ਅਮਰਵੇਲ ਵਾਂਗ ਵੱਧੀ ਮਹਿੰਗਾਈ ਨੇ ਆਮ ਆਦਮੀ ਦਾ ਜਿਉਣਾ ਕੀਤਾ ਦੁੱਭਰ : ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਅਮਰਵੇਲ ਵਾਗ ਦਿਨ ਪ੍ਰਤੀ ਦਿਨ ਵੱਧ ਰਹੀ
Publish Date: Tue, 25 Aug 2026 05:09 PM (IST)
Updated Date: Tue, 25 Aug 2026 05:12 PM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ ਮਾਨਸਾ ਅਮਰਵੇਲ ਵਾਂਗ ਦਿਨ ਪ੍ਰਤੀ ਦਿਨ ਵੱਧ ਰਹੀ ਮਹਿੰਗਾਈ ਨੇ ਆਮ ਆਦਮੀ ਦਾ ਜੀਵਨ ਜਿਉਣਾ ਦੁੱਭਰ ਕਰਕੇ ਰੱਖ ਦਿੱਤਾ। ਨਿੱਤ ਵਰਤੋਂ ਦੀਆਂ ਚੀਜ਼ਾਂ ਦੀਆਂ ਅਸਮਾਨੀ ਚੜ੍ਹੇ ਰੇਟਾ ਨੇ ਆਮ ਆਦਮੀ ਪਰਿਵਾਰਾ ਦੇ ਚੁੱਲ੍ਹੇ ਠੰਢੇ ਕਰਕੇ ਰੱਖ ਦਿੱਤੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨਜ਼ ( ਸੀਟੂ) ਦੇ ਸੂਬਾਈ ਮੀਤ ਪ੍ਰਧਾਨ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਪਹਿਲਾਂ ਮੋਦੀ ਸਰਕਾਰ ਨੇ ਪੈਟਰੋਲੀਅਮ ਪਦਾਰਥਾਂ ਨੂੰ ਜੀਐਸਟੀ ਵਿੱਚੋਂ ਬਾਹਰ ਰੱਖ ਕੇ ਆਮ ਆਦਮੀ ਨਾਲ ਧ੍ਰੋਹ ਕਮਾਇਆ ਕਿਉਂਕਿ ਜੇਕਰ ਪੈਟ੍ਰੋਲੀਅਮ ਪਦਾਰਥਾਂ ਜੀਐਸਟੀ ਦੇ ਦਾਇਰੇ ਵਿੱਚ ਰੱਖਿਆ ਜਾਂਦਾ ਤਾਂ ਵੱਧ-ਤੋ-ਵੱਧ 28 ਪ੍ਰਤੀਸਤ ਟੈਕਸ ਲੱਗਦਾ ਤੇ ਮਹਿੰਗਾਈ ਘੱਟ ਜਾਂਦੀ ਤੇ ਬਾਅਦ ਵਿੱਚ ਕਾਰਪੋਰੇਟ ਘਰਾਣਿਆਂ ਨੂੰ ਨਿੱਤ ਵਰਤੋਂ ਦੀਆਂ ਚੀਜ਼ਾਂ ਦੀ ਜ਼ਖੀਰੇਬਾਜ਼ੀ ਕਰਨ ਦੀ ਖੁੱਲ੍ਹ ਦੇ ਦਿੱਤੀ, ਜਿਸ ਕਾਰਨ ਮੋਦੀ ਦੇ ਦਰਬਾਰੀ ਪੂੰਜੀਪਤੀਆ ਅਡਾਨੀ - ਅੰਬਾਨੀ ਨੇ ਨਿੱਤ ਵਰਤੋਂ ਦੀਆਂ ਚੀਜ਼ਾਂ ਦੀ ਜ਼ਖੀਰੇਬਾਜ਼ੀ ਕਰਕੇ ਬਜ਼ਾਰਾਂ ਵਿੱਚ ਨਕਲੀ ਥੁੜ੍ਹ ਪੈਦਾ ਕਰਕੇ ਮਹਿੰਗਾਈ ਨੂੰ ਊਰਜ਼ਾ ਦਿੱਤੀ ਤੇ ਮੋਟਾ ਮੁਨਾਫ਼ਾ ਕਮਾਇਆ।ਐਡਵੋਕੇਟ ਉੱਡਤ ਨੇ ਕਿਹਾ ਕਿ ਸਮੇਂ ਦੇ ਹਾਕਮ ਤੁਰੰਤ ਜਨਤਕ ਵੰਡ ਪ੍ਰਣਾਲੀ ਨੂੰ ਮਜ਼ਬੂਤ ਕਰਕੇ ਨਿੱਤ ਵਰਤੋਂ ਦੀਆਂ ਚੀਜ਼ਾਂ ਨੂੰ ਵਾਜ਼ਿਬ ਕੀਮਤਾਂ ਤੇ ਆਮ ਆਦਮੀ ਨੂੰ ਮਹੱਈਆ ਕਰਵਾਉਣ ਤਾਂ ਉਹ ਆਪਣਾ ਤੇ ਆਪਣਾ ਬੱਚਿਆ ਦਾ ਢਿੱਡ ਭਰ ਸਕਣ ਤੇ ਭੁੱਖਮਰੀ ਦਾ ਸ਼ਿਕਾਰ ਹੋਣ ਤੋਂ ਬਚ ਸਕਣ।