ਅਮਨ ਸਿੰਗਲਾ ਨੇ ਕੀਤਾ ਪੰਜਵੇਂ ਦਿਨ ਦੀ ਨਾਈਟ ਦਾ ਰਿਬਨ ਕੱਟ ਕੇ ਉਦਘਾਟਨ ਸ਼੍ਰੀ ਸੁਭਾਸ਼ ਡਰਾਮਾਟਿਕ ਕੱਲਬ ਦੀ ਸੁਨਿਹਰੀ
Publish Date: Wed, 14 Oct 2026 04:08 PM (IST)
Updated Date: Wed, 14 Oct 2026 04:09 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਮਾਨਸਾ ਸ਼੍ਰੀ ਸੁਭਾਸ਼ ਡਰਾਮਾਟਿਕ ਕੱਲਬ ਦੀ ਸੁਨਿਹਰੀ ਸਟੇਜ ਤੋਂ ਖੇਡੀ ਜਾਂਦੀ ਸ਼੍ਰੀ ਰਾਮ ਲੀਲਾ ਜੀ ਦਾ ਮੰਚਨ ਪੰਜਵੇਂ ਦਿਨ ਵੀ ਪੂਰੀ ਸ਼ੁੱਧਤਾ ਤੇ ਲਗਨ ਨਾਲ ਹੋਇਆ। ਇਸ ਮੌਕੇ ਰੀਬਨ ਕੱਟਣ ਦੀ ਰਸਮ ਅਮਨ ਸਿੰਗਲਾ ਢੈਪਈ ਸੀਨੀਅਰ ਕਾਂਗਰਸੀ ਆਗੂ ਤੇ ਪ੍ਰਧਾਨ ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਨੇ ਨਿਭਾਈ ਤੇ ਝੰਡਾ ਪੂਜਨ ਦੀ ਰਸਮ ਚੇਅਰਮੈਨ ਮਾਰਕੀਟ ਕਮੇਟੀ ਮਾਨਸਾ ਤੇ ਪ੍ਰਧਾਨ ਜ਼ਿਲ੍ਹਾ ਟਰਾਂਸਪੋਰਟ ਵਿੰਗ ਆਮ ਆਦਮੀ ਪਾਰਟੀ ਮਾਨਸਾ ਰਮੇਸ਼ ਸ਼ਰਮਾ ਵੱਲੋਂ ਅਦਾ ਕੀਤੀ ਗਈ। ਪਵਨ ਕੁਮਾਰ ਰੇਅ ਵਾਲਿਆਂ ਵੱਲੋਂ ਆਰਤੀ ਦੀ ਰਸਮ਼ ਕੀਤੀ ਗਈ। ਉਨ੍ਹਾਂ ਕਲੱਬ ਦੇ ਕਲਾਕਾਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਲਾਕਾਰਾਂ ਵੱਲੋਂ ਹੀ ਸਖ਼ਤ ਮਿਹਨਤ ਕਰਕੇ ਆਪਣੀ ਅਦਾਕਾਰੀ ਨਾਲ ਨਵੀਂ ਪੀੜ੍ਹੀ ਨੂੰ ਪ੍ਰਭੂ ਸ਼੍ਰੀ ਰਾਮ ਜੀ ਦੀ ਲੀਲਾ ਤੋਂ ਭਲੀ-ਭਾਂਤ ਜਾਣੂ ਕਰਵਾਇਆ ਜਾਂਦਾ ਹੈ। ਇਸ ਮੌਕੇ ਕੱਲਬ ਦੇ ਚੇਅਰਮੈਨ ਅਸ਼ੋਕ ਗਰਗ ਤੇ ਪ੍ਰਧਾਨ ਪ੍ਰਵੀਨ ਕੁਮਾਰ ਗੋਇਲ ਨੇ ਦੱਸਿਆ ਕਿ ਭਗਵਾਨ ਰਾਮ ਨੇ ਜੋ ਵੀ ਕੀਤਾ, ਉਹ ਮਰਿਆਦਾ ਵਿਚ ਰਹਿ ਕੇ ਕੀਤਾ ਇਸ ਲਈ ਇਨ੍ਹਾਂ ਨੂੰ ਮਰਿਆਦਾ ਪੁਰਸ਼ੋਤਮ ਰਾਮ ਕਿਹਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਰਾਮ ਜੀ ਤੇ ਸ਼੍ਰੀ ਲਕਸ਼ਮਣ ਜੀ ਦੀ ਤਰ੍ਹਾਂ ਦੁਨੀਆ ਦੇ ਹਰ ਭਾਈ ਵਿਚ ਆਪਸੀ ਪਿਆਰ ਤੇ ਸਮਰਪਣ ਭਾਵਨਾ ਹੋਣੀ ਚਾਹੀਦੀ ਹੈ। ਜਨਰਲ ਸਕੱਤਰ ਬਲਜੀਤ ਸ਼ਰਮਾ ਨੇ ਦੱਸਿਆ ਕਿ ਪੰਜਵੀਂ ਨਾਈਟ ਦੀ ਸ਼ੁਰੂਆਤ ਰਾਮ-ਸੀਤਾ ਤੇ ਲਕਸ਼ਮਣ ਜੀ ਦੀ ਆਰਤੀ ਕਰਕੇ ਕੀਤੀ ਗਈ। ਬਾਕੀ ਦ੍ਰਿਸ਼ਾਂ ਵਿਚ ਦਿਖਾਇਆ ਗਿਆ ਕਿ ਕਿਸ ਤਰ੍ਹਾਂ ਸ੍ਰੀ ਰਾਮ-ਸੀਤਾ ਵਿਆਹ ਦਾ ਆਨੰਦ ਮਾਣ ਰਹੇ ਹਨ ਤੇ ਖੁਸ਼ੀ ’ਚ ਗੀਤ ਗਾ ਰਹੇ ਹਨ, ਮਹਾਰਾਜ ਦਸ਼ਰਥ ਵੱਲੋਂ ਰਾਮ ਨੂੰ ਯੁਵਰਾਜ ਬਣਾਉਣ ਲਈ ਗੁਰੂ ਵਸਿ਼ਸ਼ਟ ਦਾ ਸ਼ੁੱਭ ਮਹੂਰਤ ਦੱਸਣਾ, ਕੈਕਈ ਦਾ ਰਾਮ ਨੂੰ ਯੁਵਰਾਜ ਬਣਾਉਣ ਲਈ ਮਹਿਲ ਸਜਾਉਣਾ, ਮੰਥਰਾ ਦੁਆਰਾ ਕੈਕਈ ਨੂੰ ਭੜਕਾਉਣਾ ਤੇ ਉਸਨੂੰ ਰਾਜਾ ਜੀ ਵੱਲੋਂ ਦਿੱਤੇ ਗਏ 2 ਵਰਦਾਨਾਂ ਵਿਚ ਭਰਤ ਲਈ ਰਾਜ ਤੇ ਰਾਮ ਲਈ ਬਨਵਾਸ ਮੰਗਣਾ, ਸ਼੍ਰੀ ਰਾਮ ਜੀ ਦਾ ਖੁਸ਼ੀ-ਖੁ਼ਸ਼ੀ ਮਾਤਾ-ਪਿਤਾ ਦੀ ਆਗਿਆ ਮੰਨਣ ਲਈ ਤਿਆਰ ਹੋਣਾ ਤੇ ਸੀਤਾ ਜੀ ਤੇ ਲਕਸ਼ਮਣ ਜੀ ਨੂੰ ਨਾਲ ਲਿਜਾਣਾ ਦ੍ਰਿਸ਼ ਬਹੁਤ ਹੀ ਵਧੀਆ ਰਹੇ। ਐਕਟਰ ਬਾਡੀ ਦੇ ਪ੍ਰਧਾਨ ਵਰੁਣ ਬਾਂਸਲ ਵੀਨੂੰ ਅਤੇ ਚੇਅਰਮੈਨ ਸੁਰਿੰਦਰ ਨੰਗਲੀਆ ਨੇ ਦੱਸਿਆ ਕਿ ਸ਼੍ਰੀ ਰਾਮ ਚੰਦਰ ਜੀ ਦੀ ਭੁਮਿਕਾ ਡਾ. ਵਿਕਾਸ ਸ਼ਰਮਾ, ਸੀਤਾ ਮਾਤਾ ਜੀ ਦੀ ਭੁਮਿਕਾ ਜੁਨੇਦ, ਲਕਸ਼ਣ ਦੀ ਭੁਮਿਕਾ ਸੋਨੂੰ ਰੱਲਾ, ਦਸਰਥ ਪ੍ਰਵੀਨ ਟੋਨੀ ਸ਼ਰਮਾ, ਗੁਰੂ ਵਿਸਿ਼ਸ਼ਟ ਸ਼੍ਰੀ ਮਨੋਜ ਅਰੋੜਾ, ਕੋਸ਼ਲਿਆ ਤਰਸੇਮ ਹੋਂਡਾ, ਕੈਕਈ ਵਿਜੇ ਸ਼ਰਮਾ, ਸੁਮਿੱਤਰਾ ਗਗਨ, ਮੰਥਰਾ ਸ਼ੰਟੀ ਅਰੋੜਾ, ਸੁਮੰਤ ਅਨੀਸ਼ ਕੁਮਾਰ, ਅਮਰੀਸ਼ ਜੋਨੀ ਤੇ ਪੰਕਜ ਮੰਤਰੀ, ਬੰਟੀ ਵੱਲੋਂ ਦਾਸੀ ਦੀ ਭੁਮਿਕਾ ਨਿਭਾਈ ਗਈ। ਮੰਚ ਸੰਚਾਲਨ ਦੀ ਭੁਮਿਕਾ ਸਟੇਜ ਸਕੱਤਰ ਬਲਜੀਤ ਸ਼ਰਮਾ ਤੇ ਸ਼੍ਰੀ ਅਰੁਣ ਅਰੋੜਾ ਵੱਲੋਂ ਬਹੁਤ ਹੀ ਸ਼ਾਨਦਾਰ ਢੰਗ ਨਾਲ ਨਿਭਾਈ ਗਈ। ਇਸ ਮੌਕੇ ਸਰਪ੍ਰਸਤ ਜਗਮੋਹਨ ਸ਼ਰਮਾ, ਕੇਕੇ ਕੱਦੂ, ਡਾਇਰੈਕਟਰ ਵਿਨੋਦ ਪਠਾਨ, ਮੁਕੇਸ਼ ਬਾਂਸਲ, ਸੰਗੀਤ ਨਿਰਦੇਸ਼ਕ ਸੇਵਕ ਸੰਦਲ, ਵਿਪਨ ਅਰੋੜਾ ਤੇ ਟੀਮ ਮੋਹਨ ਸੋਨੀ, ਜਸ਼ਨ, ਗੋਰਵ ਬਜਾਜ ਤੇ ਯੋਗਸ਼, ਪਰੋਮਪਟਰ ਬਨਵਾਰੀ ਲਾਲ ਬਜਾਜ ਤੇ ਨਵਜੋਤ ਬੱਬੀ, ਮੋਹਿਤ ਗੋਇਲ, ਵਿਸ਼ਾਲ ਸ਼ਰਮਾ ਵਿੱਕੀ, ਰਾਜ ਕੁਮਾਰ ਰਾਜੀ, ਰਾਜੇਸ਼ ਪੂੜਾ, ਪੁਨੀਤ ਸ਼ਰਮਾ ਗੋਗੀ, ਬੰਟੀ ਸ਼ਰਮਾ, ਜਗਨਨਾਥ ਕੋਕਲਾ, ਦੀਪਕ ਦੀਪੂ, ਰਾਜੂ ਬਾਵਾ, ਜੀਵਨ ਜੁਗਨੀ, ਸਮਰ ਸ਼ਰਮਾ, ਸੰਦੀਸ਼, ਇੰਦਰਜੀਤ ਗਰਗ, ਬੀਬਾ ਬਜਾਜ, ਚੇਤਨ, ਗੋਰਾ ਸ਼ਰਮਾ, ਮਨਜੀਤ ਬੱਬੀ, ਅਸ਼ੋਕ ਕੁਮਾਰ ਟੀਟਾ, ਕੇਵਲ ਅਜਨਬੀ ਮੌਜੂਦ ਸਨ।