ਸੇਵਾ ਭਾਰਤੀ ਮਾਨਸਾ ਵੱਲੋਂ ਜ਼ਰੂਰਤਮੰਦ ਮਾਤਾ ਨੂੰ ਵੀਲ੍ਹ ਚੇਅਰ ਦਾਨ ਵਿੱਚ ਦਿੱਤੀ ਗਈ
ਸੇਵਾ ਭਾਰਤੀ ਮਾਨਸਾ ਵੱਲੋਂ ਇਕ ਜ਼ਰੂਰਤਮੰਦ
Publish Date: Tue, 08 Sep 2026 05:28 PM (IST)
Updated Date: Tue, 08 Sep 2026 05:28 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਮਾਨਸਾ ਸੇਵਾ ਭਾਰਤੀ ਮਾਨਸਾ ਵੱਲੋਂ ਇਕ ਜ਼ਰੂਰਤਮੰਦ ਬਜ਼ੁਰਗ ਮਾਤਾ ਆਸ਼ਾ ਰਾਣੀ ਪਤਨੀ ਸਵ: ਪਾਲਾ ਰਾਮ ਵਾਸੀ ਮਾਨਸਾ ਕੈਂਚੀਆਂ ਨੂੰ ਵੀਲ੍ਹ ਚੇਅਰ ਦਾਨ ਵਿੱਚ ਦਿੱਤੀ। ਇਸ ਮਾਤਾ ਦਾ ਚੂਲਾ ਟੁੱਟ ਗਿਆ ਸੀ 5 ਵਾਰ ਆਪ੍ਰੇਸ਼ਨ ਹੋ ਗਿਆ ਪਰ ਗਰੀਬੀ ਅਤੇ ਪਰਿਵਾਰ ਦੀ ਕਮੀ ਕਾਰਨ ਸਹੀ ਨਹੀਂ ਹੋ ਸਕਿਆ। ਉਕਤ ਬਜ਼ੁਰਗ ਦਾ ਬੇਟਾ ਬੇਰੁਜ਼ਗਾਰ ਹੈ ਅਤੇ ਮਕਾਨ ਦੀ ਹਾਲਤ ਖ਼ਸਤਾ ਹੈ। ਇਨ੍ਹਾਂ ਦੀ ਫ਼ਰਿਆਦ ਗਰੁੱਪ ਵਿਚ ਪਾਈ ਤਾਂ ਅੱਜ ਇਕ ਵੀਲ੍ਹ ਚੇਅਰ ਸਵ: ਪ੍ਰਸ਼ੋਤਮ ਗੋਇਲ ਅੰਦਾਜ਼ ਫਲੈਕਸੋ ਵਾਲੇ ਦੀ ਯਾਦ ਵਿੱਚ ਉਨ੍ਹਾਂ ਦੇ ਪਰਿਵਾਰ ਵੱਲੋਂ ਉਨ੍ਹਾਂ ਦੇ ਪੁੱਤਰ ਸੌਰਭ ਗੋਇਲ, ਹਿਮਾਂਸ਼ੂ ਅਤੇ ਸੁੱਖਾ ਸਿੰਘ ਵੱਲੋਂ ਹਾਂ ਕੀਤੀ ਗਈ ਤਾਂ ਅੱਜ ਸੇਵਾ ਭਾਰਤੀ ਮਾਨਸਾ ਵੱਲੋਂ ਰੇਲਵੇ ਤ੍ਰਿਵੈਣੀ ਮੰਦਰ ਮਾਨਸਾ ਵਿਖੇ ਉਨ੍ਹਾਂ ਨੂੰ ਬਲਾਇਆ। ਪ੍ਰਧਾਨ ਸੁਨੀਲ ਗੋਇਲ ਨੇ ਦੱਸਿਆ ਕਿ ਸੰਸਥਾ ਵੱਲੋਂ ਮਰੀਜ਼ਾਂ ਦੀ ਸੇਵਾ ਲਈ ਅਜਿਹੇ ਉਪਰਾਲੇ ਅਕਸਰ ਕੀਤੇ ਜਾਂਦੇ ਹਨ। ਉੱਘੇ ਸਮਾਜ ਸੇਵੀ ਡਾਕਟਰ ਜਨਕ ਰਾਜ ਸਿੰਗਲਾ ਪ੍ਰਧਾਨ ਇੰਡੀਅਨ ਮੈਡੀਕਲ ਐਸੋਸੀਏਸ਼ਨ ਮਾਨਸਾ ਵੀ ਉਚੇਚੇ ਤੌਰ ਤੇ ਪਹੁੰਚੇ। ਚੇਅਰਮੈਨ ਸ਼ਾਮ ਲਾਲ ਗੋਇਲ, ਅਤੇ ਠਾਕਰ ਦਾਸ ਬਾਂਸਲ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਮਦਨ ਲਾਲ ਕੁਸਲਾ ਅਨਿਲ ਕੁਮਾਰ, ਵਿਨੋਦ ਕੁਮਾਰ ਸਿੰਗਲਾ, ਮਹਿੰਦਰ ਸਿੰਘ ਅਤੇ ਹੋਰ ਮੈਂਬਰ ਹਾਜ਼ਰ ਸਨ।