‘ਚਾਰ ਸਾਲ ਭਗਵੰਤ ਮਾਨ ਦੇ ਨਾਲ’ ਦੇ ਬੈਨਰ ਹੇਠ ਦਾਣਾ ਮੰਡੀ ’ਚ ਮੀਟਿੰਗ
ਸ਼ਾਨਦਾਰ ਚਾਰ ਸਾਲ ਭਗਵੰਤ ਮਾਨ ਦੇ ਨਾਲ
Publish Date: Sat, 04 Apr 2026 06:40 PM (IST)
Updated Date: Sun, 05 Apr 2026 04:08 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ‘ਸ਼ਾਨਦਾਰ ਚਾਰ ਸਾਲ ਭਗਵੰਤ ਮਾਨ ਦੇ ਨਾਲ’ ਬੈਨਰ ਹੇਠਾਂ ਦਾਣਾ ਮੰਡੀ ’ਚ ਮੀਟਿੰਗ ਰੱਖੀ। ਸਬਜ਼ੀ, ਫ਼ਲ ਵਿਕਰੇਤਾ ਵਪਾਰੀਆਂ ਦੀ ਇੱਕ ਸਾਂਝੀ ਮੀਟਿੰਗ ਰੱਖੀ ਗਈ। ਵਿਧਾਇਕ ਡਾ. ਵਿਜੇ ਸਿੰਗਲਾ ਮਾਨਸਾ ਵਿਸ਼ੇਸ਼ ਤੌਰ ‘ਤੇ ਪਹੁੰਚੇ। ਉਨ੍ਹਾਂ ਦੇ ਨਾਲ ਟਰੱਕ ਯੂਨੀਅਨ ਦੇ ਪ੍ਰਧਾਨ ਰਿੰਪੀ ਮਾਨਸ਼ਾਹੀਆ ਵੀ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਹੋਰਾਂ ਸੂਬਿਆਂ ਨਾਲੋਂ ਕਿਤੇ ਵੱਧ ਕੇ ਕੰਮ ਕਰ ਰਹੀ ਹੈ। ਇਸ ’ਚ ਹਰ ਪਰਿਵਾਰ ਦਾ 10 ਲੱਖ ਦਾ ਬੀਮਾ ਕਰਵਾਇਆ ਜਾ ਰਿਹਾ ਹੈ, ਆਧੁਨਿਕ ਖੇਡ ਮੈਦਾਨ ਬਣਾਏ ਜਾ ਰਹੇ ਹਨ, ਕਿਸਾਨਾਂ ਨੂੰ ਲਗਾਤਾਰ ਅੱਠ ਘੰਟੇ ਬਿਜਲੀ ਦਿੱਤੀ ਜਾ ਰਹੀ ਹੈ ਅਤੇ ਹਰ ਘਰ ਦਾ ਬਿਲ ਲਗਭਗ 0 ਫ਼ੀਸਦੀ ਆ ਰਿਹਾ ਹੈ ਤੇ ਹੁਣ ਜੋ ਨਵੀਂ ਸਕੀਮ ਲਾਗੂ ਕੀਤੀ ਹੈ। ਇਸ ਵਿੱਚ ਹਰ 18 ਸਾਲ ਦੀ ਮਾਤਾ ਭੈਣ ਨੂੰ 1000 ਰੁਪਿਆ ਤੇ ਅਨੂਸੁਚਿਤ ਜਾਤੀ ਦੇ ਭਾਈਚਾਰੇ ਦੀਆਂ ਔਰਤਾਂ ਨੂੰ 1500 ਰੁਪਏ ਮਹੀਨਾ ਮਿਲਣਗੇ ਸਰਕਾਰ ਵੱਲੋਂ ਹੁਣ ਤੱਕ 