70ਵੀਆਂ ਪੰਜਾਬ ਰਾਜ ਸਕੂਲ ਖੇਡਾਂ ’ਚ ਸਕੂਲ ਆਫ਼ ਐਮੀਨੈਂਸ ਦੇ ਖਿਡਾਰੀ ਨੇ ਫ਼ੈਂਸਿੰਗ ’ਚ ਚਾਂਦੀ ਦਾ ਤਗਮਾ ਹਾਸਲ ਕਰ ਸਕੂਲ ਦਾ ਨਾਮ ਕੀਤਾ ਰੋਸ਼ਨ
ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਸ੍ਰੀ
Publish Date: Tue, 06 Oct 2026 04:38 PM (IST)
Updated Date: Tue, 06 Oct 2026 04:41 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਸ੍ਰੀ ਫ਼ਤਿਹਗੜ੍ਹ ਸਾਹਿਬ ਖਮਾਣੋਂ ਵਿਖੇ ਕਰਵਾਈਆਂ 70ਵੀਆਂ ਪੰਜਾਬ ਰਾਜ ਸਕੂਲ ਖੇਡ ਮੁਕਾਬਲਿਆਂ ਵਿੱਚ ਸਕੂਲ ਆਫ਼ ਐਮੀਨੈਂਸ ਮਾਨਸਾ ਦੇ ਵਿਦਿਆਰਥੀ ਅੰਮ੍ਰਿਤ ਪ੍ਰੀਤ ਸਿੰਘ ਨੇ ਸਟੇਟ ਪੱਧਰੀ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਅੰਡਰ-17 ਵਰਗ ਦੇ ਫੈਂਸਿੰਗ ਈਵੈਂਟ ਇੰਪੀ ਵਿਚ ਆਪਣੇ ਸ਼ਾਨਦਾਰ ਦਾ ਪੇਚਾਂ ਨਾਲ ਫ਼ਾਈਨਲ ਤੱਕ ਦਾ ਸਫ਼ਰ ਹਾਸਿਲ ਕੀਤਾ ਅਤੇ ਸੈਕਿੰਡ ਪੁਜੀਸ਼ਨ ਹਾਸਲ ਕਰਕੇ ਚਾਂਦੀ ਦਾ ਤਗ਼ਮਾ ਪ੍ਰਾਪਤ ਕੀਤਾ। ਇਸ ਮਾਣਮੱਤੀ ਪ੍ਰਾਪਤੀ ਬਾਅਦ ਸਕੂਲ ਪਹੁੰਚਣ ਤੇ ਜੇਤੂ ਖਿਡਾਰੀ ਦਾ ਨਿੱਘਾ ਸਨਮਾਨ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ ਵਿਜੈ ਮਿੱਢਾ ਨੇ ਜੇਤੂ ਵਿਦਿਆਰਥੀ ਦੇ ਮਾਪੇ ਤੇ ਟੀਮ ਕੋਚਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਪੱਧਰ ’ਤੇ ਜਿੱਤ ਦਰਜ ਕਰਨ ਤੋਂ ਬਾਅਦ ਰਾਜ ਪੱਧਰੀ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਹਾਸਿਲ ਕਰਨਾ ਸਕੂਲ ਅਤੇ ਇਲਾਕੇ ਦੇ ਲਈ ਬੇਹੱਦ ਮਾਣ ਵਾਲੀ ਗੱਲ ਹੈ। ਉਨ੍ਹਾਂ ਨੇ ਵਿਸ਼ੇਸ਼ ਤੌਰ ’ਤੇ ਟੀਮ ਇੰਚਾਰਜ ਨਾਇਬ ਸਿੰਘ ਡੀਪੀਈ ਦੀ ਯੋਗ ਅਗਵਾਈ ਤੇ ਮਿਹਨਤ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਟੀਮ ਕੋਚ ਅਜੇ ਸ਼ੌਰੀ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ।