ਬੀਐੱਮਡੀ ਹਾਈ ਸਕੂਲ ਵਿਖੇ ਇਨਾਮ ਵੰਡ ਸਮਾਰੋਹ ਕਰਵਾਇਆ ਬੀ.ਐਮ ਡੀ ਹਾਈ ਸਕੂਲ ਵਿੱਚ ਸਕੂਲ ਦੇ
Publish Date: Mon, 23 Nov 2026 04:37 PM (IST)
Updated Date: Mon, 23 Nov 2026 04:40 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਬੀ.ਐਮ ਡੀ ਹਾਈ ਸਕੂਲ ਵਿਚ ਸਕੂਲ ਦੇ ਪ੍ਰਿੰਸੀਪਲ ਕਸ਼ਮਾ ਗਰਗ ਦੀ ਅਗਵਾਈ ਹੇਠ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਇਸ ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਦੇ ਪ੍ਰਧਾਨ ਅਸ਼ਵਨੀ ਕੁਮਾਰ ਚੌਧਰੀ ਤੇ ਸਮੂਹ ਮਨੈਜਮੈਟ ਵੱਲੋਂ ਜੋਤ ਜਗਾ ਕੇ ਕੀਤੀ ਗਈ ਤੇ ਪ੍ਰਧਾਨ ਨੇ ਆਪਣੇ ਸੰਖੇਵ ਭਾਸ਼ਣ ਵਿਚ ਬੱਚਿਆਂ ਨੂੰ ਵੱਧ ਤੋਂ ਵੱਧ ਮਿਹਨਤ ਕਰਨ ਲਈ ਕਿਹਾ ਤਾਂ ਜੋ ਵੱਡੇ ਹੋਕੇ ਦੇਸ਼ ਦਾ ਭਵਿੱਖ ਬਣਾ ਸਕਣ। ਉਨ੍ਹਾਂ ਨੇ ਕਿਹਾ ਕਿ ਉਹ ਸਕੂਲ ਦੇ ਵਿਕਾਸ ਲਈ ਤੇ ਤਰੱਕੀ ਲਈ ਆਪਣਾ ਵੱਧ ਚੜ੍ਹ ਕੇ ਯੌਗਦਾਨ ਦਿੰਦੇ ਰਹਿਣਗੇ। ਇਸ ਮੌਕੇ ਸਕੂਲੀ ਬੱਚਿਆਂ ਨੇ ਭੰਗੜਾ, ਗਿੱਧਾ, ਡਾਂਸ, ਸੋਲੋ ਡਾਂਸ ਤੇ ਨਿਵੇਕਲੇ ਢੰਗ ਨਾਲ ਕੋਰਿੳਗ੍ਰਾਫੀ ਪੇਸ਼ ਕੀਤੀ। ਪ੍ਰਧਾਨ ਨੇ ਛੋਟੇ ਛੋਟੇ ਬੱਚਿਆਂ ਵੱਲੋਂ ਦਿਖਾਈ ਪ੍ਰਤਿਭਾ ਨੂੰ ਉਭਾਰਨ ਲਈ ਅਧਿਆਪਕਾਂ ਦੀ ਸ਼ਲਾਘਾ ਕੀਤੀ। ਬੱਚਿਆਂ ਦੀ ਪੇਸ਼ਕਾਰੀ ਮੈਡਮ ਰੋਜਲੀਨ, ਨੀਰੂ ਗੋਇਲ, ਸ਼ਿਵਾਨੀ, ਰਸਦੀਪ ਕੌਰ, ਪੁਨੀਤ ਕੌਰ, ਗੁਰਪ੍ਰੀਤ ਕੌਰ, ਅਣੂ ਰਾਣੀ, ਸੈਫੀ, ਰੀਆਂ ਵੱਲੋਂ ਤਿਆਰ ਕਰਵਾਈ ਗਈ। ਇਸ ਮੌਕੇ ਵੱਡੀ ਗਿਣਤੀ ’ਚ ਬੱਚਿਆਂ ਦੇ ਮਾਪੇ ਹਾਜ਼ਰ ਸਨ। ਸਟੇਜ ਸੈਕਟਰੀ ਦੀ ਭੂਮਿਕਾ ਮੈਡਮ ਰੋਜੀ ਬੇਗਮ ਨੇ ਬਾਖੂਬੀ ਨਿਭਾਈ। ਸਕੂਲ ਦੇ ਪ੍ਰਿੰਸੀਪਲ ਕਸਮਾ ਗਰਗ, ਪ੍ਰਧਾਨਤੇ ਸਮੂਹ ਮੈਨੇਜਮੈਂਟ ਕਮੇਟੀ ਵੱਲੋਂ ਪਿਛਲੇ ਸਾਲ ਦੀਆਂ ਕਲਾਸਾਂ ਵਿੱਚੋਂ ਪਹਿਲੇ, ਦੂਸਰੇ, ਤੀਸਰੇ ਸਥਾਨ ਦੀਆਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ। ਅਖੀਰ ਵਿਚ ਗਿੱਧੇ ਤੇ ਭੰਗੜੇ ਦੀ ਪੇਸ਼ਕਾਰੀ ਨਾਲ ਪ੍ਰੋਗਰਾਮ ਸਮਾਪਤ ਹੋਇਆ। ਛੋਟੀ ਬੱਚੀ ਪਰਸਦੀਪ ਕੌਰ ਤੇ ਵੱਡੇ ਬੱਚੇ ਪਲਕ ਤੇ ਦਿਕਸਾ ਦੇ ਡਾਂਸ ਦੀ ਖੂਬ ਸ਼ਲਾਘਾ ਕੀਤੀ। ਪ੍ਰਧਾਨ ਅਸ਼ਵਨੀ ਕੁਮਾਰ ਚੌਧਰੀ ਵੱਲੋਂ ਰਿਫਰੈਸਮੈਂਟ ਦਿੱਤੀ ਗਈ।