65 ਹਜ਼ਾਰ ਤੋਂ ਉੱਪਰ ਨੌਕਰੀਆਂ ਦਿੱਤੀਆਂ ਹਨ। ਯੁੱਧ ਨਸ਼ਿਆਂ ਵਿਰੁੱਧ ਹਜ਼ਾਰਾਂ ਤਸਕਰਾਂ ਨੂੰ ਜ਼ੇਲ੍ਹਾਂ ’ਚ ਡੱਕਿਆ ਗਿਆ ਹੈ। ਉਨ੍ਹਾਂ ਦੱਸਿਆ ਕਿ 50 ਸਾਲ ਤੋਂ ਉੱਪਰ ਸਾਰੇ ਨਾਗਰਿਕਾਂ ਨੂੰ ਮੁਫਤ ਤੀਰਥ ਯਾਤਰਾ ਕਰਵਾਈ ਜਾ ਰਹੀ ਹੈ, ਜਿਸ ਤਹਿਤ ਲਗਭਗ ਸਾਰੇ ਪਿੰਡ ਕਵਰ ਕਰ ਲਏ ਗਏ ਹਨ•। ਇਸ ਤੋਂ ਬਾਅਦ ਹੁਣ ਸ਼ਹਿਰ ਵਿੱਚੋਂ ਹਰ ਇੱਕ ਵਾਰਡ ਦੇ ਮੁਤਾਬਕ ਤੀਰਥ ਯਾਤਰਾ ਵਾਸਤੇ ਨਾਗਰਿਕਾਂ ਨੂੰ ਮੁਫਤ ਤੀਰਥ ਯਾਤਰਾ ਕਰਵਾਈ ਜਾਵੇਗੀ, ਜਿਸ ਦਾ ਸਾਰਾ ਰਹਿਣ-ਸਹਿਣ ਦਾ ਖਰਚਾ ਸਰਕਾਰ ਵੱਲੋਂ ਕੀਤਾ ਜਾਵੇਗਾ। ਆੜ੍ਹਤੀਆਂ ਨਾਲ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਜੋ ਤੁਹਾਡੀਆਂ ਸਮੱਸਿਆਵਾਂ ਹਨ। ਉਨ੍ਹਾਂ ਨੂੰ ਬਹੁਤ ਹੀ ਜਲਦ ਹੱਲ ਕਰਨ ਦਾ ਉਨ੍ਹਾਂ ਨੇ ਭਰੋਸਾ ਦਿਵਾਇਆ। ਮੀਟਿੰਗ ’ਚ ਸਬਜ਼ੀ ਯੂਨੀਅਨ ਦੇ ਪ੍ਰਧਾਨ ਭੀਮ ਸੈਨ ਸੈਣੀ, ਸਤਪਾਲ ਗੋਇਲ, ਪਵਨ ਕੁਮਾਰ ਸਿੰਗਲਾ, ਲੱਕੀ ਰਾਮ, ਵਿਕਾਸ ਵਰਮਾ, ਤੋਤਾ ਰਾਮ, ਬੋਬੀ, ਕਪਿਲ ਦਰਸ਼ਨ, ਕਾਲੂ ਰਾਮ, ਰਾਜਾ ਰਾਮ, ਮੋਹਨ ਲਾਲ, ਭਗਵਾਨ ਦਾਸ ਅਤੇ ਵਿਕੀ ਇਸ ਤੋਂ ਇਲਾਵਾ ਸੈਨਿਕ ਭਲਾਈ ਵਿੰਗ ਦੇ ਕੋਆਰਡੀਨੇਟਰ ਇੰਦਰਜੀਤ ਸਿੰਘ ਉੱਭਾ ਅਤੇ ਸ਼ਹਿਰੀ ਬਲਾਕ ਪ੍ਰਧਾਨ ਨਰੇਸ਼ ਬਿਰਲਾ ਨੇ ਵੀ ਸਰਕਾਰ ਦੀਆਂ ਉਪਲੱਬਧੀਆਂ ਬਾਰੇ ਦੱਸਿਆ। ਅੰਤ ਵਿੱਚ ਪ੍ਰਧਾਨ ਭੀਮ ਸੈਣੀ ਨੇ ਵਿਧਾਇਕ ਦਾ ਧੰਨਵਾਦ ਕੀਤਾ।