ਪੰਜਾਬੀ ਵਿਭਾਗ ਗੁਰੂ ਨਾਨਕ ਕਾਲਜ ਬੁਢਲਾਡਾ ਦੇ ਵਿਦਿਆਰਥੀ ਨੇ ਪਾਸ ਕੀਤੀ ਜੇਆਰਐੱਫ਼ ਦੀ ਪ੍ਰੀਖਿਆ ਉੱਤਰੀ ਭਾਰਤ ਦੀ ਸਿਰਮੌਰ ਅਤੇ ਖ਼ੁਦਮੁਖ਼ਤਿਆਰ
Publish Date: Sat, 12 Sep 2026 06:39 PM (IST)
Updated Date: Sat, 12 Sep 2026 06:41 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਬੁਢਲਾਡਾ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਵੱਲੋਂ ਘੋਸ਼ਿਤ ਕੀਤੇ ਗਏ ਨੈੱਟ/ਜੇ.ਆਰ.ਐੱਫ. ਦੇ ਨਤੀਜੇ ਵਿਚ ਸੰਸਥਾ ਗੁਰੂ ਨਾਨਕ ਕਾਲਜ ਬੁਢਲਾਡਾ ਦੇ ਵਿਭਾਗ ਦੀ ਸਾਬਕਾ ਵਿਦਿਆਰਥਣ ਨੇ ਸ਼ਾਨਦਾਰ ਪ੍ਰਾਪਤੀ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬੀ ਵਿਭਾਗ ਦੇ ਮੁਖੀ ਡਾ. ਰਾਜਨਦੀਪ ਕੌਰ ਨੇ ਦੱਸਿਆ ਕਿ ਵਿਭਾਗ ਦੀ ਵਿਦਿਆਰਥਣ ਦੁਪਿੰਦਰ ਕੌਰ ਨੇ ਜੂਨ 2026 ਦਾ ਨਤੀਜਾ, ਜੋ 28 ਅਗਸਤ 2026 ਨੂੰ ਘੋਸ਼ਿਤ ਹੋਇਆ, ਵਿੱਚ 300 ਵਿੱਚੋਂ 212 ਅੰਕ (99.89) ਪ੍ਰਾਪਤ ਕਰਕੇ ਆਲ ਇੰਡੀਆ ਪੱਧਰ ਤੇ ਪਹਿਲੇ ਪੰਜ ਸਥਾਨਾਂ ਵਿਚ ਆਪਣੀ ਜਗ੍ਹਾ ਬਣਾਈ ਹੈ। ਦੁਪਿੰਦਰ ਕੌਰ ਸੈਸ਼ਨ 2020-2022 ਦੌਰਾਨ ਐਮ.ਏ. ਪੰਜਾਬੀ ਦੀ ਵਿਦਿਆਰਥਣ ਰਹੀ ਹੈ ਅਤੇ ਉਸ ਨੇ ਦੋਵਾਂ ਸਾਲਾਂ ਦੌਰਾਨ ਕਾਲਜ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ। ਇਸ ਤੋਂ ਇਲਾਵਾ, ਉਸ ਨੇ ਪੰਜਾਬੀ ਯੂਨੀਵਰਸਿਟੀ ਵੱਲੋਂ 2021-22 ਦੌਰਾਨ ਕਰਵਾਏ ਗਏ ਜੋਨਲ ਅਤੇ ਅੰਤਰ - ਜ਼ੋਨਲ ਯੁਵਕ ਮੇਲੇ ਦੇ ਸੱਭਿਆਚਾਰਕ ਕੁਇਜ਼ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਕ੍ਰਮਵਾਰ ਗੋਲਡ ਅਤੇ ਸਿਲਵਰ ਮੈਡਲ ਜਿੱਤੇ ਸਨ। ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਪੰਜਾਬੀ ਵਿਭਾਗ ਅਤੇ ਵਿਦਿਆਰਥਣ ਨੂੰ ਇਸ ਵੱਡੀ ਕਾਮਯਾਬੀ ਤੇ ਵਿਸ਼ੇਸ਼ ਵਧਾਈ ਦਿੱਤੀ। ਇਸ ਮੌਕੇ ਕਾਮਰਸ ਵਿਭਾਗ ਦੇ ਮੁਖੀ ਡਾ. ਸੰਦੀਪ ਕੌਰ ਤੋਂ ਇਲਾਵਾ ਪੰਜਾਬੀ ਵਿਭਾਗ ਦੇ ਅਧਿਆਪਕ ਪ੍ਰੋ. ਜਗਪ੍ਰੀਤ ਕੌਰ, ਡਾ. ਬਲਜਿੰਦਰ ਕੌਰ, ਪ੍ਰੋ. ਸਪਰਨਜੀਤ ਕੌਰ, ਪ੍ਰੋ. ਬੀਰਪਾਲ ਕੌਰ, ਪ੍ਰੋ. ਸੁਖਜੀਤ ਕੌਰ ਅਤੇ ਪ੍ਰੋ. ਸਮਨਦੀਪ ਕੌਰ ਵੀ ਹਾਜ਼ਰ ਸਨ।