ਅਮਨਦੀਪ ਕੌਰ ਨੇ ਐੱਨਡੀਏ ਦੀ ਤਿਆਰੀ ਪ੍ਰੀਖਿਆ ਟੈਸਟ 'ਚੋਂ ਮੈਰਿਟ ਸੂਚੀ 'ਚ ਨਾਮ ਦਰਜ ਕਰਵਾਇਆ ਭਾਈ ਬਹਿਲੋ ਖ਼ਾਲਸਾ ਗਰਲਜ਼ ਕਾਲਜ ਫਫੜੇ
Publish Date: Mon, 19 Oct 2026 05:08 PM (IST)
Updated Date: Mon, 19 Oct 2026 05:09 PM (IST)
ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ ਹੀਰੋਂ ਖ਼ੁਰਦ ਡਾ. ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਭਾਈ ਬਹਿਲੋ ਖ਼ਾਲਸਾ ਗਰਲਜ਼ ਕਾਲਜ ਫਫੜੇ ਭਾਈਕੇ ਦੀ ਵਿਦਿਆਰਥਣ ਅਮਨਦੀਪ ਕੌਰ ਪੁੱਤਰੀ ਦਰਸ਼ਨ ਸਿੰਘ ਨੇ ਐਨਡੀ ਏ ਦੀ ਤਿਆਰੀ ਪ੍ਰੀਖਿਆ ਟੈਸਟ ਵਿਚੋਂ ਮੈਰਿਟ ਸੂਚੀ ਵਿਚ ਆਪਣਾ ਨਾਮ ਦਰਜ਼ ਕਰਵਾਇਆ। ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਜਿੱਥੇ ਵਿਦਿਆਰਥਣ, ਉਸਦੇ ਮਾਪਿਆਂ ਨੂੰ ਅਤੇ ਕਾਲਜ ਐੱਨਡੀਏ ਵਿਭਾਗ ਦੇ ਕੋਆਰਡੀਨੇਟਰ ਨੂੰ ਵਧਾਈ ਦਿੱਤੀ ਉੱਥੇ ਹੀ ਉਨ੍ਹਾਂ ਨੇ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ। ਜਿਨ੍ਹਾਂ ਦੇ ਯਤਨਾਂ ਸਦਕਾ ਐੱਸਜੀਪੀਸੀ ਅਧੀਨ ਚੱਲ ਰਹੀਆਂ ਸੰਸਥਾਵਾਂ ਵਿਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਆਪਣਾ ਅਤੇ ਆਪਣੇ ਮਾਪਿਆਂ ਦੇ ਸੁਪਨੇ ਪੂਰੇ ਕਰਨ ਲਈ ਇਕ ਬਹੁਤ ਵੱਡਾ ਪਲੇਟਫਾਰਮ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸੰਸਥਾ ਵਿੱਚ ਐਨਡੀਏ ਦੀ ਪ੍ਰੀਖਿਆ ਦੇ ਨਾਲ ਨਾਲ ਯੂਪੀਐਸਸੀ, ਆਈਏਐਸ ਅਤੇ ਹੋਰ ਸਰਕਾਰੀ ਨੌਕਰੀਆਂ ਦੀ ਤਿਆਰੀ ਵੀ ਬਹੁਤ ਹੀ ਵਧੀਆ ਤੇ ਸੁਚੱਜੇ ਢੰਗ ਨਾਲ ਕਰਵਾਈ ਜਾਂਦੀ ਹੈ। ਇਸ ਮੌਕੇ ਮੈਡਮ ਰੇਖਾ ਕਾਲੜਾ ਅਤੇ ਸਮੂਹ ਸਟਾਫ਼ ਵੱਲੋਂ ਵਿਦਿਆਰਥਣ ਅਮਨਦੀਪ ਕੌਰ ਦਾ ਸਨਮਾਨ ਕੀਤਾ। ਇਸ ਮੌਕੇ ਡਾ. ਕਾਲੜਾ ਨੇ ਕਿਹਾ ਕਿ ਜਿਹੜੇ ਵਿਦਿਆਰਥੀ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੁੰਹਦੇ ਹਨ ਉਨ੍ਹਾਂ ਪਿੱਛੇ ਮਾਪਿਆਂ ਨੇ ਬਹੁਤ ਵੱਡੀ ਘਾਲਣਾ ਘਾਲੀ ਹੁੰਦੀ ਹੈ। ਇਸ ਤੋਂ ਇਲਾਵਾ ਕਾਲਜ ਦਾ ਮਾਣ ਵਿਦਿਆਰਥਣ ਜੈਸਲੀਨ ਕੌਰ ਦਾ ਸਨਮਾਨ ਵੀ ਕੀਤਾ, ਜਿਸ ਨੇ ਜ਼ੋਨਲ ਯੂਥ -ਫੈਸਟੀਵਲ ਵਿੱਚੋਂ ਮਿੱਟੀ ਦੇ ਖਿਡੌਣੇ ਅਤੇ ਕਲੇਅ ਮਾਡਲਿੰਗ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਮੰਚ ਸੰਚਾਲਕ ਦੀ ਭੂਮਿਕਾ ਸਮਰਜੀਤ ਸਿੰਘ ਨੇ ਬਾਖੂਬੀ ਨਿਭਾਈ। ਇਸ ਮੌਕੇ ਸਮੂਹ ਸਟਾਫ਼ ਹਾਜ਼ਰ ਰਿਹਾ।