ਦੁਕਾਨ ’ਚ ਅੱਗ ਲੱਗਣ ਨਾਲ ਸੜਿਆਂ ਲੱਖਾਂ ਦਾ ਸਾਮਾਨ
ਕਸਬਾ ਝੁਨੀਰ ਦੇ ਸਿਰਸਾ ਮਾਨਸਾ ਮੇਨ ਰੋਡ
Publish Date: Sun, 05 Apr 2026 06:58 PM (IST)
Updated Date: Mon, 06 Apr 2026 04:08 AM (IST)
ਰਮਨਦੀਪ ਸਿੰਘ ਸੰਧੂ, ਪੰਜਾਬੀ ਜਾਗਰਣ, ਝੁਨੀਰ : ਕਸਬਾ ਝੁਨੀਰ ਦੇ ਸਿਰਸਾ ਮਾਨਸਾ ਮੁੱਖ ਰੋਡ ‘ਤੇ ਸਥਿੱਤ ਦੁਕਾਨ ਤੇ ਰਾਤ 2 ਵਜੇ ਅਚਾਨਕ ਅੱਗ ਲੱਗ ਗਈ। ਇਸ ਕਾਰਨ ਦੁਕਾਨ ਵਿੱਚ ਪਿਆ ਸਮਾਨ, ਜਿਸ ਵਿੱਚ ਬਾਂਸ, ਸਿਰਕੀ, ਤ੍ਰਿਪਾਲਾਂ, ਫ਼ਰਿਜ, ਏਸੀ, ਅਲਮਾਰੀ, ਕਰੈਸ਼ਰ ਮਸ਼ੀਨ, ਕਟਰ, ਪੱਖੇ ਆਦਿ ਸੜ ਕੇ ਸਵਾਹ ਹੋ ਗਏ ਹਨ। ਜਾਣਕਾਰੀ ਦਿੰਦਿਆਂ ਮਨੀਸ਼ ਕੁਮਾਰ ਨੇ ਦੱਸਿਆ ਕਿ ਰਾਤ ਦੇ ਤਕਰੀਬਨ 2 ਵਜੇ ਅਚਾਨਕ ਸ਼ਾਰਟ ਸਰਕਿਟ ਹੋਣ ਕਾਰਨ ਅੱਗ ਲੱਗ ਗਈ। ਇਸ ਕਾਰਨ ਦੁਕਾਨ ਦੇ ਵਿੱਚ ਸਾਰਾ ਸਮਾਨ ਪਿਆ, ਜੋ ਸੜ ਕੇ ਸਵਾਹ ਹੋ ਗਿਆ ਮੌਕੇ ਤੇ ਪੰਜਾਬ ਪੁਲਿਸ ਅਤੇ ਫ਼ਾਇਰ ਗ੍ਰੇਡ ਦੀ ਗੱਡੀ ਆਈ ਅਤੇ ਦੁਕਾਨ ਤੇ ਲੱਗੀ ਅੱਗ ਨੂੰ ਕਾਬੂ ਪਾਇਆ ਗਿਆ। ਲੱਗੀ ਹੋਈ ਅੱਗ ਨੂੰ ਤੁਰੰਤ ਕਾਬੂ ਪਾਇਆ ਗਿਆ ਅਤੇ ਹੋਰ ਨੁਕਸਾਨ ਹੋਣ ਤੋਂ ਬਚਾਇਆ ਗਿਆ। ਬਲਵਿੰਦਰ ਸਿੰਘ ਧਾਲੀਵਾਲ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਉਕਤ ਦੁਕਾਨਦਾਰ ਦੇ ਲੱਖਾਂ ਰੁਪਏ ਦੇ ਹੋਏ ਨੁਕਸਾਨ ਦਾ ਤੁਰੰਤ ਮੁਆਵਜ਼ਾ ਦਿੱਤਾ ਜਾਵੇ।