ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਦੀ ਵਿਦਿਆਰਥਣ ਨੇ ਇਸਰੋ ਅਹਿਮਦਾਬਾਦ ਦਾ ਵਿੱਦਿਅਕ ਦੌਰਾ ਕੀਤਾ ਇਸਰੋ ਦੇ ਅੰਤਰਗਤ ਚਲਾਏ ‘ਫਿਊਚਰ
Publish Date: Fri, 04 Sep 2026 04:31 PM (IST)
Updated Date: Fri, 04 Sep 2026 04:34 PM (IST)
ਜੀਵਨ ਸਿੰਗਲਾ, ਪੰਜਾਬੀ ਜਾਗਰਣ ਭੀਖੀ ਇਸਰੋ ਦੇ ਅੰਤਰਗਤ ਚਲਾਏ ‘ਫਿਊਚਰ ਸਾਇੰਸ ਚੈਂਪਸ 2026’ ਪ੍ਰੋਗਰਾਮ ਤਹਿਤ ਸਰਵਹਿੱਤਕਾਰੀ ਵਿੱਦਿਆ ਮੰਦਰ (ਸੀਬੀਐੱਸਈ) ਭੀਖੀ ਦੀ ਦਸਵੀਂ ਜਮਾਤ ਦੀ ਹੋਣਹਾਰ ਵਿਦਿਆਰਥਣ ਯਸ਼ਿਕਾ ਨੇ ਇਸਰੋ ਅਹਿਮਦਾਬਾਦ ਦਾ ਵਿੱਦਿਅਕ ਦੌਰਾ ਕੀਤਾ। ਜ਼ਿਕਰਯੋਗ ਹੈ ਕਿ ਸਵਿੱਤਰੀ ਬਾਈ ਫੂਲੇ ਯੂਨੀਵਰਸਿਟੀ ਪੂਨੇ ਦੁਆਰਾ ਮਈ ਮਹੀਨੇ ਵਿਚ ਕਰਵਾਏ ਗਏ ਆਨਲਾਈਨ ਕੈਂਪ ਦੌਰਾਨ ਇਸ ਵਿਦਿਆਰਥਣ ਦੀ ਚੋਣ ਹੋਈ ਸੀ। ਇਸ ਵਿੱਦਿਅਕ ਦੌਰੇ ਦੌਰਾਨ ਵਿਦਿਆਰਥਣ ਨੇ ਵਿਗਿਆਨ, ਪੁਲਾੜ, ਤਕਨਾਲੋਜੀ, ਇਤਿਹਾਸ, ਉਦਯੋਗ ਅਤੇ ਕੁਦਰਤ ਨਾਲ ਸੰਬੰਧਿਤ ਕਈ ਮਹੱਤਵਪੂਰਨ ਸਥਾਨਾਂ ਦਾ ਦੌਰਾ ਕਰਕੇ ਵਿਹਾਰਕ ਗਿਆਨ ਹਾਸਲ ਕੀਤਾ। ਇਨ੍ਹਾਂ ਨੇ ਸਾਇੰਸ ਸਿਟੀ ਅਹਿਮਦਾਬਾਦ, ਇਸਰੋ ਅਹਿਮਦਾਬਾਦ, ਵਿੰਟੇਜ ਕਾਰ ਮਿਊਜ਼ੀਅਮ, ਅਡਾਲਜ ਦੀ ਬਾਉਲੀ, ਅਕਸ਼ਰਧਾਮ ਮੰਦਰ, ਇੰਦ੍ਰੋਦਾ ਨੇਚਰ ਪਾਰਕ, ਅਮੂਲ ਫੈਕਟਰੀ, ਸਾਬਰਮਤੀ ਰਿਵਰਫਰੰਟ ਅਤੇ ਸਾਬਰਮਤੀ ਆਸ਼ਰਮ ਦਾ ਦੌਰਾ ਕੀਤਾ। ਇਸਰੋ ਅਹਿਮਦਾਬਾਦ ਵਿਖੇ ਵਿਦਿਆਰਥੀਆਂ ਨੇ ਜਾਣਕਾਰੀ ਭਰਪੂਰ ਲੈਕਚਰਾਂ ਅਤੇ ਪ੍ਰਸ਼ਨ-ਉੱਤਰ ਸੈਸ਼ਨਾਂ ਰਾਹੀਂ ਵਿਗਿਆਨੀਆਂ ਦੇ ਕੰਮ, ਪੁਲਾੜ ਵਿਗਿਆਨ ਅਤੇ ਸੈਟੇਲਾਈਟਾਂ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਕੀਤੀ। ਇਸ ਦੌਰਾਨ ਸਾਇੰਸ ਸਿਟੀ ਵਿਦਿਆਰਥੀਆਂ ਲਈ ਖਾਸ ਖਿੱਚ ਦਾ ਕੇਂਦਰ ਰਿਹਾ। ਇਸ ਮੌਕੇ ਸਕੂਲ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਨੇ ਵਿਦਿਆਰਥਣ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਇਹ ਵਿੱਦਿਅਕ ਦੌਰਾ ਵਿਦਿਆਰਥਣ ਲਈ ਗਿਆਨਵਰਧਕ, ਰੋਮਾਂਚਕ ਅਤੇ ਯਾਦਗਾਰ ਅਨੁਭਵ ਸਾਬਤ ਹੋਇਆ ਅਤੇ ਗਿਆਨਵਰਧਕ ਰਿਹਾ।