ਦੋਦੜਾ ਦੀ ਬੱਚੀ ਨੇ ਪੰਜਵੀਂ 'ਚੋਂ ਲਏ ਸੌ ਫ਼ੀਸਦੀ ਅੰਕ
ਸਰਕਾਰੀ ਪ੍ਰਾਇਮਰੀ ਸਕੂਲ ਦੋਦੜਾ ਦੀ ਹੋਣਹਾਰ
Publish Date: Mon, 30 Mar 2026 08:57 PM (IST)
Updated Date: Tue, 31 Mar 2026 04:13 AM (IST)
ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ, ਹੀਰੋਂ ਖ਼ੁਰਦ : ਪ੍ਰਾਇਮਰੀ ਸਕੂਲ ਦੋਦੜਾ ਦੀ ਹੋਣਹਾਰ ਬੱਚੀ ਜਪਨੀਤ ਕੌਰ ਨੇ ਇਸ ਸਾਲ ਪੰਜਵੀਂ ਦੀ ਸਲਾਨਾ ਪ੍ਰੀਖਿਆ ਵਿੱਚੋਂ 500 'ਚੋਂ 500 ਅੰਕ ਪ੍ਰਾਪਤ ਕਰਕੇ ਆਪਣੇ ਮਾਪਿਆਂ ਜਸਵੀਰ ਕੌਰ ਤੇ ਜਤਿੰਦਰ ਸਿੰਘ ਅਤੇ ਸਮੁੱਚੇ ਸਟਾਫ ਸਰਕਾਰੀ ਪ੍ਰਾਇਮਰੀ ਸਕੂਲ ਦੋਦੜਾ ਦਾ ਨਾਂ ਰੋਸ਼ਨ ਕੀਤਾ ਹੈ। ਸਕੂਲ ਮੁਖੀ ਸੰਦੀਪ ਕੁਮਾਰ ਨੇ ਦੱਸਿਆ ਕਿ ਇਸ ਬੱਚੀ ਨੇ ਇਸ ਸਾਲ ਨਵੋਦਿਆ ਦਾ ਪੇਪਰ ਵੀ ਪਾਸ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ। ਕਲਾਸ ਇੰਚਾਰਜ ਗੁਰਪ੍ਰੀਤ ਕੌਰ ਦੀ ਮਿਹਨਤ ਸਦਕਾ ਇਸ ਬੱਚੀ ਨੇ ਇਹ ਦੋਵੇਂ ਵਿਲੱਖਣ ਪ੍ਰਾਪਤੀਆਂ ਕੀਤੀਆਂ। ਸਕੂਲ ਮੁਖੀ ਸੰਦੀਪ ਕੁਮਾਰ ਅਤੇ ਸਮੁੱਚੇ ਸਟਾਫ ਵੱਲੋਂ ਜਪਨੀਤ ਕੌਰ ਨੂੰ ਸਨਮਾਨਿਤ ਵੀ ਕੀਤਾ। ਜ਼ਿਲ੍ਹਾ ਸਿੱਖਿਆ ਅਫ਼ਸਰ ਮਾਨਸਾ (ਪ੍ਰਾਇਮਰੀ ਸਿੱਖਿਆ) ਮੰਜੂ ਬਾਲਾ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਬੁਢਲਾਡਾ ਸਤਪਾਲ ਸਿੰਘ, ਕਲੱਸਟਰ ਸਕੂਲ ਮੁਖੀ ਰਾਮਪਾਲ ਸਿੰਘ ਨੇ ਵੀ ਅਹਿਮ ਪ੍ਰਾਪਤੀ ਕਰਨ 'ਤੇ ਬੱਚੀ ਜਪਨੀਤ ਕੌਰ, ਉਸਦੇ ਮਾਪਿਆਂ, ਸਕੂਲ ਮੁਖੀ ਤੇ ਸਟਾਫ਼ ਨੂੰ ਵਧਾਈ ਦਿੱਤੀ।