ਐਡਵੋਕੇਟ ਮਠਾੜੂ ਦੀ ਨਿਯੁਕਤੀ ’ਤੇ ਅਕਾਲੀ ਆਗੂਆ ਵੱਲੋਂ ਪਾਰਟੀ ਦਾ ਧੰਨਵਾਦ ਸੁਖਬੀਰ ਸਿੰਘ ਬਾਦਲ, ਪ੍ਰਧਾਨ ਸ਼੍ਰੋਮਣੀ
Publish Date: Fri, 02 Oct 2026 07:06 PM (IST)
Updated Date: Fri, 02 Oct 2026 07:07 PM (IST)
ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ, ਸਰਦੂਲਗੜ੍ਹ : ਸੁਖਬੀਰ ਸਿੰਘ ਬਾਦਲ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਬੀਬਾ ਹਰਸਿਮਰਤ ਕੌਰ ਬਾਦਲ, ਮੈਂਬਰ ਪਾਰਲੀਮੈਂਟ, ਬਲਵਿੰਦਰ ਸਿੰਘ ਭੂੰਦੜ, ਸਕੱਤਰ ਜਨਰਲ, ਅਤੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨਾਲ ਸਲਾਹ ਮਸ਼ਵਰੇ ਬਾਅਦ ਸ਼੍ਰੋਮਣੀ ਅਕਾਲੀ ਦਲ ਅਤੇ ਇਸ ਦੇ ਆਗੂਆਂ ਖ਼ਿਲਾਫ਼ ਟੀਵੀ ਅਤੇ ਸੋਸ਼ਲ ਮੀਡੀਆ ਪਲੇਟਫ਼ਾਰਮਾਂ ’ਤੇ ਕਥਿਤ ਤੌਰ ’ਤੇ ਝੂਠੀ ਜਾਂ ਬੇਬੁਨਿਆਦ ਪ੍ਰਚਾਰਬਾਜ਼ੀ ਕਰਨ ਵਾਲਿਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਦੀ ਪੈਰਵੀ ਕਰਨ ਲਈ 10 ਮੈਂਬਰੀ ਵਕੀਲਾਂ ਦੀ ਕਮੇਟੀ ਦਾ ਗਠਨ ਕੀਤਾ ਗਿਆ। ਇਸ ਪੈਨਲ ’ਚ ਮਾਨਸਾ ਜ਼ਿਲ੍ਹੇ ਦੇ ਐਡਵੋਕੇਟ ਕੇਐੱਸ ਮਠਾੜੂ ਨੂੰ ਸ਼ਾਮਲ ਕੀਤੇ ਜਾਣ ’ਤੇ ਮਾਨਸਾ ਜ਼ਿਲ੍ਹੇ ਦੀ ਸਮੁੱਚੀ ਜਥੇਬੰਦੀ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਜਤਿੰਦਰ ਸਿੰਘ ਸੋਢੀ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਐਡਵੋਕੇਟ ਮਠਾੜੂ ਆਪਣੀ ਕਾਨੂੰਨੀ ਸੂਝ-ਬੂਝ ਅਤੇ ਤਜਰਬੇ ਨਾਲ ਆਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਉਣਗੇ। ਸੋਢੀ ਨੇ ਕਿਹਾ ਕਿ ਸੋਸ਼ਲ ਮੀਡੀਆ ਅਤੇ ਹੋਰ ਜਨਤਕ ਪਲੇਟਫਾਰਮਾਂ ’ਤੇ ਸ਼ਰਾਰਤੀ ਬਿਆਨਬਾਜ਼ੀ ਕਰਨ ਵਾਲੇ ਅਨਸਰਾਂ ਨੂੰ ਚੇਤਾਵਨੀ ਵੀ ਹੈ ਕਿ ਕਿਸੇ ਵੀ ਵਿਅਕਤੀ ਜਾਂ ਸੰਸਥਾ ਬਾਰੇ ਬਿਆਨ ਦੇਣ ਤੋਂ ਪਹਿਲਾਂ ਤੱਥਾਂ ਦੀ ਪੜ੍ਹਤਾਲ ਜ਼ਰੂਰ ਕਰ ਲੈਣੀ। ਸਸਤੀ ਅਤੇ ਫ਼ੋਕੀ ਸ਼ੋਹਰਤ ਲਈ ਬਿਨਾਂ ਤੱਥਾਂ ਦੇ ਆਧਾਰ ’ਤੇ ਕੋਈ ਵੀ ਗਲਤ ਜਾਂ ਭ੍ਰਮਿਤ ਕਰਨ ਵਾਲੀ ਬਿਆਨਬਾਜ਼ੀ ਕਰਨ ਤੋਂ ਗੁਰੇਜ਼ ਕਰਨ ਨਹੀਂ ਤਾਂ ਨਤੀਜੇ ਭੁਗਤਣੇ ਪੈ ਸਕਦੇ ਹਨ। ਇਸ ਮੌਕੇ ਬਲਬੀਰ ਸਿੰਘ ਬੀਰੋਕੇ ਜ਼ਿਲ੍ਹਾ ਪ੍ਰਧਾਨ, ਅਮਰਜੀਤ ਸਿੰਘ ਕੁਲਾਣਾ, ਆਤਮਜੀਤ ਸਿੰਘ ਕਾਲਾ, ਜਗਰਾਜ ਸਿੰਘ ਰਾਜੂ, ਜਸਵੀਰ ਸਿੰਘ ਕੁਲਰੀਆ, ਜੋਗਾ ਸਿੰਘ ਬੋਹਾ, ਗੁਰਦੀਪ ਸਿੰਘ ਵਿਰਕ, ਜਸਵਿੰਦਰ ਸਿੰਘ ਤਾਮਕੋਟ, ਸਤੀਸ਼ ਕੁਮਾਰ ਅਰੋੜਾ, ਗਗਨਦੀਪ ਸਿੰਘ ਉੱਪਲ਼, ਕਰਮਜੀਤ ਕੌਰ ਸਮਾਓ, ਸੁਖਵਿੰਦਰ ਕੌਰ ਸੁੱਖੀ, ਸਤਵੰਤ ਸਿੰਘ ਸੱਤਾ, ਰਘੁਬੀਰ ਸਿੰਘ, ਰਮਨਦੀਪ ਸਿੰਘ ਗੁੜੱਦੀ, ਜਸਵਿੰਦਰ ਸਿੰਘ ਚਕੇਰੀਆ, ਨਛੱਤਰ ਸਿੰਘ ਸੰਧੂ ਬੱਛੂਆਣਾ, ਸਿਕੰਦਰ ਸਿੰਘ ਜ਼ੈਲਦਾਰ, ਨਿਰਮਲ ਸਿੰਘ ਪਿੱਪਲ਼ੀਆਂ, ਕੁਲਦੀਪ ਸਿੰਘ ਚੌਹਾਨ, ਬਲਵਿੰਦਰ ਸਿੰਘ ਮੱਲ ਸਿੰਘ ਵਾਲਾ, ਪਰਮਜੀਤ ਸਿੰਘ ਕੁਲਾਣਾ, ਕਿੰਦਾ ਮੰਢਾਲੀ, ਕੁਲਦੀਪ ਸਿੰਘ ਫ਼ਰੀਦਕੇ, ਓਮਕਾਰ ਸਿੰਘ ਮਿੱਤਲ, ਕੁਲਸ਼ੇਰ ਸਿੰਘ ਰੂਬਲ, ਵਿਜੈ ਕੁਮਾਰ ਭੀਖੀ, ਹਰਬੰਸ ਸਿੰਘ ਪੰਮੀ, ਆਤਮਾ ਸਿੰਘ ਭੋਲਾ, ਤਾਰਾ ਸਿੰਘ ਵਿਰਦੀ, ਕੇਸਰ ਸਿੰਘ ਬਰੇਟਾ ਹੋਰਾਂ ਨੇ ਇਸ ਨਿਯੁਕਤੀ ਲਈ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ।