ਮਾਸਟਰ ਮਹਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਵੰਡੀ ਸਟੇਸ਼ਨਰੀ
ਮਾਸਟਰ ਮਹਿੰਦਰ ਸਿੰਘ ਜੀ ਜੋ ਪਿੰਡ ਬੱਪੀਆਣਾ
Publish Date: Wed, 09 Sep 2026 07:23 PM (IST)
Updated Date: Thu, 10 Sep 2026 04:05 AM (IST)
ਫ਼ੋਟੋ : 22 ਐਮਏਐਨ ਕੈਪਸ਼ਨ : ਬੱਚਿਆਂ ਨੂੰ ਸਟੇਸ਼ਨਰੀ ਦਾ ਸਮਾਨ ਵੰਡਦੇ ਹੋਏ ਮਾਸਟਰ ਮਹਿੰਦਰ ਸਿੰਘ। ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ ਹੀਰੋਂ ਖ਼ੁਰਦ : ਪਿੰਡ ਬੱਪੀਆਣਾ ਦੇ ਜੰਮਪਲ ਮਾਸਟਰ ਮਹਿੰਦਰ ਸਿੰਘ, ਜੋ ਕਿ ਸਰਕਾਰੀ ਪ੍ਰਾਇਮਰੀ ਸਕੂਲ ਬੱਪੀਆਣਾ ਵਿਖੇ ਅਧਿਆਪਕ ਵੀ ਰਹੇ ਹਨ, ਨੇ ਸਰਕਾਰੀ ਮਿਡਲ ਸਕੂਲ ਤੇ ਸਰਕਾਰੀ ਪ੍ਰਾਇਮਰੀ ਸਕੂਲ ਬੱਪੀਆਣਾ ਦੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਤੇ ਕਾਪੀਆਂ ਦੇ ਕੇ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਦੋਵਾਂ ਸਕੂਲਾਂ ਨੂੰ 2200 ਰੁਪਏ ਨਕਦ ਰਾਸ਼ੀ ਵੀ ਦਾਨ ਕੀਤੀ। ਉਨ੍ਹਾਂ ਨਾਲ ਆਏ ਸਾਥੀ ਸਾਬਕਾ ਅਧਿਆਪਕ ਮਾਸਟਰ ਸੀਤਾ ਸਿੰਘ ਤੇ ਸਾਬਕਾ ਸੀਐਚਟੀ ਸ਼ਾਮ ਲਾਲ ਸ਼ਰਮਾ ਵੱਲੋਂ ਦੋਵਾਂ ਸਕੂਲਾਂ ਨੂੰ 21-21 ਸੌ ਰੁਪਏ ਦਾਨ ਦਿੱਤੇ ਗਏ। ਮਿਡ ਡੇ ਮੀਲ ਵਰਕਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਜੰਟ ਸਿੰਘ ਚਾਹਲ ਸਕੂਲ ਮੁਖੀ ਸਰਕਾਰੀ ਮਿਡਲ ਸਕੂਲ ਬੱਪੀਆਣਾ ਨੇ ਇਨ੍ਹਾਂ ਸਾਬਕਾ ਅਧਿਆਪਕਾਂ ਦਾ ਧੰਨਵਾਦ ਕੀਤਾ। ਸੀਐੱਚਟੀ ਦਵਿੰਦਰ ਕੁਮਾਰ ਨੇ ਸਾਰੇ ਪਤਵੰਤਿਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਸਰਕਾਰੀ ਮਿਡਲ ਸਕੂਲ ਦੇ ਸਮੁੱਚੇ ਸਟਾਫ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।