ਮਾਨਸਾ ਤੋਂ ਨੈਣਾ ਦੇਵੀ ਲਈ ਭਗਤਾਂ ਦਾ ਜੱਥਾ ਰਵਾਨਾ ਸ੍ਰੀ ਨੈਣਾ ਦੇਵੀ ਪੈਦਲ ਯਾਤਰਾ ਮਾਨਸਾ
Publish Date: Wed, 12 Aug 2026 05:12 PM (IST)
Updated Date: Wed, 12 Aug 2026 05:14 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਸ੍ਰੀ ਨੈਣਾ ਦੇਵੀ ਪੈਦਲ ਯਾਤਰਾ ਮਾਨਸਾ ਵੱਲੋਂ ਮਾਨਸਾ ਤੋਂ ਨੈਣਾ ਦੇਵੀ ਲਈ 200 ਮਾਤਾ ਦੇ ਭਗਤਾਂ ਦਾ ਜੱਥਾਂ 48ਵੀਂ ਪੈਦਲ ਯਾਤਰਾ ਲਕਸ਼ਮੀ ਨਰਾਇਣ ਮੰਦਰ ਕੋਲੋਂ ਸੰਮਤੀ ਦੇ ਆਹੁਦੇਦਾਰ ਸੁਰੇਸ ਲਾਲਾ ਤੇ ਅਰਜੁਨ ਕੁਮਾਰ ਦੀ ਰਹਿਨੁਮਾਈ ਹੇਠ ਧਾਰਮਿਕ ਰੀਤੀ ਰਿਵਾਜ ਅਨੁਸਾਰ ਮਾਤਾ ਦੇ ਜੈਕਾਰਿਆਂ ਨਾਲ ਰਵਾਨਾ ਹੋਇਆ। ਇਸ ਮੌਕੇ ਪੂਜਨ ਦੀ ਰਸਮ ਮੰਦਰ ਦੇ ਮੁਖ ਪੁਜਾਰੀ ਸੰਭੂ ਪ੍ਰਸ਼ਾਦ ਨੇ ਵਿਧੀ ਪੂਰਵਕ ਕਰਵਾਈ। ਇਸ ਮੌਕੇ ਸ਼੍ਰੀ ਸਨਾਤਨ ਧਰਮ ਸਭਾ ਵੱਲੋਂ ਸਮੂਹ ਭਗਤਾਂ ਦੇ ਸਿਰੋਪੇ ਪਾਕੇ ਸੁਖਦ ਯਾਤਰਾ ਦੀ ਕਾਮਨਾ ਕੀਤੀ। ਮੁੱਖ ਮਹਿਮਾਨ ਦੇ ਤੌਰ ਤੇ ਮੰਗਤ ਰਾਏ ਬਾਂਸਲ ਸਾਬਕਾ ਵਿਧਾਇਕ ਪਹੁੰਚੇ। ਵਿਸ਼ਾਲ ਝੰਡਾ ਵੀ ਭਗਤ ਨੈਣਾ ਦੇਵੀ ਪੈਦਲ ਲੈ ਕੇ ਗਏ। ਸੰਮਤੀ ਦੇ ਆਹੁਦੇਦਾਰ ਸੁਰੇਸ਼ ਕੁਮਾਰ ਲਾਲਾ ਨੇ ਦੱਸਿਆ ਕਿ ਉਹ ਪਿਛਲੇ 42 ਸਾਲਾ ਤੋਂ ਲਗਾਤਾਰ ਪੈਦਲ ਯਾਤਰਾ ਕਰ ਰਹੇ ਹਨ। ਸੰਜੀਵ ਛੋਟਾ ਤੇ ਅਸ਼ੋਕ ਝੇਰਿਆਂਵਾਲੀ ਨੇ ਦੱਸਿਆ ਕਿ ਇਹ ਯਾਤਰਾ ਮਾਨਸਾ ਤੋਂ ਸੁਨਾਮ, ਭਵਾਨੀਗੜ੍ਹ, ਭਾਦਸੋਂ, ਬੱਸੀ ਪਠਾਣਾ, ਰੋਪੜ, ਆਨੰਦਪੁਰ ਸਾਹਿਬ ਹੋਕੇ ਸ੍ਰੀ ਨੈਣਾ ਦੇਵੀ ਦਰਬਾਰ ਤੇ ਪਹੁੰਚੇਗੀ। 19 ਅਗਸਤ ਨੂੰ ਵਾਪਿਸ ਮਾਨਸਾ ਆਵੇਗੀ। ਇਸ ਮੌਕੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਬਿੰਦਰਪਾਲ ਗਰਗ ਨੇ ਨਿਭਾਈ। ਇਸ ਮੌਕੇ ਸਨਾਤਨ ਧਰਮ ਸਭਾ ਦੇ ਪ੍ਰਧਾਨ ਵਿਨੋਦ ਭੰਮਾ, ਵਾਇਸ ਪ੍ਰਧਾਨ ਹਰੀ ਰਾਮ ਡਿੰਪਾ, ਜਰਨਲ ਸਕੱਤਰ ਰਾਜੇਸ ਪੰਧੇਰ, ਜੁਆਇੰਟ ਸਕੱਤਰ ਬਿੰਦਰਪਾਲ ਗਰਗ, ਖਜ਼ਾਨਚੀ ਅੰਮ੍ਰਿਤ ਪਾਲ ਮਿੱਤਲ, ਰਮੇਸ ਕਾਲੀ, ਵਨੀਤ ਚੌਧਰੀ, ਜੁਗਲ ਗੋਲਡਨ, ਹੈਪੀ ਉੱਡਤ ਵਾਲਾ, ਤਰਸੇਮ, ਵਿੱਕੀ ਦਾਨੇਵਾਲਿਆ, ਵਿੱਕੀ ਮੂਸਾ, ਪਵਨ ਰਾਜਸਥਾਨੀ, ਹਨੀ ਗੋਇਲ, ਮੁਕੇਸ਼ ਕੁਮਾਰ, ਪ੍ਰਸ਼ੋਤਮ ਝੁਨੀਰ, ਮੁਕੇਸ਼ ਮੁਕੰਦੀ, ਪੰਨਾ ਫੱਤਾ, ਸੇਵਕ ਗੋਇਲ ਹਾਜ਼ਰ ਸਨ।