ਸਕੂਲ ਆਫ਼ ਐਮੀਨੈਂਸ ਬੋਹਾ ਦੀ ਰਾਈਫ਼ਲ ਸ਼ੂਟਿੰਗ ਖਿਡਾਰਨ ਨੇ ਜ਼ਿਲ੍ਹਾ ਮਾਨਸਾ ਦਾ ਨਾਮ ਰੋਸ਼ਨ ਕੀਤਾ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ 70 ਵੀਆਂ
Publish Date: Tue, 03 Nov 2026 04:29 PM (IST)
Updated Date: Tue, 03 Nov 2026 04:32 PM (IST)
ਚਤਰ ਸਿੰਘ, ਪੰਜਾਬੀ ਜਾਗਰਣ ਬੁਢਲਾਡਾ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ 70 ਵੀਆਂ ਪੰਜਾਬ ਰਾਜ ਰਾਈਫ਼ਲ ਸ਼ੂਟਿੰਗ ਖੇਡਾਂ ਦੇ ਮੁਕਾਬਲਿਆਂ ਵਿਚ ਸ਼ਹੀਦ ਜਗਸੀਰ ਸਿੰਘ ਸਕੂਲ ਆਫ਼ ਐਮੀਨੈਂਸ, ਬੋਹਾ ਦੀਆਂ ਖਿਡਾਰਨਾਂ ਨੇ ਰੂਪਨਗਰ ਵਿਖੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਟੀਮ ਦੇ ਤੌਰ ਤੇ ਵੀ ਦੂਸਰਾ ਸਥਾਨ ਪ੍ਰਾਪਤ ਕਰਕੇ ਜ਼ਿਲ੍ਹਾ ਮਾਨਸਾ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਪ੍ਰਿੰਸੀਪਲ ਕੰਵਲਜੀਤ ਕੌਰ ਨੇ ਦੱਸਿਆ ਕਿ ਸਟੇਟ ਐਵਾਰਡੀ ਬਲਵਿੰਦਰ ਸਿੰਘ ਲੈਕਚਰਾਰ ਪੰਜਾਬੀ ਦੀ ਸਿਖਲਾਈ ਰਾਹੀਂ ਲੜਕੀਆਂ ਦੇ ਅੰਡਰ 19 ਉਮਰ ਵਰਗ ਦੇ ਏਅਰ ਰਾਈਫ਼ਲ ਓਪਨ ਸਾਈਟ ਈਵੈਂਟ ਵਿੱਚ ਜੈਸਮੀਨ ਕੌਰ ਅਤੇ ਜਸ਼ਨਦੀਪ ਕੌਰ ਨੇ ਟੀਮ ਦੇ ਤੌਰ ਤੇ 890 ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ ਪ੍ਰਾਪਤ ਕੀਤਾ। ਜਿਕਰਯੋਗ ਹੈ ਕਿ ਬੋਹਾ ਸਕੂਲ ਦੇ ਖਿਡਾਰੀਆਂ ਨੇ ਅੱਜ ਤੱਕ ਰਾਈਫ਼ਲ ਸ਼ੂਟਿੰਗ ਦੇ ਰਾਜ ਪੱਧਰੀ ਮੁਕਾਬਲਿਆਂ ਵਿਚ 18 ਤਗ਼ਮੇ ਤੇ ਰਾਸ਼ਟਰ ਪੱਧਰ ਦੇ ਰਾਈਫ਼ਲ ਸ਼ੂਟਿੰਗ ਮੁਕਾਬਲਿਆਂ ਵਿਚ ਇਕ ਤਗਮਾ ਪ੍ਰਾਪਤ ਕਰ ਚੁੱਕੇ ਹਨ ਤੇ ਸੈਸ਼ਨ 2024-2025 ਦੌਰਾਨ ਰਾਸ਼ਟਰ ਪੱਧਰੀ ਮੁਕਾਬਲਿਆਂ ਵਿਚ ਮੱਧ ਪ੍ਰਦੇਸ਼ ਵਿਖੇ ਭਾਗ ਵੀ ਲਿਆ ਹੈ। ਸੰਸਥਾ ਦੇ ਮੁਖੀ ਅਤੇ ਸਾਬਕਾ ਪ੍ਰਿੰਸਪੀਲ ਹਰਿੰਦਰ ਸਿੰਘ ਭੁੱਲਰ ਨੇ ਇਸ ਪ੍ਰਾਪਤੀ ਲਈ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਸ਼ੂਟਿੰਗ ਖੇਡ ਦੀ ਤਿਆਰੀ ਕਰਵਾਉਣ ਵਾਲੇ ਬਲਵਿੰਦਰ ਸਿੰਘ ਬੁਢਲਾਡਾ (ਸਟੇਟ ਐਵਾਰਡੀ) ਲੈਕਚਰਾਰ ਪੰਜਾਬੀ ਦੇ ਕਾਰਜ ਦੀ ਪ੍ਰਸੰਸਾ ਕੀਤੀ। ਇਸ ਮੌਕੇ ਚੇਅਰਮੈਨ, ਉਪ ਚੇਅਰਮੈਨ ਅਤੇ ਸਮੂਹ ਮੈਂਬਰ ਸਾਹਿਬਾਨ ਸਕੂਲ ਮੈਨੇਜਮੈਂਚਟ ਕਮੇਟੀ ਬੋਹਾ ਨੇ ਵੀ ਜੇਤੂ ਖਿਡਾਰੀਆਂ ਨੂੰ ਵਧਾਈਆਂ ਦਿੱਤੀਆਂ ਤੇ ਸ਼ੂਟਿੰਗ ਦੀ ਸਿਖਲਾਈ ਪ੍ਰਦਾਨ ਕਰਨ ਵਾਲੇ ਅਧਿਆਪਕ ਦੀ ਵੀ ਪ੍ਰਸੰਸਾ ਕੀਤੀ। ਇਸ ਪ੍ਰਾਪਤੀ ਲਈ ਸਕੂਲ ਦੇ ਗਗਨਪ੍ਰੀਤ ਵਰਮਾ ਜ਼ੋਨ ਸਕੱਤਰ ਬੋਹਾ, ਅਮਨਦੀਪ ਕੌਰ ਲੈਕਚਰਾਰ ਅੰਗਰੇਜ਼ੀ, ਸੁਨੀਤਾ ਰਾਣੀ, ਵਨੀਤ ਕੁਮਾਰ, ਪਰਮਜੀਤ ਕੌਰ, ਜਸਵਿੰਦਰ ਸਿੰਘ ਡੀਪੀਈ, ਬਲਜੀਤ ਸਿੰਘ, ਰੁਪਿੰਦਰ ਕੌਰ, ਰੂਬੀ, ਅਵਤਾਰ ਸਿੰਘ, ਅਮਰੀਕ ਸਿੰਘ, ਮਨਜੀਤ ਸਿੰਘ, ਅਮਨਦੀਪ ਕੌਰ ਬੁਢਲਾਡਾ, ਗਗਨਦੀਪ ਕੌਰ, ਰਜਨੀ ਬਾਲਾ, ਅਕਾਂਕਸ਼ਾ ਗਰਗ, ਸੁਨੀਲ ਕੁਮਾਰ, ਕਿਰਨ ਕੌਰ, ਕਮਲਜੀਤ ਕੌਰ, ਰੀਤੂ ਰਾਣੀ, ਰਾਜਵੀਰ ਕੌਰ, ਸੁਮਨਦੀਪ ਕੌਰ, ਸਾਹਿਬ ਸਿੰਘ, ਅਜੈਪਾਲ ਸਿੰਘ, ਹਰਦੀਪ ਸਿੰਘ, ਪਵਨਦੀਪ ਸਿੰਘ, ਨਸੀਬ ਕੌਰ, ਮਨਜੀਤ ਕੌਰ, ਰੁਲਦੂ ਸਿੰਘ, ਜਗਸੀਰ ਸਿੰਘ ਕੈਂਪਸ ਮੈਨੇਜਰ, ਭਗੌਤੀ ਸਿੰਘ ਅਤੇ ਬਾਦਲ ਸਿੰਘ ਸੁਰੱਖਿਆ ਗਾਰਡ ਨੇ ਵੀ ਵਧਾਈਆਂ ਦਿੱਤੀਆਂ।