲਵੰਤ ਰਾਏ ਸਿੰਗਲਾ ਸਾਬਕਾ ਜ਼ਿਲ੍ਹਾ ਪ੍ਰਧਾਨ ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕਰਦਾ ਹਾਂ, ਜਿੰਨ੍ਹਾਂ ਦੇ ਯਤਨਾਂ ਸਦਕਾ ਮੈਨੂੰ ਬਲਾਕ ਦਾ ਪ੍ਰਧਾਨ ਲਗਾਇਆ। ਉਨ੍ਹਾਂ ਕਿਹਾ ਕਿ ਬਲਾਕ ਝੁਨੀਰ ਵਿੱਚ ਪੈਂਦੇ ਦਰਜਨਾਂ ਪਿੰਡਾਂ ਵਿੱਚ ਬੂਥ ਲੇਵਲ ਤੇ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ‘ਤੇ ਜ਼ੋਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਤੋਂ ਹਰ ਵਰਗ ਦੁਖੀ ਹੋ ਚੁੱਕਿਆ ਹੈ ਅਤੇ ਕਾਂਗਰਸ ਪਾਰਟੀ ਨਾਲ ਪਿੰਡਾਂ ਵਿੱਚ ਵੱਡੇ ਪੱਧਰ ਤੇ ਲੋਕ ਜੁੜਨ ਲਈ ਤਿਆਰ ਬੈਠੇ ਹਨ। ਜਲਦ ਹੀ ਬਲਾਕ ਝੁਨੀਰ ਦੇ ਪੈਂਦੇ ਪਿੰਡਾਂ ਵਿੱਚ ਬੂਥ ਲੇਵਲ ਤੇ ਕੰਮ ਕੀਤਾ ਜਾਵੇਗਾ ਤੇ ਪਿੰਡ ਪਿੰਡ ਜਾ ਕੇ ਕਾਂਗਰਸ ਕਮੇਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਇਆ ਜਾਵੇਗਾ।