ਗਊਆਂ ਦੇ ਇਲਾਜ ਲਈ ਬਣਾਇਆ ਜਾ ਰਿਹੈ ਹਸਪਤਾਲ
ਗਊਸ਼ਾਲਾ ਐਂਡ ਮੰਦਰ ਸੁਧਾਰ ਕਮੇਟੀ
Publish Date: Sun, 29 Mar 2026 06:54 PM (IST)
Updated Date: Mon, 30 Mar 2026 04:09 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਗਊਸ਼ਾਲਾ ਐਂਡ ਮੰਦਰ ਸੁਧਾਰ ਕਮੇਟੀ ਮਾਨਸਾ ਵੱਲੋਂ ਸਥਾਨਕ ਗਊਸ਼ਾਲਾ ਵਾਟਰ ਵਰਕਸ ਰੋਡ ਮਾਨਸਾ ਵਿਖੇ ਗਊਆਂ ਦੇ ਇਲਾਜ ਲਈ ਇਕ ਹਸਪਤਾਲ ਬਣਾਇਆ ਜਾ ਰਿਹਾ ਹੈ। ਇਸ ਦਾ ਅੱਜ ਸ਼ਹਿਰ ਦੇ ਦਾਨੀ ਸੱਜਣ ਨੇ ਗਊਆਂ ਪ੍ਰਤੀ ਆਪਣੀ ਆਸਥਾ ਰੱਖਦਿਆਂ ਪਰਦੀਪ ਕੁਮਾਰ ਜੈਨ ਕਰੋਕਰੀ ਸਟੋਰ ਵਾਲੇ ਨੇ ਕਰ ਕਮਲਾਂ ਨਾਲ ਨੀਂਹ ਪੱਥਰ ਰੱਖਿਆ। ਸ਼ਹਿਰ ਦੇ ਦਾਨੀ ਸੱਜਣਾਂ ਨੇ ਵੀ ਦਾਨ ਦਿੱਤਾ। ਇਸੇ ਲੜੀ ਤਹਿਤ ਅਸ਼ੋਕ ਕੁਮਾਰ ਲਾਲੀ, ਮਨੋਹਰ ਲਾਲ, ਸੱਤਿਆ ਦੇਵੀ ਮੈਸ ਰੂਲਦੂ ਰਾਮ ਮਨੋਹਰ ਲਾਲ ਵਾਲੇ, ਗੋਰਾ ਲਾਲ ਰਿਟਾਇਰਡ ਡੀਐੱਸਪੀ, ਅਨਾਮਿਕਾ ਗਰਗ, ਊਸ਼ਾ ਜੈਨ, ਤਰਸੇਮ ਚੰਦ ਕਾਲੋਨਾਈਜ਼ਰ, ਅਰੁਣ ਕੁਮਾਰ, ਆਜ਼ਾਦ ਮੈਡੀਕਲ ਵਾਲੇ, ਤਰਸੇਮ ਚੰਦ ਕੁਲਿਹਰੀ ਵਾਲੇ, ਮਨੋਜ ਕੁਮਾਰ ਮੌਜੀ ਬਾਂਸਲ ਟਾਇਰਾਂ ਵਾਲੇ, ਮੁਨੀਸ਼ ਕੁਮਾਰ ਗੇਹਲੇ ਵਾਲੇ, ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ ਆਦਿ ਨੇ ਗਊਸ਼ਾਲਾ ਨੂੰ ਗਊਆਂ ਦੇ ਇਲਾਜ ਲਈ ਬਣ ਰਹੇ ਹਸਪਤਾਲ ਲਈ ਦਾਨ ਦਿੱਤਾ ਅਤੇ ਇਨ੍ਹਾਂ ਦਾਨੀ ਸੱਜਣਾਂ ਨੇ ਗਊਸ਼ਾਲਾ ਕਮੇਟੀ ਨੂੰ ਅੱਗੇ ਤੋਂ ਵੀ ਹਰ ਪ੍ਰਕਾਰ ਦੇ ਸਹਿਯੋਗ ਦਾ ਵਾਅਦਾ ਕੀਤਾ। ਇਸ ਮੌਕੇ ਵਿਜੈ ਕੁਮਾਰ ਵਿਧਾਇਕ ਹਲਕਾ ਮਾਨਸਾ ਨੇ ਗਊਸ਼ਾਲਾ ਦੇ ਮੁੱਖ ਰਸਤੇ ਵਿਚ ਟਾਇਲਾਂ ਵਾਸਤੇ ਫੰਡ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਭਰੋਸਾ ਦਿਵਾਇਆ ਕਿ ਰਾਮਬਾਗ ’ਚ ਚੱਲਦੇ ਕੰਮ ਲਈ ਤਿੰਨ ਲੱਖ ਰੁਪਏ ਦਾ ਚੈੱਕ ਜਲਦੀ ਦੇ ਦਿੱਤਾ ਜਾਵੇਗਾ। ਮਨੋਜ ਕੁਮਾਰ ਮੌਜੀ ਬਾਂਸਲ ਨੇ ਟਾਇਰਾਂ ਵਾਲੇ ਨੇ ਆਪਣੇ ਪਿਤਾ ਚਿਮਨ ਲਾਲ ਦੀ ਯਾਦ ਵਿਚ ਇਕ ਅੰਤਿਮ ਯਾਤਰਾ ਵੈਨ ਦਾਨ ਵਿੱਚ ਦਿੱਤੀ। ਪ੍ਰੇਮ ਕੁਮਾਰ ਅਰੋੜਾ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਨੇ ਗਊਸ਼ਾਲਾ ਕਮੇਟੀ ਨੂੰ ਭਰੋਸਾ ਦਿਵਾਇਆ ਕਿ ਬੀਬਾ ਹਰਸਿਮਰਤ ਕੌਰ ਬਾਦਲ ਮੈਂਬਰ ਪਾਰਲੀਮੈਂਟ ਤੋਂ ਗਊਸ਼ਾਲਾ ਲਈ ਵੱਧ ਤੋਂ ਵੱਧ ਦਾਨ ਦੇ ਰੂਪ ਵਿੱਚ ਫੰਡ ਦਿਵਾਇਆ ਜਾਵੇਗਾ। ਇਸ ਮੌਕੇ ਗਊਸ਼ਾਲਾ ਕਮੇਟੀ ਦੇ ਪ੍ਰਧਾਨ ਮੁਕੇਸ਼ ਕੁਮਾਰ ਮੋਨੂ ਦਾਨੇਵਾਲੀਆ, ਵਾਈਸ ਪ੍ਰਧਾਨ ਮਾਸਟਰ ਹਾਕਮ ਚੰਦ, ਚੇਅਰਮੈਨ ਅਸ਼ੋਕ ਚਾਂਦਪੁਰੀਆ, ਜਨਰਲ ਸਕੱਤਰ ਮੁਨੀਸ਼ ਕੁਮਾਰ ਬੱਬੂ, ਕੈਸ਼ੀਅਰ ਪ੍ਰੋ: ਅਵਿਨਾਸ਼ ਕੁਮਾਰ, ਈਸ਼ਵਰ ਗੋਇਲ, ਸੁਭਾਸ਼ ਅੱਕਾਂਵਾਲੀ, ਪ੍ਰਮੋਦ ਕੁਮਾਰ ਐਡਵੋਕੇਟ ਅਤੇ ਹੋਰ ਮੈਂਬਰਾਂ ਨੇ ਸਾਰੇ ਦਾਨੀ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਸਾਰਿਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।