- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗਊਸ਼ਾਲਾ ਅਤੇ ਮੰਦਰ ਸੁਧਾਰ ਕਮੇਟੀ ਵੱਲੋਂ

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ
ਮਾਨਸਾ
ਗਊਸ਼ਾਲਾ ਤੇ ਮੰਦਰ ਸੁਧਾਰ ਕਮੇਟੀ ਵੱਲੋਂ ਸ਼੍ਰੀਮਦ ਭਾਗਵਤ ਕਥਾ ਕਰਵਾਏ ਜਾਣ ਦੀ ਖੁਸ਼ੀ ਵਿਚ ਸ਼ਹਿਰ ਵਿਚ ਪ੍ਰਭਾਤ ਫ਼ੇਰੀ ਦਾ ਆਯੋਜਨ ਕੀਤਾ ਜਾ ਰਿਹਾ ਹੈ। 20 ਸਤੰਬਰ ਤੋਂ ਵਾਟਰ ਵਰਕਸ ਰੋਡ ’ਤੇ ਸਥਿਤ ਗਊਸ਼ਾਲਾ ਮੰਦਰ ਤੋਂ ਸ਼ੁਰੂ ਹੋਈ ਪ੍ਰਭਾਤ ਫ਼ੇਰੀ ਹਰ ਰੋਜ਼ ਸਵੇਰੇ 5 ਵਜੇ ਕਿਸੇ ਰਾਧਾ ਕ੍ਰਿਸ਼ਨ ਭਗਤ ਦੇ ਘਰ ਪਹੁੰਚ ਕੇ ਸੰਕੀਰਤਨ ਅਤੇ ਮੰਗਲ ਆਰਤੀ ਬਾਅਦ ਸੰਪੂਰਨ ਹੁੰਦੀ ਹੈ। ਵੀਰਵਾਰ ਵਾਲੇ ਦਿਨ ਗਊਸ਼ਾਲਾ ਮੰਦਰ ਤੋਂ ਸ਼ੁਰੂ ਹੋਈ ਪ੍ਰਭਾਤ ਫ਼ੇਰੀ ਵਿਚ ਸ਼ਾਮਲ ਗਊਸ਼ਾਲਾ ਅਤੇ ਮੰਦਰ ਸੁਧਾਰ ਕਮੇਟੀ ਦੇ ਮੈਂਬਰ, ਭਗਤ ਜਨ ਅਤੇ ਵੱਖ ਵੱਖ ਕੀਰਤਨ ਮੰਡਲਾਂ ਦੇ ਨੇ 'ਰਾਧੇ ਕ੍ਰਿਸ਼ਨਾ, ਰਾਧੇ ਕ੍ਰਿਸ਼ਨਾ' ਨਾਮ ਜਪ ਕਰਦੇ ਹੋਏ ਅਰਵਿੰਦ ਨਗਰ ਕਲੋਨੀ ਦੀ ਪਰਿਕ੍ਰਮਾ ਕਰਦੇ ਹੋਏ ਸ਼੍ਰੋਅਦ ਦੇ ਹਲਕਾ ਇੰਚਾਰਜ ਪ੍ਰੇਮ ਅਰੋੜਾ ਦੀ ਕੋਠੀ ਨੰਬਰ 157 ਦੇ ਵਿਹੜੇ ਵਿੱਚ ਪਹੁੰਚੇ। ਜਿੱਥੇ ਪ੍ਰਭਾਤ ਫ਼ੇਰੀ ਦਾ ਪ੍ਰੇਮ ਅਰੋੜਾ, ਉਨ੍ਹਾਂ ਦੇ ਵੱਡੇ ਭਰਾ ਮਿੱਠੂ ਰਾਮ, ਭਤੀਜੇ ਸੰਦੀਪ ਅਰੋੜਾ ਤੇ ਉਨ੍ਹਾਂ ਦੇ ਪਾਰਿਵਾਰਿਕ ਮੈਂਬਰਾਂ, ਅਰਵਿੰਦ ਨਗਰ ਵਾਸੀਆਂ ਅਤੇ ਉਨ੍ਹਾਂ ਦੇ ਮਿੱਤਰਾਂ ਨੇ ਸ਼ਰਧਾ ਤੇ ਉਤਸ਼ਾਹ ਨਾਲ ਫੁੱਲ ਵਰਸਾ ਕੇ ਅਤੇ ਰਾਧਾ ਕ੍ਰਿਸ਼ਨ ਦੀ ਜੈ-ਜੈ ਕਾਰ ਕਰਦੇ ਹੋਏ ਸਵਾਗਤ ਕੀਤਾ। ਗੌਰੀ ਪੁੱਤਰ ਗਣੇਸ਼ ਜੀ, ਪਿੱਤਰ ਦੇਵਤਾ ਜੀ ਅਤੇ ਸ਼੍ਰੀ ਰਾਧਾ ਕ੍ਰਿਸ਼ਨ ਦੇ ਪੂਜਣ ਉਪਰੰਤ ਸੰਕੀਰਤਨ ਵਿੱਚ ਭਜਨ ਗਾਕੇ ਰੰਗ ਬੰਨ੍ਹ ਰਹੇ ਵੱਖ ਵੱਖ ਭਜਨਾਂ ਮੰਡਲਾਂ ਦੇ ਗਾਇਕਾਂ ਵੱਲੋਂ ਗਾਏ ਗਾਏ ਭਜਨਾਂ ਨੇ ਹਾਜ਼ਰ ਭਗਤਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ।
ਸੰਕੀਰਤਨ ਦੀ ਸੰਪੂਰਨਤਾ 'ਓਮ ਜੈ ਜਗਦੀਸ਼ ਹਰੇ ਸਵਾਮੀ ਜੈ ਜਗਦੀਸ਼ ਹਰੇ' ਆਰਤੀ ਨਾਲ ਹੋਈ। ਗਊਸ਼ਾਲਾ ਅਤੇ ਮੰਦਰ ਸੁਧਾਰ ਕਮੇਟੀ ਅਤੇ ਰਾਧੇ ਰਾਧੇ ਪ੍ਰਭਾਤ ਫ਼ੇਰੀ ਮੰਡਲ ਵੱਲੋਂ ਸ਼੍ਰੋਅਦ ਦੇ ਹਲਕਾ ਇੰਚਾਰਜ ਪ੍ਰੇਮ ਅਰੋੜਾ ਤੇ ਉਨ੍ਹਾਂ ਦੇ ਪਾਰਿਵਾਰਿਕ ਮੈਂਬਰਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਫ਼ਿਰ ਹਾਜ਼ਰ ਭਗਤਾਂ ਨੂੰ ਪ੍ਰਸ਼ਾਦ ਵੰਡਿਆ ਗਿਆ ਅਤੇ ਬਾਬਾ ਸ਼ਿਆਮ ਜੀ ਦਾ ਭੰਡਾਰਾ ਅਤੁੱਟ ਵਰਤਾਇਆ ਗਿਆ। ਗਊਸ਼ਾਲਾ ਐਂਡ ਮੰਦਰ ਸੁਧਾਰ ਕਮੇਟੀ ਵੱਲੋਂ ਗਊਸ਼ਾਲਾ ਮੰਦਰ ਵਿਚ 26 ਸਤੰਬਰ ਤੋਂ 03 ਅਕਤੂਬਰ ਤੱਕ ਦੁਪਹਿਰ ਤਿੰਨ ਵਜੇ ਤੋਂ ਸ਼ਾਮ ਛੇ ਵਜੇ ਤੱਕ ਭਗਤਾਂ ਨੂੰ ਸ਼੍ਰੀ ਮਦਭਾਗਵਤ ਕਥਾ ਦਾ ਪ੍ਰਸ਼ਾਦ ਵਿਤਰਨ ਕਰਨ ਲਈ ਕਥਾਵਾਚਕ ਮਹਾਂ ਮੰਡਲੇਸ਼ਵਰ ਸ਼ਿਵ ਯੋਗੀ ਸ਼੍ਰੀ ਸ਼੍ਰੀ 1008 ਸੁਆਮੀ ਯਮੁਨਾ ਪੁਰੀ ਜੀ ਹਰਿਦੁਆਰ ਵਾਲੇ ਪਹੁੰਚੇ ਹੋਏ ਹਨ। ਹੋਰ ਜਾਣਕਾਰੀ ਦਿੰਦਿਆਂ ਗਊਸ਼ਾਲਾ ਕਮੇਟੀ ਦੇ ਪ੍ਰਧਾਨ ਮੁਕੇਸ਼ ਕੁਮਾਰ ਮੋਨੂ ਦਾਨੇਵਾਲੀਆ ਅਤੇ ਜਨਰਲ ਸਕੱਤਰ ਮਨੀਸ਼ ਕੁਮਾਰ ਬੱਬੂ ਨੇ ਦੱਸਿਆ ਕਿ ਸ਼੍ਰੀ ਮਦਭਾਗਵਤ ਕਥਾ ਦੇ ਸੰਬੰਧ ਵਿੱਚ 20 ਸਤੰਬਰ ਤੋਂ 03 ਅਕਤੂਬਰ ਤੱਕ ਰਾਧੇ ਰਾਧੇ ਪ੍ਰਭਾਤ ਫ਼ੇਰੀ ਮੰਡਲ, ਸ਼੍ਰੀ ਕ੍ਰਿਸ਼ਨ ਕੀਰਤਨ ਮੰਡਲ (ਗੀਤਾ ਭਵਨ ਵਾਲੇ), ਸ਼੍ਰੀ ਦੁਰਗਾ ਕੀਰਤਨ ਮੰਡਲ, ਸ਼੍ਰੀ ਸ਼ਕਤੀ ਕੀਰਤਨ ਮੰਡਲ (ਜੈ ਮਾਂ ਮੰਦਰ ਵਾਲੇ), ਸ਼੍ਰੀ ਸਨਾਤਨ ਧਰਮ ਸਭਾ ਅਤੇ ਹੋਰ ਕੀਰਤਨ ਮੰਡਲਾਂ ਦੇ ਸਹਿਯੋਗ ਨਾਲ ਰੋਜਾਨਾ ਸ਼ਹਿਰ ਵਿੱਚ ਪ੍ਰਭਾਤ ਫੇਰੀ ਕੱਢੀ ਜਾ ਰਹੀ ਹੈ। ਗਊਸਾ਼ਲਾ ਅਤੇ ਮੰਦਰ ਸੁਧਾਰ ਕਮੇਟੀ ਦੇ ਪ੍ਰਧਾਨ ਮੋਨੂੰ ਦਾਨੇਵਾਲੀਆ, ਉੱਪ ਪ੍ਰਧਾਨ ਈਸ਼ਵਰ ਗੋਇਲ, ਜਨਰਲ ਸਕੱਤਰ ਮੁਨੀਸ਼ ਕੁਮਾਰ ਬੱਬੂ, ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ, ਯੂਥ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਚਹਿਲ, ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਬੀਰੋਕੇ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਆਤਮਜੀਤ ਸਿੰਘ ਕਾਲਾ, ਕੌਂਸਲਰ ਹਰਬੰਸ ਸਿੰਘ ਪੰਮੀ, ਕੌਂਸਲਰ ਪ੍ਰੇਮ ਸਾਗਰ ਭੋਲਾ, ਕੌਂਸਲਰ ਅਰਪਿਤ ਚੌਧਰੀ, ਸਾਬਕਾ ਕੌਂਸਲਰ ਆਤਮਜੀਤ ਸਿੰਘ ਕਾਲਾ, ਜਸਵਿੰਦਰ ਸਿੰਘ ਤਾਮਕੋਟ, ਸੇਵਾਮੁਕਤ ਡੀਐਸਪੀ ਮਨਜੀਤ ਸਿੰਘ, ਸੇਵਾਮੁਕਤ ਪੁਲੀਸ ਇੰਸਪੈਕਟਰ ਮਲਕੀਤ ਸਿੰਘ, ਸੇਵਾਮੁਕਤ ਪੁਲੀਸ ਇੰਸਪੈਕਟਰ ਜਸਵੀਰ ਸਿੰਘ, ਸੇਵਾਮੁਕਤ ਥਾਣੇਦਾਰ ਸੁਰੇਸ਼ ਸ਼ਰਮਾ ਤੇ ਵਕੀਲ ਚੰਦ, ਠੇਕੇਦਾਰ ਬਲਜੀਤ ਸਿੰਘ, ਅੱਗਰਵਾਲ ਸਭਾ ਦੇ ਜ਼ਿਲ੍ਹਾ ਪ੍ਰਧਾਨ ਤੇ ਸਨਾਤਨ ਧਰਮ ਸਭਾ ਦੇ ਪ੍ਰਧਾਨ ਅਤੇ ਕੌਂਸਲਰ ਵਿਨੋਦ ਭੰਮਾ, ਸਨਾਤਨ ਧਰਮ ਸਭਾ ਦੇ ਜਨਰਲ ਸਕੱਤਰ ਰਾਜੇਸ਼ ਪੰਧੇਰ, ਸਨਾਤਨ ਧਰਮ ਸਭਾ ਦੇ ਸਾਬਕਾ ਪ੍ਰਧਾਨ ਸ਼ਮੀਰ ਛਾਬੜਾ, ਸ਼੍ਰੀ ਕ੍ਰਿਸ਼ਨ ਕੀਰਤਨ ਮੰਡਲ ਦੇ ਸਰਪ੍ਰਸਤ ਦੀਵਾਨ ਭਾਰਤੀ ਅਤੇ ਪ੍ਰਧਾਨ ਪਵਨ ਧੀਰ, ਸ਼੍ਰੀ ਦੁਰਗਾ ਕੀਰਤਨ ਮੰਡਲ ਦੇ ਪ੍ਰਧਾਨ ਪ੍ਰਵੀਨ ਟੋਨੀ ਸ਼ਰਮਾ, ਭਜਨ ਗਾਇਕਾ ਅਨਾਮਿਕਾ ਗਰਗ ਅਤੇ ਰਾਧੇ ਰਾਧੇ ਪ੍ਰਭਾਤ ਫੇਰੀ ਮੰਡਲ ਦੀ ਟੀਮ, ਅੱਗਰਵਾਲ ਸਭਾ ਦੇ ਸ਼ਹਿਰੀ ਪ੍ਰਧਾਨ ਪ੍ਰਸ਼ੋਤਮ ਬਾਂਸਲ, ਬਲਜੀਤ ਸ਼ਰਮਾ ਪ੍ਰਧਾਨ ਜਾਗਰਣ ਮੰਚ ਮਾਨਸਾ, ਡਾ. ਜਨਕ ਰਾਜ, ਆਪ ਆਗੂ ਇੰਦਰਜੀਤ ਉੱਭਾ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਡਾ. ਧੰਨਾ ਮੱਲ, ਕਾਮਰੇਡ ਕ੍ਰਿਸ਼ਨ ਚੌਹਾਨ, ਮਾਸ ਮੀਡੀਆ ਅਫ਼ਸਰ ਪਵਨ ਕੁਮਾਰ, ਵਿਜੈ ਧੀਰ, ਡੀਸੀ ਦਫ਼ਤਰ ਦੇ ਪਵਨ ਕੁਮਾਰ, ਡੇਰਾ ਬਾਬਾ ਬਾਈ ਗੁਰਦਾਸ ਦੇ ਮਹੰਤ ਕੇਸ਼ਵ ਮੁਨੀ, ਕੰਵਲਜੀਤ ਸ਼ਰਮਾ, ਬਿੰਦਰ ਪਾਲ ਗਰਗ, ਸ਼੍ਰੀ ਸਿਵ ਭੋਲੇ ਸੇਵਾ ਸੰਮਤੀ ਅਤੇ ਵੱਡੀ ਗਿਣਤੀ ਵਿੱਚ ਸ਼ਹਿਰ ਨਿਵਾਸੀ ਤੇ ਵੱਖ ਵੱਖ ਪਿੰਡਾਂ ਦੇ ਲੋਕ ਹਾਜ਼ਰ ਸਨ।